ਗੱਗੂ ਅਤੇ ਲੱਕੀ ਵਾਸੀ ਸੈਲਾਂ ਖੁਰਦ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਆਈਪੀਐਸ ਸੁਰੇਂਦਰ ਲਾਂਬਾ, ਹੁਸ਼ਿਆਰਪੁਰ ਦੇ ਦਿਸ਼ਾ-ਨਿਰਦੇਸ਼ਾ ਤਹਿਤ ਭੈੜੇ ਪੁਰਸ਼ਾਂ ਅਤੇ ਨਸ਼ਾਂ ਸਮੱਗਲਰਾਂ ਦੇ ਖਿਲਾਫ਼ ਵਿੱਢੀ ਮੁਹਿੰਮ ਚਲਾਈ ਗਈ। ਕਾਰਵਾਈ ਅਨੁਸਾਰ ਪਰਮਿੰਦਰ ਸਿੰਘ ਉਪ ਕਪਤਾਨ ਸਬ-ਡਵੀਜਨ ਗੜ੍ਹਸ਼ੰਕਰ ਦੀ ਨਿਗਰਾਨੀ ਹੇਠ ਐਸਆਈ ਬਲਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਮਾਹਿਲਪੁਰ ਦੀ ਦੇਖ-ਰੇਖ ਹੇਠ 6 ਮਈ 2024 ਨੂੰ ਏਐਸਆਈ ਹਰਭਜਨ ਸਿੰਘ ਥਾਣਾ ਮਾਹਿਲਪੁਰ ਨੇ ਸਾਥੀ ਕਰਮਚਾਰੀਆਂ ਨਾਲ ਬਾਬਾ ਦੀਪ ਸਿੰਘ ਨਗਰ ਚੱਕ ਮਸ਼ਮੂਲਾ ਮਾਹਿਲਪੁਰ ਗਲੀ ਨੰ.2 ਤੋਂ ਮੋਟਰਸਾਈਕਲ ਨੰ. ਪੀਬੀ-07-ਬੀਜੇ-1937 ਮਾਰਕਾ ਸਪਲੈਂਡਰ ਰੰਗ ਕਾਲਾ ਦੇ ਨਾਲ ਖੜ੍ਹੇ ਮੁਸੱਮੀ ਰਮਨਦੀਪ ਸਿੰਘ ਉਰਫ਼ ਗੱਗੂ ਪੁੱਤਰ ਸਤਨਾਮ ਸਿੰਘ ਵਾਸੀ ਸੈਲਾਂ ਖੁਰਦ ਹਾਲ ਵਾਸੀ ਥਾਣਾ ਮਾਹਿਲਪੁਰ ਨੂੰ ਕਰਕੇ ਕਰਕੇ ਉਸ ਪਾਸੋਂ 21 ਗ੍ਰਾਮ ਅਤੇ ਲਖਵੀਰ ਸਿੰਘ ਉਰਫ਼ ਲੱਕੀ ਪੁੱਤਰ ਰਾਜ ਕੁਮਾਰ ਵਾਸੀ ਸੈਲਾਂ ਖੁਰਦ ਥਾਣਾ ਮਾਹਿਲਪੁਰ ਪਾਸੋਂ 120 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisements

LEAVE A REPLY

Please enter your comment!
Please enter your name here