Tuesday, October 13, 2026
Home Latest ਰੋਜੀ-ਰੋਟੀ ਕਮਾਉਣ ਕੈਨੇਡਾ ਗਈ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ...

ਰੋਜੀ-ਰੋਟੀ ਕਮਾਉਣ ਕੈਨੇਡਾ ਗਈ ਲੜਕੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ  

ਭਦੌੜ (ਦ ਸਟੈਲਰ ਨਿਊਜ਼)। ਭਦੌੜ ਦੀ ਰਹਿਣ ਵਾਲੀ ਲੜਕੀ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕਾਂ ਦੀ ਪਹਿਚਾਣ ਗੁਰਮੀਤ ਕੌਰ ਵਾਸੀ ਭਦੌੜ ਵਜੋਂ ਹੋਈ ਹੈ।

Advertisements

ਜਾਣਕਾਰੀ ਦਿੰਦੇ ਗੁਰਮੀਤ ਦੇ ਪਿਤਾ ਨੇ ਦੱਸਿਆ ਕਿ ਗੁਰਮੀਤ ਦਾ ਵਿਆਹ 2 ਸਾਲ ਪਹਿਲਾਂ ਬਠਿੰਡਾ ਵਿਖੇ ਹੋਇਆ ਸੀ ਤੇ ਜਿਸ ਤੋਂ ਬਾਅਦ ਉਹ ਰੋਜ਼ੀ-ਰੋਟੀ ਕਮਾਉਣ ਤੇ ਪੜ੍ਹਾਈ ਕਰਨ ਲਈ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਗਈ ਸੀ ਤੇ ਉਸਨੂੰ ਕੰਮ ਨਾ ਮਿਲਣ ਕਾਰਨ ਵੀ ਉਹ ਕਾਫੀ ਪਰੇਸ਼ਾਨ ਰਹਿੰਦੀ ਸੀ ਤੇ ਜਿਸ ਕਾਰਨ ਗੁਰਮੀਤ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਪਰਿਵਾਰਿਕ ਮੈਬਰਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਗੁਰਮੀਤ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਵਿੱਚ ਉਹਨਾਂ  ਦੀ ਮੱਦਦ ਕੀਤੀ ਜਾਵੇ।

LEAVE A REPLY

Please enter your comment!
Please enter your name here