ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਡਾਕਟਰ ਦਲਜੀਤ ਸਿੰਘ ਚੀਮਾ ਵੱਲੋਂ ਅੱਜ ਜਾਰੀ ਕੀਤੇ ਗਏ ਇੱਕ ਪੱਤਰ ਰਾਹੀਂ ਹੁਸ਼ਿਆਰਪੁਰ ਜਿਲੇ ਦੀ ਰਾਜਨੀਤਿਕ ਪ੍ਰਮੁੱਖ ਸ਼ਖਸ਼ੀਅਤ ਸੰਜੀਵ ਤਲਵਾੜ ਨੂੰ ਪਾਰਟੀ ਦੇ ਮੀਤ ਪ੍ਰਧਾਨ ਵਜੋਂ ਨਿਯੁਕਤ ਕੀਤਾ। ਦੱਸਣਾ ਬਣਦਾ ਹੈ ਕਿ ਭਾਰਤੀ ਜਨਤਾ ਪਾਰਟੀ ਵਿੱਚ ਕਈ ਦਹਾਕੇ ਇੱਕ ਮਿਹਨਤੀ ਅਤੇ ਸਿਰੜੀ ਵਰਕਰ ਅਤੇ ਆਗੂ ਵੱਲੋਂ ਕੰਮ ਕਰਨ ਵਾਲੇ ਸੰਜੀਵ ਤਲਵਾਰ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸਨ।
ਆਪਣੀ ਇਸ ਨਿਯੁਕਤੀ ਤੇ ਗੱਲਬਾਤ ਕਰਦੇ ਹੋਏ ਸੰਜੀਵ ਤਲਵਾਰ ਨੇ ਕਿਹਾ ਕਿ ਪਾਰਟੀ ਵੱਲੋਂ ਜੋ ਭਰੋਸਾ ਉਹਨਾਂ ਉੱਪਰ ਪ੍ਰਗਟਾ ਕੇ ਇਸ ਮਹੱਤਵਪੂਰਨ ਅਹੁਦੇ ਨਾਲ ਉਹਨਾਂ ਨੂੰ ਨਿਵਾਜਿਆ ਗਿਆ ਹੈ ਉਹ ਪਾਰਟੀ ਦੀਆਂ ਆਸਾਂ ਤੋਂ ਵੱਧ ਕੰਮ ਕਰਨ ਦੀ ਕੋਸ਼ਿਸ਼ ਕਰਨਗੇ। ਉਹਨਾਂ ਕਿਹਾ ਕਿ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਅਤੇ ਪੰਜਾਬੀਅਤ ਲਈ ਜਿਸ ਤਰ੍ਹਾਂ ਡੱਟ ਕੇ ਕੰਮ ਕੀਤਾ ਜਾ ਰਿਹਾ ਹੈ ਇਸਦੀ ਜਾਣਕਾਰੀ ਘਰ-ਘਰ ਪਹੁੰਚਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕੀਤਾ ਜਾਵੇਗਾ।