Monday, October 26, 2026
Home Latest ਕਥਿਤ ਦੋਸ਼ੀਆਂ ਕੋਲੋ 2 ਤੋਲੇ 20 ਮਿਲੀਗ੍ਰਾਮ ਸੋਨਾ, ਇੱਕ ਮੋਟਰ ਸਾਇਕਲ ਸਮੇਤ 2 ਲੱਖ 60 ਹਜਾਰ ਬਰਾਮਦ: ਡੀਐਸਪੀ 

ਕਥਿਤ ਦੋਸ਼ੀਆਂ ਕੋਲੋ 2 ਤੋਲੇ 20 ਮਿਲੀਗ੍ਰਾਮ ਸੋਨਾ, ਇੱਕ ਮੋਟਰ ਸਾਇਕਲ ਸਮੇਤ 2 ਲੱਖ 60 ਹਜਾਰ ਬਰਾਮਦ: ਡੀਐਸਪੀ 

ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਸੀਨੀਅਰ ਕਪਤਾਨ ਪੁਲਿਸ ਡਾ.ਸਿਮਰਤ ਕੌਰ ਦੇ ਨਿਰਦੇਸ਼ ਤੇ ਕਪਤਾਨ ਪੁਲਿਸ (ਇੰਨਵੈਸਟੀਗੇਸਨ) ਵੈਭਵ ਸਹਿਗਲ ਅਤੇ ਉਪ ਕਪਤਾਨ ਪੁਲਿਸ ਸਬ-ਡਵੀਜਨ ਮਾਲੇਰਕੋਟਲਾ ਗੁਰਦੇਵ ਸਿੰਘ ਦੀ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਸਿਟੀ-2 ਮਾਲੇਰਕੋਟਲਾ ਸਿਕੰਦਰ ਸਿੰਘ, ਸਬ ਇੰਸਪੈਕਟਰ ਗੁਰਸ਼ਰਨ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ 76 ਮਿਤੀ 06.07.2024 ਅ/ਧ 305 (ਏ), 331 (ਏ) ਬੀ.ਐਨ.ਐਸ ਮਾਲੇਰਕੋਟਲਾ ਦੇ ਦੋਸ਼ੀਆਨ ਮੁਹੰਮਦ ਇਮਾਰਨ ਉਰਫ ਕੋਡੂ, ਫਿਰੋਜ਼ ਉਰਫ ਕੋਡ ਪੁੱਤਰਾਨ ਨਾਸੀਰ ਵਾਸੀਆਨ ਮੁਹੱਲਾ ਚੁਹੱਟਾ ਮਾਲੇਰ ਮਾਲੇਰਕੋਟਲਾ ਨੂੰ ਮਿਤੀ 23.07.2024 ਨੂੰ ਕਾਬੂ ਕਰਕੇ ਇਹਨਾਂ ਦੇ ਕਬਜੇ ਵਿਚੋਂ 2 ਤੋਲੇ 20 ਮਿਲੀਗ੍ਰਾਮ ਸੋਨਾ 2,55,000/- ਰੁਪਏ ਦੇ ਕਰੰਸੀ ਨੋਟ ਬ੍ਰਾਮਦ ਕੀਤੇ ਹਨ।

Advertisements

ਇਸੇ ਤਰ੍ਹਾਂ ਮੁਕੱਦਮਾ ਨੰਬਰ 74 ਮਿਤੀ 02.07.2024 ਅ/ਧ 305 ਬੀ.ਐਨ.ਐਸ ਥਾਣਾ ਸਿਟੀ-2 ਮਾਲੇਰਕੋਟਲਾ ਦੇ ਦੋਸ਼ੀ ਫਿਰੋਜ਼ ਉਰਫ ਕੋਡੂ ਪੁੱਤਰ ਨਾਸੀਰ ਵਾਸੀ ਮੁਹੱਲਾ ਚੁਹੱਟਾ ਮਾਲੇਰ ਮਾਲੇਰਕੋਟਲਾ ਪਾਸੋਂ 5,000/- ਰੁਪਏ ਦੇ ਕਰੰਸੀ ਨੋਟ ਬ੍ਰਾਮਦ ਕਰਾਏ ਗਏ ਹਨ। ਇਸ ਤੋਂ ਇਲਾਵਾ ਸਬ ਇੰਸਪੈਕਟਰ ਹਰਜੀਤ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਦੇ ਮੁਕੱਦਮਾ ਨੰਬਰ 100 ਮਿਤੀ 26.07.2024/317 (2), 303 (2) ਬੀ.ਐਨ.ਐਸ.ਥਾਣਾ ਸਿਟੀ-1 ਮਾਲੇਰਕੋਟਲਾ ਦੇ ਦੋਸ਼ੀਆਨ ਮੁਹੰਮਦ ਸਹਿਬਾਜ ਉਰਫ ਸਾਜੂ ਪੁੱਤਰ ਸਾਜੂ ਪੁੱਤਰ ਮੁਹੰਮਦ ਮਹਿਮੂਦ ਵਾਸੀ ਮੁਹੱਲਾ ਚੋਰਮਾਰਾ, ਮਾਲੇਰਕੋਟਲਾ ਅਤੇ ਹਰਿੰਦਰ ਸਿੰਘ ਉਰਫ ਹਨੀ ਪੁੱਤਰ ਲਾਲ ਸਿੰਘ ਵਾਸੀ ਝੱਲ ਥਾਣਾ ਅਮਰਗੜ੍ਹ ਨੂੰ ਮਿਤੀ 26.07.2024 ਨੂੰ ਮੁਕੱਦਮਾ ਉਕਤ ਵਿੱਚ ਕਾਬੂ ਕਰਕੇ ਇਹਨਾਂ ਦੇ ਕਬਜੇ ਵਿਚੋਂ ਇੱਕ ਮੋਟਰਸਾਇਕਲ ਪੈਸ਼ਨ ਪਰੋ ਰੰਗ ਕਾਲਾ ਬਿਨਾਂ ਨੰਬਰੀ ਬ੍ਰਾਮਦ ਕੀਤਾ ਗਿਆ। ਇਹਨਾਂ ਮੁਲਜ਼ਮਾਂ ਪਾਸੋਂ ਹੋਰ ਵੀ ਰਿਕਵਰੀ ਹੋਣ ਦੇ ਆਸਾਰ ਹਨ, ਜਿਹਨਾਂ ਦਾ ਪੁਲਿਸ ਰਿਮਾਂਡ ਮਾਨਯੋਗ ਅਦਾਲਤ ਪਾਸੋਂ ਹਾਸਲ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

LEAVE A REPLY

Please enter your comment!
Please enter your name here