ਅਕਾਲੀ ਦਲ ਆਪਣੀ ਪਾਰਟੀ ਦੇ ਹਰ ਵਰਕਰ ਨੂੰ ਬਣਦਾ ਸਤਿਕਾਰ ਦੇਣ ਲਈ ਵਚਨਬੱਧ: ਐਚਐਸ ਵਾਲੀਆ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਪਾਰਟੀ ਦਫ਼ਤਰ ਵਿੱਖੇ ਰੱਖੇ ਗਏ ਇੱਕ ਸਮਾਗਮ  ਵਿੱਚ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਵਰਕਰਾਂ ਸਾਹਿਬਾਨ ਨੂੰ ਉਹਨਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਜੋ ਪਾਰਟੀ ਦੇ ਅਹੁਦੇ ਦੇ ਕੇ ਸਨਮਾਨਿਤ ਕਰਨ ਹਿਤ ਵੱਖ ਵੱਖ ਪਾਰਟੀ ਅਹੁਦਿਆਂ ਤੇ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ, ਉਸੇ ਲੜੀ ਤਹਿਤ ਕਪੂਰਥਲਾ ਅਕਾਲੀ ਦਲ ਦੇ ਸੀਨੀਅਰ ਅਤੇ ਜੁਝਾਰੂ ਆਗੂ ਅਜੇ ਬਬਲਾ ਅਤੇ ਸਾਬਕਾ ਚੇਅਰਮੈਨ ਦਲਜੀਤ ਸਿੰਘ ਬਸਰਾ ਨੂੰ ਪਾਰਟੀ ਦੇ ਪੀ ਏ ਸੀ ਮੈਂਬਰ ਥਾਪੇ ਜਾਣ ਤੇ ਪਾਰਟੀ ਦਫਤਰ ਵਿੱਖੇ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਗਿਆ।

Advertisements

ਇਸ ਮੌਕੇ ਨਵ ਨਿਯੁਕਤ ਪੀ ਏ ਸੀ ਮੈਬਰਾਂ ਨੇ ਆਪਣੀ ਇਸ ਨਿਯੁਕਤੀ ਕੀਤੇ ਜਾਣ ਦਾ ਹਲਕਾ ਇੰਚਾਰਜ ਸ ਹਰਕ੍ਰਿਸ਼ਨ ਸਿੰਘ ਵਾਲੀਆ ਦਾ ਤੇਹਦਿਲੋਂ ਧੰਨਵਾਦ ਕੀਤਾ।ਇਹਨਾਂ ਨਿਯੁਕਤੀਆਂ ਦਾ ਕਪੂਰਥਲਾ ਹਲਕਾ ਦੇ ਪਾਰਟੀ ਵਰਕਰ ਜਿਨ੍ਹਾਂ ਵਿੱਚ ਪ੍ਰਮੁੱਖ ਤੌਰ ਤੇ ਸਾਬਕਾ ਮੇਂਬਰ ਜਿਲ੍ਹਾ ਪ੍ਰੀਸ਼ਦ ਦਲਵਿੰਦਰ ਸਿੰਘ ਸਿੱਧੂ,ਸਾਬਕਾ MC ਸ ਹਰਬੰਸ ਸਿੰਘ ਵਾਲੀਆ, ਕਪੂਰਥਲਾ ਹਲਕਾ ਦੇ ਪ੍ਰਧਾਨ ਰਜਿੰਦਰ ਸਿੰਘ ਧੰਜਲ, ਅਸ਼ੋਕ ਭਗਤ MC, ਰਣਜੀਤ ਸਿੰਘ ਮਠਾਰੂ, ਜਰਨੈਲ ਸਿੰਘ ਬਾਜਵਾ, ਜਗਜੀਤ ਸਿੰਘ ਸ਼ੰਮੀ, ਪਰਮਿੰਦਰ ਸਿੰਘ ਬੌਬੀ ਵਾਲੀਆ, ਇੰਦਰਪਾਲ ਸਿੰਘ ਭਾਟੀਆ, ਪ੍ਰਦੂਮਨ ਸਿੰਘ ਭੇਟਾਂ, ਦਰਸ਼ਨ ਸਿੰਘ ਮਲੁਕਾਦਰਾਬਾਦ ਜਿਲਾ ਪ੍ਰਧਾਨ ਬੀ ਸੀ ਵਿੰਗ, ਗੁਰਮੀਤ ਸਿੰਘ ਬੂਟਾਂ, ਦਿਨੇਸ਼ ਕੁਮਾਰ, ਅਮਰਜੀਤ ਸਿੰਘ ਥਿੰਦ,  ਸੋਹਣ ਲਾਲ, ਬਲਵਿੰਦਰ ਸਿੰਘ , ਬਲਦੇਵ ਸਿੰਘ, ਹਰਜਿੰਦਰ ਸਿੰਘ ਖਾਨੋਵਾਲ, ਸਤਵਿੰਦਰ ਸਿੰਘ ਔਜਲਾ, ਕਰਨੈਲ ਸਿੰਘ, ਜਸਪਾਲ ਨਾਹਰ ਆਦਿਕ ਨੇ ਇੱਕ ਆਵਾਜ਼ ਇਹ੍ਹਨਾਂ ਨਿਯੁਕਤੀਆਂ ਦਾ ਪੁਰਜ਼ੋਰ ਸੁਆਗਤ ਕੀਤਾ ਅਤੇ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਸ ਬਿਕਰਮ ਸਿੰਘ ਮਜੀਠੀਆ ਅਤੇ ਖਾਸ ਤੌਰ ਤੇ ਹਲਕਾ ਦੇ ਇੰਚਾਰਜ ਸ ਹਰਕ੍ਰਿਸ਼ਨ ਸਿੰਘ ਵਾਲੀਆ ਦੀ ਦੂਰ ਅੰਦੇਸ਼ੀ ਭਰੇ ਫੈਸਲੇ ਭਰੀਆਂ ਨਿਯੁਕਤੀਆਂ ਦਾ ਹਾਰਦਿਕ ਧੰਨਵਾਦ ਕੀਤਾ।

LEAVE A REPLY

Please enter your comment!
Please enter your name here