ਸੰਗਰੂਰ ( ਦ ਸਟੈਲਰ ਨਿਊਜ਼), ਮਿਥੁਨ ਕੁਮਾਰ/ਪਿੰਕੀ ਰਾਨੀ। ਸਥਾਨਕ ਲਹਿਰਾ ਭਵਨ ਨੇਤਾ ਜੀ ਨਗਰ ਪ੍ਰੇਮ ਬਸਤੀ ਗਲੀ ਨੰ:06 ਵਿਖੇ ਉੱਘੇ ਸਿੱਖਿਆ ਸ਼ਾਸਤਰੀ ਸਵ. ਅਧਿਆਪਕਾ ਸ਼ੀਲਾ ਰਾਣੀ ਪਤਨੀ ਵਿਜੈ ਕੁਮਾਰ ਸਿੰਗਲਾ ਸੂਪਰਡੈਂਟ ਦੀ ਯਾਦ ਵਿੱਚ ਦੂਸਰਾ ਵਿਸ਼ਾਲ ਜਨਰਲ ਮੈਡੀਸਨ, ਅੱਖਾਂ ਅਤੇ ਔਰਤਾਂ ਦੇ ਰੋਗਾਂ ਦਾ ਫਰੀ ਮੈਡੀਕਲ ਚੈਕਅੱਪ ਕੈਂਪ ਅਤੇ ਸਿਹਤ ਜਾਗਰੂਕਤਾ ਸਮਾਗਮ ਦਾ ਆਯੋਜਨ ਲਹਿਰਾਗਾਗਾ ਨਿਵਾਸੀ ਸਭਾ ਸੰਗਰੂਰ ਦੇ ਸਹਿਯੋਗ ਨਾਲ ਲਗਾਇਆ ਗਿਆ। ਲਹਿਰਾਗਾਗਾ ਸਭਾ ਅਤੇ ਪ੍ਰਚੀਨ ਸ਼ਿਵ ਮੰਦਿਰ ਬਗੀਚੀ ਵਾਲਾ ਦੇ ਪ੍ਰਧਾਨ ਰਜਿੰਦਰ ਕੁਮਾਰ ਗੋਇਲ, ਵਿਜੈ ਕੁਮਾਰ ਸਿੰਗਲਾ, ਕੁਲਵੰਤ ਰਾਏ ਬਾਂਸਲ, ਮਾਸਟਰ ਫਕੀਰ ਚੰਦ, ਡੀ.ਆਰ. ਗੋਇਲ, ਨਰਾਤਾ ਰਾਮ ਸਿੰਗਲਾ,ਫਰੀਡਮ ਫਾਈਟਰ ਜੱਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰ ਪਾਲ ਸਿੰਘ ਖ਼ਾਲਸਾ, ਬਲਜਿੰਦਰ ਨਿੱਪੀ ਸਾਹਨੀ ਦੀ ਦੇਖ ਰੇਖ ਹੇਠ ਕਰਵਾਇਆ ਗਿਆ। ਸਮਾਗਮ ਦੌਰਾਨ ਮੰਚ ਸੰਚਾਲਨ ਜਨਰਲ ਸਕੱਤਰ ਕੁਲਵੰਤ ਰਾਏ ਬਾਂਸਲ ਵੱਲੋਂ ਕੀਤਾ ਗਿਆ।
ਜਿਸ ਦੌਰਾਨ ਮੈਡੀਸਨ ਦੇ ਮਾਹਿਰ ਡਾ. ਹਿਮਾਂਸ਼ੂ ਗਰਗ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਖਾਣ-ਪਾਣ ਦਾ ਧਿਆਨ ਰੱਖਣਾ ਚਾਹੀਦਾ ਹੈ। ਨਸ਼ਿਆਂ ਤੋਂ ਪ੍ਰਹੇਜ ਕਰਨੀ ਚਾਹੀਦੀ ਹੈ। ਨਿਯਮਿਤ ਤੌਰ ਤੇ ਕਸਰਤ ਕਰਨੀ ਚਾਹੀਦੀ ਹੈ। ਹਾਰਟ, ਸ਼ੂਗਰ ਅਤੇ ਬੀ.ਪੀ. ਸਬੰਧੀ ਚੈਕਅੱਪ ਕਰਵਾਉਂਦੇ ਰਹਿਣਾ ਚਾਹੀਦਾ ਹੈ। ਹਰੀਆਂ ਸਬਜੀਆਂ, ਫਰੂਟ ਦਾ ਪ੍ਰਯੋਗ ਅਤੇ ਰੋਜਾਨਾ ਪਾਣੀ ਵੀ ਜਿਆਦਾ ਮਾਤਰਾ ਵਿੱਚ ਪੀਣਾ ਚਾਹੀਦਾ ਹੈ। ਤਲੀਆਂ ਚੀਜਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਅੱਖਾਂ ਦੇ ਮਾਹਿਰ ਡਾ. ਸਬੀਨਾ ਗਰਗ ਨੇ ਕਿਹਾ ਕਿ ਸਾਨੂੰ ਆਪਣੀਆਂ ਅੱਖਾਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਬੀ.ਪੀ. ਅਤੇ ਸ਼ੂਗਰ ਵਾਲੇ ਮਰੀਜਾਂ ਨੂੰ ਹਰ 6 ਮਹੀਨੇ ਬਾਅਦ ਬੀ.ਪੀ. ਚੈਕ ਕਰਵਾਉਣਾ ਚਾਹੀਦਾ ਹੈ। ਇਸੇ ਤਰ੍ਹਾਂ ਹੀ ਜਨਾਨਾ ਰੋਗਾਂ ਦੇ ਮਾਹਿਰ ਡਾ. ਹਰਪ੍ਰੀਤ ਕੌਰ ਰੇਖੀ ਨੇ ਕਿਹਾ ਕਿ ਗਰਭਵਤੀ ਔਰਤਾਂ ਨੂੰ ਰੈਗੂਲਰ ਚੈਕਅੱਪ ਕਰਵਾਉਣਾ ਚਾਹੀਦਾ ਹੈ।
ਪੋਸ਼ਟਿਕ ਆਹਾਰ ਅਤੇ ਆਇਰਨ ਦੇ ਨਾਲ ਕੈਲਸ਼ੀਅਮ ਵੀ ਲੈਣੀ ਚਾਹੀਦੀ ਹੈ। ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਸਭਾ ਦੇ ਪ੍ਰਧਾਨ ਰਜਿੰਦਰ ਗੋਇਲ ਵੱਲੋਂ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ ਅਤੇ ਕਿਹਾ ਕਿ ਵਿਜੈ ਸਿੰਗਲਾ ਇੱਕ ਨੇਕ ਇਨਸਾਨ ਹਨ ਅਤੇ ਸਮੇਂ-ਸਮੇਂ ਤੇ ਸਮਾਜਿਕ, ਧਾਰਮਿਕ ਸੰਸਥਾਵਾਂ ਨੂੰ ਆਪਣੇ ਵੱਲੋਂ ਸਹਾਇਤਾ ਅਤੇ ਲੋੜਵੰਦ ਗਰੀਬਾਂ ਦੀ ਮਦਦ ਕਰਦੇ ਰਹਿੰਦ ਹਨ। ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੁਬਾਈ ਪੈਨਸ਼ਨਰ ਆਗੂ ਸ੍ਰੀ ਰਾਜ ਕੁਮਾਰ ਅਰੋੜਾ ਨੇ ਲਹਿਰਾਗਾਗਾ ਨਿਵਾਸੀ ਸਭਾ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਅਤੇ ਲੋਕ ਭਲਾਈ ਦੇ ਕੰਮਾਂ ਦੀ ਸਲਾਘਾ ਕੀਤੀ। ਅੱਜ ਦੇ ਮੈਡੀਕਲ ਚੈਕਅੱਪ ਕੈਂਪ ਦੇ ਵਿੱਚ 195 ਮਰੀਜਾਂ ਜਿਨ੍ਹਾਂ ਵਿੱਚ ਔਰਤਾਂ ਅਤੇ ਬਜੁਰਗ ਵੀ ਸ਼ਾਮਿਲ ਹਨ ਦਾ ਚੈਕਅੱਪ ਕੀਤਾ ਗਿਆ ਅਤੇ ਦਵਾਈਆਂ ਵੀ ਮੁੱਫ਼ਤ ਦਿੱਤੀਆਂ ਗਈਆਂ।
ਇਸ ਮੌਕੇ ਤੇ ਅਗਰਵਾਲ ਸਭਾ ਦੇ ਨਵੇਂ ਚੁਣੇ ਗਏ ਪ੍ਰਧਾਨ ਬਦਰੀ ਜਿੰਦਲ, ਸਾਲਾਸਰਧਾਮ ਲੰਗਰ ਕਮੇਟੀ ਦੇ ਪ੍ਰਧਾਨ ਪ੍ਰੋ. ਸੁਰੇਸ਼ ਗੁੱਪਤਾ, ਕਾਰਜਕਾਰੀ ਪ੍ਰਧਾਨ ਜੋਗਿੰਦਰਪਾਲ ਸਿੰਘ ਬਾਗੜੀ(ਕਾਕਾ), ਚੇਅਰਮੈਨ ਵਰਿੰਦਰ ਗੁੱਪਤਾ, ਐਡਵੋਕੇਟ ਪਵਨ ਗੁੱਪਤਾ, ਲੰਗਰ ਇੰਚਾਰਜ ਬਲਦੇਵ ਗੁੱਪਤਾ, ਵਿੱਤ ਸਕੱਤਰ ਡੀ.ਆਰ. ਗੋਇਲ, ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸਨ ਦੇ ਸੀਨੀਅਰ ਮੀਤ ਪ੍ਰਧਾਨ ਓਮ ਪ੍ਰਕਾਸ਼ ਖਿੱਪਲ, ਮੁੱਖ ਸਲਾਹਕਾਰ ਆਰ.ਐਲ.ਪਾਧੀ., ਲੋਕ ਭਲਾਈ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਭਿੰਡਰ, ਆਲ ਇੰਡੀਆ ਫਰੀਡਮ ਫਾਈਟਰ ਜੱਥੇਬੰਦੀ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਖ਼ਾਲਸਾ, ਇੰਡਸਟਰੀ ਚੈਂਬਰ ਦੇ ਪ੍ਰਧਾਨ ਵਿਸ਼ਾਲ ਗੁੱਪਤਾ, ਕੋਸ਼ਲ ਕੁਮਾਰ, ਸੁੰਰਦਕਾਂਡ ਸੇਵਾ ਸੋਸਾਇਟੀ ਦੇ ਪ੍ਰਧਾਨ ਰਕੇਸ਼ ਕੁਮਾਰ ਗੋਇਲ, ਗੁਰਦਾਸ ਬਾਂਸਲ, ਸੋਹਨ ਲਾਲ ਸੋਨੂੰ, ਰਾਜ ਕੁਮਾਰ ਸ਼ਰਮਾ, ਭੀਮ ਸੈਨ, ਡਾ. ਵਿਜੈ ਕੁਮਾਰ ਹੈਪੀ, ਬ੍ਰਾਹਮਣ ਸਭਾ ਦੇ ਪ੍ਰਧਾਨ ਜਸਪਾਲ ਸ਼ਰਮਾ, ਚਮਨ ਸਿਦਾਣਾ, ਓਮ ਪ੍ਰਕਾਸ਼ ਚੋਟੀਆਂ, ਅਨਿਲ ਕੁਮਾਰ ਐਸ.ਡੀ. ਓ.(ਪੀ.ਡਬਲਯੂ ਡੀ) ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਹੁੱਦੇਦਾਰ, ਮੈਂਬਰ ਅਤੇ ਸਹਿਰ ਨਿਵਾਸੀ ਮੌਜੂਦ ਸਨ। ਸਭਾ ਵੱਲੋਂ ਡਾ. ਸਾਹਿਬਾਨ ਅਤੇ ਵਿਸ਼ੇਸ਼ ਤੌਰ ਤੇ ਰਜਿੰਦਰ ਗੋਇਲ ਮੋਹਿਤ ਡੈਅਰੀ ਵਾਲੇ, ਵਿਜੈ ਕੁਮਾਰ ਸਿੰਗਲਾ ਅਤੇ ਹੋਰਨਾ ਨੂੰ ਸਨਮਾਨਿਤ ਕੀਤਾ ਗਿਆ।