Saturday, October 24, 2026
Home Latest ਤੂੜੀ ਨਾਲ ਭਰੇ ਕੋਠੇ ਵਿੱਚ ਲੱਗੀ ਅੱਗ, ਸਾਰੀ ਤੂੜੀ ਸੜ ਕੇ ਹੋਈ...

ਤੂੜੀ ਨਾਲ ਭਰੇ ਕੋਠੇ ਵਿੱਚ ਲੱਗੀ ਅੱਗ, ਸਾਰੀ ਤੂੜੀ ਸੜ ਕੇ ਹੋਈ ਸੁਆਹ

ਜਲਾਲਾਬਾਦ (ਦ ਸਟੈਲਰ ਨਿਊਜ਼)। ਜਲਾਲਾਬਾਦ ਦੇ ਪਿੰਡ ਸ਼ੇਰ ਮੋਹਦ ਮਾਹੀਗੀਰ ਵਿੱਚ ਤੂਫਾਨ ਕਾਰਨ ਤੂੜੀ ਵਾਲੇ ਕੋਠੇ ਵਿੱਚ ਭਿਆਨਕ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦੇ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਅਚਾਨਕ ਮੌਸਮ ਬਦਲ ਗਿਆ ਤੇ ਤੇਜ਼ ਤੂਫਾਨ ਚਲਣਾ ਸ਼ੁਰੂ ਹੋ ਗਿਆ ਅਤੇ ਇਸੇ ਦੌਰਾਨ ਅਚਾਨਕ ਪਿੰਡ ਵਿੱਚ ਤੂੜੀ ਵਾਲੇ ਕੋਠੇ ਵਿੱਚ ਅੱਗ ਲੱਗ ਗਈ। ਤੇਜ਼ ਹਵਾ ਦੇ ਨਾਲ ਅੱਗ ਦੀਆਂ ਚਿੰਗਾਰੀ ਉਡਣ ਲੱਗ ਗਈਆਂ।

Advertisements

ਲੋਕਾਂ ਨੇ ਪਾਣੀ ਦੀਆਂ ਬਾਲਟੀਆਂ ਪਾ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਤੇਜ਼ ਹਵਾ ਅਤੇ ਤੂਫ਼ਾਨ ਤੇ ਅੱਗ ਬੇਕਾਬੂ ਹੋ ਗਈ। ਅੱਗ ਕਿਵੇਂ ਲੱਗੀ ਅਜੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।  ਮੌਕੇ ਤੇ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਪਹੁੰਚ ਕੇ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ। ਅੱਗ ਲੱਗਣ ਕਾਰਨ ਤੂੜੀ ਦੀਆਂ 10 ਟਰਾਲੀਆਂ ਸੜ ਕੇ ਸੁਆਹ ਹੋ ਗਈਆਂ। 

LEAVE A REPLY

Please enter your comment!
Please enter your name here