Wednesday, October 28, 2026
Home Latest ਕੈਬਨਿਟ ਮੰਤਰੀ ਕਟਾਰੂਚੱਕ ਨੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ 134 ਲਾਭਪਾਤਰੀਆਂ ਨੂੰ...

ਕੈਬਨਿਟ ਮੰਤਰੀ ਕਟਾਰੂਚੱਕ ਨੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ 134 ਲਾਭਪਾਤਰੀਆਂ ਨੂੰ ਦਿੱਤੀ ਪਹਿਲੀ ਕਿਸਮ ਦੇ ਆਫਰ ਲੈਟਰ

ਪਠਾਨਕੋਟ (ਦ ਸਟੈਲਰ ਨਿਊਜ਼)। ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਪਿੰਡ ਜਸਵਾਲੀ ਵਿਖੇ ਸਥਿਤ ਰੇਸਟ ਹਾਊਸ ਵਿਖੇ ਵਿਸੇਸ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੋਕੇ ਤੇ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਮੁੱਖ ਮਹਿਮਾਨ ਵਜੋਂ ਹਾਜਰ ਹੋਏ। ਇਸ ਤੋਂ ਇਲਾਵਾ ਸਰਵਸ੍ਰੀ ਨਰੇਸ ਸੈਣੀ ਜਿਲ੍ਹਾ ਪ੍ਰਧਾਨ ਬੀ.ਸੀ. ਵਿੰਗ ਪਠਾਨਕੋਟ, ਪਵਨ ਕੁਮਾਰ ਫੋਜੀ ਬਲਾਕ ਪ੍ਰਧਾਨ, ਸੂਬੇਦਾਰ ਕੁਲਵੰਤ ਸਿੰਘ ਬਲਾਕ ਪ੍ਰਧਾਨ, ਖੁਸਬੀਰ ਕਾਟਲ, ਪਰਵੀਨ ਕੁਮਾਰ ਬਲਾਕ ਪ੍ਰਧਾਨ, ਰਾਜੇਸ ਕੁਮਾਰ ਬਲਾਕ ਪ੍ਰਧਾਨ, ਲਵਲੀ ਬਲਾਕ ਪ੍ਰਧਾਨ, ਹਰਪ੍ਰੀਤ ਸਿੰਘ ਬਲਾਕ ਵਿਕਾਸ ਪੰਚਾਇਤ ਅਧਿਕਾਰੀ ਬਮਿਆਲ, ਅਜੈ ਮਹਾਜਨ ਬਲਾਕ ਵਿਕਾਸ ਪੰਚਾਇਤ ਅਧਿਕਾਰੀ ਘਰੋਟਾ, ਦਿਲਬਾਗ  ਸਿੰਘ ਬਲਾਕ ਵਿਕਾਸ ਪੰਚਾਇਤ ਅਧਿਕਾਰੀ ਨਰੋਟ ਜੈਮਲ ਸਿੰਘ, ਮੀਨਾਕਸੀ ਸਰਮਾ ਜਿਲ੍ਹਾ ਕੋਆਰਡੀਨੇਟਰ ਪ੍ਰਧਾਨ ਮੰਤਰੀ ਅਵਾਸ ਯੋਜਨਾ ਗ੍ਰਾਮੀਣ ਅਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਪਾਰਟੀ ਕਾਰਜ ਕਰਤਾ ਹਾਜਰ ਸਨ।

Advertisements

ਇਸ ਮੌਕੇ ਤੇ ਸੰਬੋਧਤ ਕਰਦਿਆਂ ਲਾਲ ਚੰਦ ਕਟਾਰੂਚੱਕ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਬਹੁਤ ਹੀ ਖੁਸੀ ਦੀ ਗੱਲ ਹੈ ਕਿ ਜਿਲ੍ਹਾ ਪਠਾਨਕੋਟ ਦੇ 134 ਪਰਿਵਾਰਾਂ ਨੂੰ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਪਹਿਲੀ ਕਿਸਮ ਦੇ ਤੋਰ ਤੇ ਪ੍ਰਤੀ ਲਾਭਪਾਤਰੀ 30 ਹਜਾਰ ਰੁਪਏ ਦੀ ਪਹਿਲੀ ਕਿਸਮ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਲਾਭਪਾਤਰੀ ਵੱਲੋਂ ਮਕਾਨ ਬਣਾਉਂਣ ਲਈ ਪਹਿਲਾ ਨੀਂਹ ਦਾ ਨਿਰਮਾਣ, ਇੱਟਾਂ ਨਾਲ ਉਸਾਰੀ ਦਾ ਕੰਮ ਕੀਤਾ ਜਾਵੇਗਾ, ਇਸ ਤੋਂ ਇਲਾਵਾ ਦੂਸਰੀ ਕਿਸਤ 72 ਹਜਾਰ ਰੁਪਏ ਲੈਂਟਰ ਪਾਉਂਣ ਲਈ ਅਤੇ ਫਿਰ ਤੀਸਰੀ ਕਿਸਮ 18 ਹਜਾਰ ਰੁਪਏ ਮਕਾਨ ਦੀ ਤਿਆਰੀ ਦੇ ਲਈ ਦਿੱਤਾ ਜਾਵੇਗਾ। ਇਸ ਤਰ੍ਹਾਂ ਹਰੇਕ ਲਾਭਪਾਤਰੀ ਨੂੰ ਇੱਕ ਲੱਖ ਵੀਹ ਹਜਾਰ ਰੁਪਏ ਮਕਾਨ ਦੀ ਉਸਾਰੀ ਲਈ ਦਿੱਤੇ ਜਾਣਗੇ। ਇਸ ਤੋਂ ਇਲਾਵਾ ਪ੍ਰਤੀ ਲਾਭਪਾਤਰੀ ਘਰ ਦੇ ਨਿਰਮਾਣ ਲਈ ਨਰੇਗਾ ਅਧੀਨ 27 ਹਜਾਰ ਰੁਪਏ ਦੀ ਗ੍ਰਾਂਟ ਵੀ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਅੱਜ ਵੀ ਦੇਖਣ ਵਿੱਚ ਆਉਂਦਾ ਹੈ ਕਿ ਕੂਝ ਲੋਕ ਸਿਆਸੀ ਕਾਰਨਾ ਕਰਕੇ ਲਾਭਪਾਤਰੀਆਂ ਦਾ ਡਾਟਾ ਆਨਲਾਈਨ ਨਹੀਂ ਕਰਦੇ ਅਤੇ ਲੋਕ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਲਾਭ ਨਹੀਂ ਲੈ ਪਾਉਂਦੇ। ਉਨ੍ਹਾਂ ਕਿਹਾ ਕਿ ਅੱਜ ਇਹ ਫੈਂਸਲਾ ਲਿਆ ਗਿਆ ਹੈ ਕਿ ਆਉਂਣ ਵਾਲੇ ਦਿਨ੍ਹਾਂ ਵਿੱਚ ਜੋ ਲਾਭਪਾਤਰੀ ਆਨ ਲਾਈਨ ਹੋਣ ਤੋਂ ਰਹਿ ਗਏ ਹਨ ਉਨ੍ਹਾਂ ਨੂੰ ਬਿਨ੍ਹਾਂ ਕਿਸੇ ਭੇਦਭਾਵ ਦੇ, ਬਿਨ੍ਹਾਂ ਕਿਸੇ ਗੁੱਟਬੰਦੀ ਦੇ ਆਨ ਲਾਈਨ ਕੀਤਾ ਜਾਵੇਗਾ ਤਾਂ ਜੋ ਉਹ ਵੀ ਸਰਕਾਰ ਵੱਲੋਂ ਚਲਾਈ ਜਾ ਰਹੀ ਯੋਜਨਾ ਦਾ ਲਾਭ ਲੈ ਸਕਣ।  

LEAVE A REPLY

Please enter your comment!
Please enter your name here