ਸਪਾਰਕਿੰਗ ਹੋਣ ਕਾਰਨ ਸਿਵਲ ਹਸਪਤਾਲ ‘ਚ ਲੱਗੀ ਅੱਗ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਵਿੱਚ ਦੇਰ ਰਾਤ ਸਿਵਲ ਹਸਪਤਾਲ ਦੇ ਆਕਸੀਜਨ ਪਲਾਂਟ ਦੇ ਇਲੈਕਟ੍ਰਿਕ ਪੈਨਲ ਵਿੱਚ ਅਚਾਨਕ ਅੱਗ ਲੱਗ ਜਾਣ ਦੀ ਸੂਚਨਾ ਮਿਲੀ ਹੈ। ਇਹ ਅੱਗ ਸਪਾਰਕਿੰਗ ਹੋਣ ਕਾਰਨ ਲੱਗੀ ਹੈ। ਜਿਸ ਕਾਰਨ ਪੈਨਲ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਫਾਇਰ ਸੇਫਟੀ ਮਾਹਿਰ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਜਾਣਕਾਰੀ ਮੁਤਾਬਕ ਆਸ-ਪਾਸ ਘੁੰਮ ਰਹੇ ਲੋਕਾਂ ਨੇ ਅੱਗ ਦੀਆਂ ਲਪਟਾਂ ਦੇਖ ਕੇ ਹਸਪਤਾਲ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਹਸਪਤਾਲ ਦਾ ਸਟਾਫ਼ ਅਤੇ ਬਿਜਲੀ ਕਰਮਚਾਰੀ ਮੌਕੇ ਤੇ ਪਹੁੰਚ ਗਏ।

Advertisements

ਜਿਨ੍ਹਾਂ ਨੇ ਕਾਫੀ ਦੇਰ ਤੱਕ ਅੱਗ ਬੁਝਾਊ ਯੰਤਰਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਦੌਰਾਨ ਹਸਪਤਾਲ ਵਿੱਚ ਕਿਸੇ ਕੰਮ ਲਈ ਆਏ ਫਾਇਰ ਸੇਫਟੀ ਮਾਹਿਰ ਰਾਜੇਸ਼ ਜੋਸ਼ੀ ਨੇ ਅੱਗ ਨੂੰ ਦੇਖਿਆ। ਫਾਇਰ ਸੇਫਟੀ ਮਾਹਿਰ ਨੇ ਦੇਖਿਆ ਕਿ ਸਾਰੇ ਲੋਕ ਅੱਗ ਬੁਝਾਉਂਦੇ ਹੋਏ ਆਕਸੀਜਨ ਪਲਾਂਟ ਵੱਲ ਜਾ ਰਹੇ ਸਨ। ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ। ਸ਼ੁਕਰ ਰਿਹਾ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

LEAVE A REPLY

Please enter your comment!
Please enter your name here