Thursday, October 15, 2026
Home Punjab ਬੱਚਿਆਂ ਨੂੰ ਨੈਤਿਕ ਵਿਵਹਾਰ ਨੂੰ ਸਮਝਾਉਣ ਲਈ ਨਾਟਕ ਦਾ ਆਯੋਜਨ

ਬੱਚਿਆਂ ਨੂੰ ਨੈਤਿਕ ਵਿਵਹਾਰ ਨੂੰ ਸਮਝਾਉਣ ਲਈ ਨਾਟਕ ਦਾ ਆਯੋਜਨ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਲਿਟਲ ਜੀਨੀਅਸ ਸਕੂਲ ਰੋਪੜ ਵਿਖੇ ਬੱਚਿਆਂ ਨੂੰ ਨੈਤਿਕ ਵਿਵਹਾਰ ਨੂੰ ਸਮਝਾਉਣ ਲਈ ਅਤੇ ਉਨਾਂ ਦੀ ਨੈਤਿਕਤਾ ਵਿੱਚ ਵਿਕਾਸ ਕਰਨ ਦੇ ਉਦੇਸ਼ ਨੂੰ ਮੁੱਖ ਰੱਖਦੇ ਹੋਏ ਇੱਕ ਨਾਟਕ ਨੂੰ ਪ੍ਰਸਤੁਤ ਕੀਤਾ ਗਿਆ। ਜਿਸ ਵਿੱਚ ਪ੍ਰਾਈਮਰੀ ਵਰਗ ਦੇ ਬੱਚਿਆਂ ਨੇ ਵੱਧ ਚੜ ਕੇ ਹਿੱਸਾ ਲਿਆ। ਇਸ ਮੌਕੇ ਤੇ ਸਕੂਲ ਦੇ ਮੁੱਖ ਅਧਿਆਪਕਾ ਹਰਮਿੰਦਰ ਕੌਰ ਨੇ ਬੱਚਿਆਂ ਨੂੰ ਇਮਾਨਦਾਰੀ, ਨਿਸ਼ਠਾ, ਹਮਦਰਦੀ, ਦਿਆ ਭਾਵਨਾ ,ਜਿੰਮੇਦਾਰੀ ਅਤੇ ਆਦਰ ਦੀ ਮਹੱਤਤਾ ਬਾਰੇ ਉਦਾਹਰਨਾਂ ਦੇ ਕੇ ਸਮਝਾਇਆ। ਇਸ ਵਿਸ਼ੇ ਉੱਤੇ ਸਕੂਲ ਦੇ ਮੁੱਖ ਪ੍ਰਬੰਧਕ ਸੂਬਾ ਭੁਪਿੰਦਰ ਸਿੰਘ ਜੀ , ਗੁਣਵੰਤ ਕੌਰ ਜੀ ਅਤੇ ਪ੍ਰਬੰਧਕ ਗੁਰਪ੍ਰੀਤ ਮਾਥੁਰ ਨੇ ਬੱਚਿਆਂ ਨੂੰ ਦੱਸਿਆ ਕਿ ਨੈਤਿਕ ਗੁਣਾਂ ਨੂੰ ਅਪਣਾਉਣ ਅਤੇ ਉਹਨਾਂ ਦਾ ਅਭਿਆਸ ਕਰਨ ਨਾਲ ਇੱਕ ਤਰ੍ਹਾਂ ਦੀ ਮਾਨਸਿਕ ਸ਼ਕਤੀ ਮਿਲਦੀ ਹੈ। ਜੋ ਨਿਡਰਤਾ ਦੇ ਵੱਲ ਲੈ ਜਾਂਦੀ ਹੈ ਜੋ ਬੱਚਿਆਂ ਨੂੰ ਕਈ ਮੁਸ਼ਕਲਾਂ ਤੋ ਦੂਰ ਕਰ ਸਕਦੀ ਹੈ।

Advertisements

LEAVE A REPLY

Please enter your comment!
Please enter your name here