Thursday, October 8, 2026
Home Latest ਤੇਜ਼ ਰਫਤਾਰ ਟਰੱਕ ਡਰਾਈਵਰ ਨੇ ਫੁੱਟਪਾਥ ਤੇ ਸੁੱਤੇ ਦੋ ਲੋਕਾਂ ਨੂੰ ਕੁਚਲਿਆ,...

ਤੇਜ਼ ਰਫਤਾਰ ਟਰੱਕ ਡਰਾਈਵਰ ਨੇ ਫੁੱਟਪਾਥ ਤੇ ਸੁੱਤੇ ਦੋ ਲੋਕਾਂ ਨੂੰ ਕੁਚਲਿਆ, 1 ਦੀ ਮੌਤ, 1 ਗੰਭੀਰ ਜ਼ਖਮੀ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਵਿੱਚ ਦੇਰ ਰਾਤ ਤੇਜ਼ ਰਫਤਾਰ ਟਰੱਕ ਡਰਾਈਵਰ ਵੱਲੋਂ ਫੁੱਟਪਾਥ ਤੇ ਸੁੱਤੇ ਦੋ ਲੋਕਾਂ ਨੂੰ ਕੁਚਲ ਦੇਣ ਦਾ ਮਾਮਲੇ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਮੁਕੇਸ਼ ਤੇ ਜ਼ਖ਼ਮੀ ਦੀ ਪਹਿਚਾਣ ਮਨੋਜ ਕੁਮਾਰ ਵਾਸੀ ਮੱਧ ਪ੍ਰਦੇਸ਼ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸਕਰੈਪ ਨਾਲ ਭਰਿਆ ਟਰੱਕ ਹੰਬੜਾ ਰੋਡ ਤੋਂ ਜਲੰਧਰ ਬਾਈਪਾਸ ਵੱਲ ਜਾ ਰਿਹਾ ਸੀ। ਟਰੱਕ ਦੀ ਰਫਤਾਰ ਇੰਨੀ ਤੇਜ਼ ਸੀ ਕਿ ਡਰਾਈਵਰ ਟਰੱਕ ਤੋਂ ਕੰਟਰੋਲ ਗੁਆ ਬੈਠਾ।

Advertisements

ਜਿਸ ਕਾਰਨ ਟਰੱਕ ਇੱਕ ਪਲਾਟ ਦੀ ਕੰਧ ਤੋੜ ਕੇ ਅੰਦਰ ਵੜ ਗਿਆ ਤੇ ਫੁੱਟਪਾਥ ਤੇ ਦੋ ਲੋਕਾਂ ਨੂੰ ਕੁਚਲ ਦਿੱਤਾ। ਜ਼ਖਮੀਆਂ ਦੀਆਂ ਚੀਕਾਂ ਸੁਣ ਕੇ ਰਾਹਗੀਰ ਇਕੱਠੇ ਹੋ ਗਏ ਤੇ ਉਹਨਾਂ ਨੇ ਸ਼ਰਾਬੀ ਟਰੱਕ ਡਰਾਈਵਰ ਨੂੰ ਫੜ ਲਿਆ। ਮਨੋਜ ਦੇ ਸਿਰ ਤੇ ਗੰਭੀਰ ਸੱਟ ਲੱਗ ਗਈ ਤੇ ਲੋਕਾਂ ਨੇ ਉਸਨੂੰ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਤੇ ਮੁਕੇਸ਼ ਦੀ ਲਾਸ਼ ਨੂੰ ਪੁਲਿਸ ਨੇ ਕਬਜੇ ਵਿੱਚ ਲੈ ਲਿਆ ਹੈ ਤੇ ਟਰੱਕ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ। ਫਿਲਹਾਲ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here