ਸਰਕਾਰੀ ਸਕੂਲ ਘੰਟਾ ਘਰ ਵਿਖੇ ਮਨਾਇਆ ਗਿਆ ਨੋ ਤੰਬਾਕੂ ਦਿਵਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ। ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋ ਸਿਵਲ ਸਰਜਨ ਡਾ. ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਤੰਬਾਕੂ ਕੰਟਰੋਲ ਸੈਲ ਵੱਲੋ ਅੱਜ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਦੇ ਸਬੰਧ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੰਟਾਂ ਘਰ ਵਿਖੇ ਇਕ ਜਾਗਰੂਕ ਸਮਾਗਮ ਕਰਵਾਇਆ ਗਿਆ । ਇਸ ਸਮਾਗਮ ਵਿੱਚ ਵਿਦਿਆਰਥੀਆਂ,  ਅਧਿਆਪਕਾ ਨੇ ਹਿੱਸਾ ਲਿਆ ਇਸ ਮੋਕੇ ਸਬੋਧਨ ਕਰਦਿਆ ਜਿਲਾਂ ਨੋਡਲ ਅਫਸਰ ਤੰਬਾਕੂ ਕੰਟਰੋਲ ਡਾ. ਸੁਨੀਲ ਅਹੀਰ ਕਿਹਾ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਪੰਜਾਬ ਤੰਬਾਕੂ ਕੰਟਰੋਲ ਪ੍ਰੋਗਰਾਮ ਪ੍ਰਤੀ ਬਹੁਤ ਸਵੇਦਨਸ਼ੀਲ ਹੈ ।

Advertisements

ਇਸ ਦੀ ਮਿਸਾਲ ਹੈ ਕਿ ਪੰਜਾਬ ਡੇ ਇਕ ਨਵੰਬਰ ਨੂੰ ਸਰਕਾਰ ਵੱਲੋਂ  ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਐਲਾਨਿਆ ਗਿਆ ਹੈ । ਉਹਨਾ ਕਿਹਾ ਕਿ ਤੰਬਾਕੂ ਦਾ ਸੇਵਨ ਜਿੰਦਗੀ ਦੀ ਦੁਰ ਦਸ਼ਾ ਕਰਨਾ ਕਿਉਕਿ ਤੰਬਾਕੂ ਵਿੱਚ ਅਨੇਕਾਂ ਕਿਸਮ ਦੇ ਖਤਰਨਾਕ ਤੱਤ ਹੁੰਦੇ ਹਨ ਜਿਹਨਾਂ ਨਾਲ ਮੂੰਹ,  ਦੰਦਾਂ, ਗਲੇ, ਤਾਲੂ,  ਬੂਲਾਂ, ਜੀਭ ਤੇ ਭੋਜਨ ਵਾਲੀ ਨਾਲੀ ਦਾ ਕੈਂਸਰ ਹੋ ਸਕਦਾ ਹੈ । ਕੇਵਲ ਸਿਗਰਟ ਵਿੱਚ ਹੀ ਨਿਕੋਟਿਨ ਸਮੇਤ 4 ਹਜ਼ਾਰ ਅਜੇਹੇ ਜਹਿਰੀਲੇ ਤੱਤ ਹੁੰਦੇ ਹਨ,  ਜਿਹੜੇ ਕੈਂਸਰ ਦਾ ਕਾਰਨ ਬਣਦੇ  ਹਨ । 80 ਫੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਕੇਵਲ ਤੰਬਾਕੂ ਦੀ  ਵਰਤੋ ਹੈ।

ਜਿਲਾਂ ਮਾਸ ਮੀਡੀਆ  ਅਫਸਰ ਪਰਸ਼ੋਤਮ ਲਾਲ ਨੇ ਦੱਸਿਆ ਕਿ  ਭਾਰਤ ਵਿੱਚ ਹਰ ਸਾਲ 13 ਲੱਖ ਲੋਕ ਤੰਬਾਕੂ ਨੋਸ਼ੀ ਤੇ ਹੋਣ ਵਾਲੀਆ ਭਿਆਨਕ ਬਿਮਾਰੀਆਂ ਕਾਰਨ ਬੇਵਕਤੀ ਮੌਤ ਮਾਰੇ ਜਾਦੇ ਹਨ । ਉਹਨਾਂ ਦੱਸਿਆ ਕਿ ਜਿਹੜੇ ਲੋਕ ਖੁੱਦ ਤੰਬਾਕੂ ਦਾ ਸੇਵਨ ਨਹੀ ਕਰਦੇ ਪਰ ਬੀੜੀ ਸਿਗਰਟ ਵਿੱਚ ਪ੍ਰਯੋਗ ਹੋਣ ਵਾਲੇ ਤੰਬਾਕੂ ਦੇ ਧੂਏੰ ਨਾਲ  ਪ੍ਰਭਾਵਿਤ ਹੋ ਸਕਦੇ ਹਨ । ਉਹਨਾਂ ਕੋਟਪਾ ਐਕਟ ਦੀਆਂ ਵੱਖ ਵੱਖ ਧਰਾਵਾਂ ਬਾਰੇ ਵੀ ਜਾਣਕਾਰੀ ਦਿੱਤੀ । ਸਮਾਗਮ ਦੇ ਅੰਤ ਵਿਚ ਬੱਚਿਆਂ ਨੂੰ ਤੰਬਾਕੂ ਨੋਸ਼ੀ ਨਾ ਕਰਨ ਦੇ ਸੌਹ ਵੀ ਚੁਕਾਈ ।

ਇਸ ਮੋਕੇ ਸਕੂਲ ਦੇ ਪ੍ਰਿੰਸ਼ੀਪਲ  ਅਸ਼ਵਨੀ ਦੱਤ ਵੱਲੋ ਸਿਹਤ ਵਿਭਾਗ ਦੀ ਟੀਮ ਦਾ ਇਹ ਗਤੀ ਵਿਧੀ ਉਹਨਾਂ ਦੀ ਸੰਸਥਾਂ ਵਿਖੇ ਕਰਨ ਅਤੇ ਬਡਮੁਲੀ ਜਾਣਕਾਰੀ ਦੇਣ ਲਈ ਧੰਨਵਾਧ ਕੀਤਾ, ਇਸ ਮੋਕੇ  ਹੈਲਥ ਇੰਸਪੈਕਟਰ ਹਰਰੂਪ ਕੁਮਾਰ, ਸੰਜੀਵ ਠਾਕਰ, ਗੁਰਵਿੰਦਰ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here