ਪਿੰਡ ਖ਼ਬਲਾ ਦੇ ਬਲਜੀਤ ਅਤੇ ਹਰਮਨ ਨਾਲ ਅਣਪਛਾਤੇ ਲੋਕਾਂ ਨੇ ਕੀਤੀ ਕੁੱਟਮਾਰ, ਕਾਰਵਾਈ ਦੀ ਮੰਗ

ਬੁੱਲੋਵਾਲ (ਦ ਸਟੈਲਰ ਨਿਊਜ਼)। ਰਿਪੋਰਟ- ਅਭਿਸ਼ੇਕ ਕੁਮਾਰ। ਸ਼ਾਮ ਬੁਲੋਵਾਲ ਨਜ਼ਦੀਕ ਕੁਝ ਨੌਜਵਾਨਾਂ ਵਲੋਂ ਕਥਿਤ ਤੌਰ ਤੇ ਨਸ਼ੇ ਦੀ ਹਾਲਤ ਚ ਦੋ ਵਿਅਕਤੀਆਂ ਨੂੰ ਘੇਰ ਕੇ ਉਨ੍ਹਾਂ ਨਾਲ ਕੁੱਟ ਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਿਤ ਬਲਜੀਤ ਸਿੰਘ ਵਾਸੀ ਪਿੰਡ ਖ਼ਬਲਾ ਨੇ ਦੱਸਿਆ ਕਿ ਉਹ ਆਪਣੇ ਦੋਸਤ ਹਰਮਨ ਨਾਲ ਜਾ ਰਿਹਾ ਸੀ। ਜਦੋਂ ਉਹ ਬੁਲੋਵਾਲ ਨਜਦੀਕ ਹਸਪਤਾਲ ਕੋਲ ਪਹੁੰਚੇ ਤਾਂ ਕੁਝ ਅਣਪਛਾਤੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਨੂੰ ਰਸਤੇ ਚ ਰੋਕਿਆ ਅਤੇ ਉਨ੍ਹਾਂ ਨੂੰ ਰੋਕਦੇ ਸਾਰ ਹੀ ਉਨ੍ਹਾਂ ਤੇ ਖੰਡੇ ਅਤੇ ਹਾਕੀਆਂ ਨਾਲ ਹਮਲਾ ਕੀਤਾ। ਇਸ ਕੁੱਟ ਮਾਰ ਨਾਲ ਦੋਵਾਂ ਦੇ ਬਹੁਤ ਸੱਟਾਂ ਲੱਗੀਆਂ ਅਤੇ ਬਹੁਤ ਖੂਨ ਨਿਕਲਿਆ। ਉਹਨਾਂ ਨੇ ਦੱਸਿਆ ਕਿ ਦੋ ਦਿਨ ਪਹਿਲੇ ਰਾਤ ਨੂੰ ਵੀ ਇਨ੍ਹਾਂ ਨੇ ਉਹਨਾਂ ਨਾਲ ਝੜਪ ਕੀਤੀ ਸੀ। ਉਸੇ ਰੰਜਿਸ਼ ਕਰਕੇ ਅੱਜ ਫਿਰ ਇਹਨਾਂ ਵਲੋਂ ਘੇਰ ਕੇ ਕੁੱਟ ਮਾਰ ਕੀਤੀ ਗਈ।

Advertisements

ਮੌਕੇ ਤੇ ਪਹੁੰਚੇ ਜਾਣ ਪਹਿਚਾਣ ਵਾਲਿਆ ਨੇ ਬਲਜੀਤ ਸਿੰਘ ਨੂੰ ਜਖਮੀ ਹਾਲਤ ਚ ਸ਼ਾਮ ਚੁਰਾਸੀ ਸਿਵਲ ਹਸਪਤਾਲ ਚ ਇਲਾਜ ਲਈ ਦਾਖਿਲ ਕਰਾਇਆ। ਲੋਕਾਂ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਇਸ ਤਰਾਂ ਕੁੱਟ ਮਾਰ ਦੀਆਂ ਬਹੁਤ ਵਾਰਦਾਤਾਂ ਹੋ ਰਹਿਆ ਹਨ। ਲੋਕਾਂ ਦਾ ਕਹਿਣਾ ਹੈ ਕਿ ਪੁਲਿਸ ਨੂੰ ਅਜਿਹੀਆਂ ਵਾਰਦਾਤਾਂ ਨੂੰ ਰੋਕਣਾ ਚਾਹੀਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਵਾਰਦਾਤਾਂ ਨੌਜਵਾਨਾਂ ਵਲੋਂ ਨਸ਼ੇ ਦੀ ਹਾਲਤ ਚ ਕੀਤੀਆਂ ਜਾਂਦੀਆਂ ਹਨ। ਜੇਕਰ ਪੁਲਿਸ ਵਲੋਂ ਅਜਿਹੇ ਜ਼ਹਿਰੀਲੇ ਨਸ਼ੇ ਕਰਨ ਵਾਲਿਆ ਅਤੇ ਵੇਚਣ ਵਾਲਿਆ ਨੂੰ ਨੱਥ ਨਾ ਪਾਈ ਗਈ ਤਾਂ ਇਲਾਕੇ ਚ ਅਜਿਹੀਆਂ ਘਟਨਾਵਾਂ ਆਮ ਹੋ ਜਾਣਗੀਆਂ। ਪੁਲਿਸ ਨੂੰ ਜਲਦ ਤੋਂ ਜਲਦ ਇਸ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਤਾਂ ਜੋ ਇਸ ਤਰਾਂ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ।

LEAVE A REPLY

Please enter your comment!
Please enter your name here