ਵਣ ਮਹਾਂ ਉਤਸਵ ਮੌਕੇ ਬਟਾਲੀਅਨ ਹੈਡਕੁਆਟਰ 7ਵੀਂ ਇੰਡੀਆਂ ਰਿਜ਼ਰਵ ਬਟਾਲੀਅਨ ਵਿਖੇ ਲਗਾਏ ਗਏ ਪੌਦੇ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਬੀਤੇ ਦਿਨੀਂ ਵਣ ਮਹਾਂ ਉਤਸਵ ਦੇ ਸਬੰਧ ਵਿੱਚ ਜਿੱਥੇ ਦੇਸ ਭਰ ਵਿੱਚ ਥਾਂ-ਥਾਂ ਪੌਦੇ ਲਗਾ ਕੇ ਵਣ ਮਹਾਂ ਉਤਸਵ ਮਨਾਇਆ ਗਿਆ। ਉੱਥੇ ਹੀ ਬਟਾਲੀਅਨ ਹੈਡਕੁਆਟਰ 7ਵੀਂ ਇੰਡੀਆਂ ਰਿਜ਼ਰਵ ਬਟਾਲੀਅਨ ਕਪੂਰਥਲਾ ਵਿਖੇ ਵਣ ਮਹਾਂ ਉਤਸਵ ਪੀ.ਪੀ.ਐੱਸ. ਕਮਾਂਡੈਂਟ 7ਵੀਂ ਆਈ.ਆਰ.ਬੀ ਕਪੂਰਥਲਾ ਦੀ ਅਗਵਾਈ ਹੇਠ ਪੌਦੇ ਲਗਾ ਕੇ ਵਣ ਮਹਾਂ ਉਤਸਵ ਮਨਾਇਆ ਗਿਆ। ਇਸ ਮੌਕੇ ਕਮਾਂਡੈਂਟ ਜਤਿੰਦਰ ਸਿੰਘ ਬੈਨੀਪਾਲ ਨੇ ਕਿਹਾ ਕੀ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਸੱਭ ਨੂੰ ਵੱਡੇ ਉਪਰਾਲੇ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਤੇ ਗਰਮੀ ਦੇ ਮੌਸਮ ਦੇ ਪ੍ਰਭਾਵ ਨੂੰ ਘਟਾਉਣ ਲਈ ਰੁੱਖਾਂ ਦਾ ਅਹਿਮ ਰੋਲ ਹੁੰਦਾ ਹੈ।

Advertisements

ਇਸ ਲਈ ਹਰ ਮਨੁੱਖ ਨੂੰ ਅਪਣੇ ਹਿੱਸੇ ਦਾ ਇਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ, ਤਾਂ ਕਿ ਅਸੀ ਆਉਣ ਵਾਲੀ ਪੀੜ੍ਹੀ ਨੂੰ ਸੁਰੱਖਿਅਤ ਵਾਤਾਵਰਣ ਦੇ ਸਕੀਏ। ਇਸ ਮੌਕੇ ਉਨ੍ਹਾਂ ਨਾਲ ਗੁਰਮੁੱਖ ਸਿੰਘ ਪੀ.ਪੀ.ਐੱਸ ਡੀ.ਐੱਸ.ਪੀ, ਇੰਸਪੈਕਟਰ ਸੁਖਵਿੰਦਰ ਸਿੰਘ ਆਰ.ਆਈ, ਇੰਸਪੈਕਟਰ ਪ੍ਰਤਾਪ ਸਿੰਘ, ਇੰਸਪੈਕਟਰ ਜਸਵਿੰਦਰ ਸਿੰਘ, ਐੱਸ.ਆਈ ਅਵਤਾਰ ਸਿੰਘ, ਐੱਸ.ਆਈ ਜਗਜੀਤ ਸਿੰਘ, ਐੱਸ.ਆਈ ਮੱਖਣ ਸਿੰਘ, ਐੱਸ.ਆਈ ਬਲਵੀਰ ਸਿੰਘ, ਏ.ਐੱਸ.ਆਈ ਸਾਹਿਬ ਸਿੰਘ, ਏ.ਐੱਸ.ਆਈ ਕਮਲਜੀਤ ਸਿੰਘ, ਸੁਖਵਿੰਦਰ ਸਿੰਘ, ਬਲਿੰਦਰ ਕੁਮਾਰ, ਯੋਗੇਸ਼ ਕੁਮਾਰ ਵਾਲੀਆ, ਵਿਜੇ ਕੁਮਾਰ, ਸਤਨਾਮ ਸਿੰਘ ਅਤੇ ਬਾਕੀ ਸਾਰਾ ਸਟਾਫ਼ ਵੱਲੋ ਇਸ ਮੁਹਿਮ ਲਈ ਪੂਰਾ ਯੋਗਦਾਨ ਪਾਇਆ ਗਿਆ।

LEAVE A REPLY

Please enter your comment!
Please enter your name here