ਯੁਵਕ ਸੇਵਾਵਾਂ ਹੁਸ਼ਿਆਰਪੁਰ ਨੇ ਜ਼ਿਲਾ ਪੱਧਰੀ ਯੁਵਕ ਦਿਵਸ ਮਨਾਇਆ

ਹੁਸ਼ਿਆਰਪੁਰ,(ਦਾ ਸਟੈਲਰ ਨਿਊਜ਼)ਰਿਪੋਰਟ- ਗੁਰਜੀਤ ਸੋਨੂੰ।  ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸਿਆਰਪੁਰਪੁਰ ਪ੍ਰੀਤ ਕੋਹਲੀ ਵਲੋਂ ਜ਼ਿਲਾ ਹੁਸ਼ਿਆਰਪੁਰ ਦੇ ਰੈਡ ਰੀਬਨ ਕਲੱਬਾਂ ਦਾ ਮੁਕਾਬਲਾ ਜੇ ਸੀ ਡੀ ਏ ਵੀ ਕਾਲਜ ਦਸੂਹਾ ਵਿਖੇ ਕਰਵਾਇਆ ਗਿਆ ਜਿਸ ਵਿੱਚ ਜ਼ਿਲੇ ਨਾਲ ਸੰਬਧਤ 30 ਕਾਲਜਾ ਦੇ ਰੈੱਡ ਰੀਬਨ ਕਲੱਬਾਂ ਨੇ  ਵਖੋ- ਵੱਖਰੇ ਮੁਕਾਬਲਿਆ ਵਿੱਚ ਹਿਸਾ ਲਿਆ ਗਿਆ।ਇਹਨਾਂ ਮੁਕਾਬਲਿਆਂ ਵਿੱਚ ਭਾਸ਼ਣ ਮੁਕਾਬਲੇ , ਪੋਸਟਰ ਮੇਕਿੰਗ ਮੁਕਾਬਲੇ ਅਤੇ ਲੇਖ ਰਚਨਾ ਦੇ ਮੁਕਾਬਲੇ ਕਰਵਾਏ ਗਏ।ਇਸ ਜ਼ਿਲਾ ਪੱਧਰੀ ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਰਾਜ ਏਡਜ ਕੰਟਰੋਲ ਸੋਸਾਇਟੀ ਦੇ ਜੁਆਇੰਟ ਡਾਇਰੈਕਟਰ ਸ਼੍ਰੀਮਤੀ ਪਵਨ ਰੇਖਾ ਬੇਰੀ ਜੀ ਸਨ।ਜੋ ਕਿ ਚੰਡੀਗੜ ਤੋਂ ਇਸ ਸਮਾਗਮ ਵਾਸਤੇ ਵਿਸ਼ੇਸ਼ ਤੌਰ ਤੇ ਪੁਜੇ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬ ਰਾਜ ਏਡਜ ਕੰਟਰੋਲ ਸੁਸਾਇਟੀ ਦੇ ਸਹਾਇਕ ਡਾਇਰੈਕਟਰ ਸ਼੍ਰੀ ਸਤੀਸ਼ ਵਾਲੀਆ ਜੀ ਨੇ ਕੀਤੀ।

Advertisements

-ਜ਼ਿਲਾ ਪੱਧਰੀ ਯੁਵਕ ਦਿਵਸ ਵਿੱਚ 30 ਕਾਲਜਾ ਦੇ ਰੈੱਡ ਰੀਬਨ ਕਲੱਬਾਂ ਨੇ ਲਿਆ ਹਿੱਸਾ

ਪ੍ਰੌਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਜੀ ਨੇ ਰੀਬਨ ਕੱਟ ਕੇ ਕੀਤੀ।ਸ਼ਮਾ ਰੋਸ਼ਨ ਕਰਨ ਉਪੰਰਤ ਕਾਲ ਪ੍ਰਿੰਸੀਪਲ ਸ਼੍ਰੀ ਰਾਣਾ ਜੀ ਦੁਆਰਾ ਮੁੱਖ ਮਹਿਮਾਨ ਜੀ ਦਾ ਫੁਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ। ਇਹ ਜ਼ਿਲਾ ਪੱਧਰੀ ਮੁਕਾਬਲਾ ਤਿੰਨ ਹਿਸਿਆਂ ਵਿੱਵ ਵੰਡਿਆ ਹੋਇਆ ਸੀ ਵਿਦਿਆਰਥੀਆਾਂ ਦਾ ਪੋਸਟਰ ਮੇਕਿੰਗ ਦਾ ਮੁਕਾਬਲਾ ਿਕ ਵੱਖਰੇ ਹਾਲ ਵਿੱਵ ਵੱਖਰਾ , ਲੇਖ ਰਚਨਾ ਦਾ ਮੁਕਾਬਲਾ ਇੱਕ ਵੱਖਰੇ ਹਾਲ ਅਤੇ ਮੇਨ ਸਟੇਜ ਦੇ ਉੱਪਰ ਭਾਸਣ ਪ੍ਰਤੀਯੋਗਿਤਾ ਕਰਵਾਈ ਗਈ। ਭਾਸਣ ਪ੍ਰਤੀਯੋਗਿਤਾ ਦੇ ਜੱਜ ਸਾਹਿਬਾਨਾਂ ਵਿੱਚ ਡਾ ਕੁਨਾਲ ਮਹਿਤਾ ਜੋ ਕਿ ਡੀ ਏ ਵੀ ਕਾਲਜ ਜਗਰਾਉ ਤੌ ਅਤੇ ਦੂਸਰੇ ਜੱਜ ਸ਼੍ਰੀਮਤੀ ਸੋਨੀਆ ਅਰੋੜਾ ਡੀ ਏ ਵੀ ਕਾਲਜ਼ ਨਕੋਦਰ ਤੋ ਸਨ।ਲੇਖ ਰਚਨਾ ਦੇ ਜੱਜਾਂ ਵਿੱਚ ਹਿੰਦੀ ਦੇ ਲੇਖਾਂ ਲਈ ਸ਼੍ਰੀਮਤੀ ਨਿਵੇਦਿਕਾ , ਅੰਗਰੇਜੀ ਲਈ ਮੈਡਮ ਨਰਗਿਸ ਅਤੇ ਪੰਜਾਬੀ ਦੇ ਲੇਖਾਂ ਦੀ ਜਜਮੈਂਟ ਪ੍ਰੋਫੈਸਰ ਹਰਜੀਤ ਸਿੰੰਘ ਜੀ ਸਾਰੇ ਡੀ ਏ ਵੀ ਕਾਲਜ ਦਸੂਹਾ ਤੌ ਨੇ ਨਿਭਾਈ।

– ਕੁਲ 117 ਵਿਦਿਆਰਥੀਆ ਨੇ ਵੱਖ ਵੱਖ ਮੁਕਾਬਲਿਆਂ ਵਿੱਚ ਭਾਗ ਲਿਆ

ਭਾਸਣ ਮੁਕਾਬਲਿਆਂ ਵਿੱਚ  ਮਿਸ ਅਰਪਨਾ ਐਸ ਪੀ ਐਨ ਕਾਲਜ ਮੁਕੇਰੀਆਂ ਤੋ ਪਹਿਲਾ ਸਥਾਨ, ਮਿਸ ਹਰਪ੍ਰੀਤ ਸ਼੍ਰੀ ਗੁਰੁ ਹਰਿ ਰਾਏ ਸਾਹਿਬ ਕਾਲਜ ਚਬੇਵਾਲ ਤੋਂ ਅਤੇ ਮਿਸ ਅਮਰਜੀਤ ਕੌਰ ਬੀ.ਏ.ਐਮ ਖਾਲਸਾ ਕਾਲਜ ਗੜਸ਼ੰਕਰ  ਨੇ ਤੀਸਰਾ ਸਥਾਨ ਪ੍ਰਾਪਤ ਕੀਤਾ,ਲੇਖ ਰਚਨਾ ਵਿੱਚ ਮਿਸ ਗੁਰਪ੍ਰੀਤ ਕੌਰ  ਸਰਕਾਰੀ ਕਾਲਜ ਟਾਂਡਾਂ ਤੋ ਪਹਿਲਾ ਸਥਾਨ, ਦੁਜਾ ਸਥਾਨ ਮਿਸਟਰ ਰਾਹੁਲ ਜਰਿਆਲ ਡੀ ਏ ਵੀ ਕਾਲਜ ਹੁਸ਼ਿਆਰਪੁਰ  ਤੋਂ ਅਤੇ ਸੁਰਜੀਤ ਸਿੰਘ ਸੈਣੀ ਬਾਰ ਕਾਲਜ ਬੁਲੋਵਾਲ  ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਪੋਸਟਰ ਮੇਕਿੰਗ ਵਿੱਚ  ਮਿਸ ਨਿਕੀਤਾ ਦਸ਼ਮੇਸ਼ ਗਰਲਸ ਕਾਲਜ ਮੁਕੇਰੀਆਂ ਤੋ ਪਹਿਲਾ ਸਥਾਨ, ਦੁਜਾ ਸਥਾਨ ਮਿਸ ਬੀ ਏ ਐਮ ਖਾਲਸਾ ਕਾਲਜ ਗੜਸ਼ੰਕਰ ਤੋਂ ਅਤੇ ਮਿਸ ਨੇਹਾ ਜੀ.ਟੀ.ਬੀ. ਕਾਲਜ ਆਫ ਐਜੂਕੇਸ਼ਨ ਦਸੂਹਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

ਸਾਰੇ ਪ੍ਰੋਗਰਾਮ ਵਿੱਚ ਸਟੇਜ ਦੀ ਕਾਰਵਾਈ ਡਾ. ਸੀਤਲ ਸਿੰਘ ਪ੍ਰਗਰਾਮ ਅਫਸਰ ਰੈਡ ਰੀਬਨ ਕਲੱਬ ਡੀ.Â.ਵੀ ਕਾਲਜ ਦਸੂਹਾ ਨੇ ਨਿਭਾਈ ਇਸ ਮੋਕੇ ਬੋਲਦਿਆ ਮੁੱਖ ਮਹਿਮਾਨ ਪੰਜਾਬ ਰਾਜ ਏਡਜ ਕੰਟਰੋਲ ਸੋਸਾਇਟੀ ਦੇ ਜੁਆਇੰਟ ਡਾਇਰੈਕਟਰ ਪਵਨ ਰੇਖਾ ਬੇਰੀ  ਨੇ ਕਿਹਾ ਕਿ ਉਹਨਾਂ ਨੁੰ ਬਹੁਤ ਖੂਸ਼ੀ ਹੋਈ ਇਹ ਵੇਖ ਕੇ ਕਿ ਯੁਵਕ ਸੇਵਾਵਾਂ ਵਿਭਾਗ ਰੈਡ ਰੀਬਨ ਦੀਆਂ ਗਤੀਵਿਧੀਆਂ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਚਲਾ ਰਿਹਾ ਹੈ ਉਹਨਾਂ ਇਸ ਮੋਕੇ ਤੇ ਬੋਲਦਿਆ ਵਿਦਿਆਰਥੀਆਂ ਨਾਲ ਏਡਜ ਵਰਗੀ ਨਾਮੁਰਾਦ ਬੀਮਾਰੀ ਤੇ ਪੂਰੀ ਖੁਲ ਕੇ ਚਰਚਾ ਕੀਤੀ ਜਿਸ ਦਾ ਫਾਇਦਾ ਇਹ ਹੋਇਆ ਕਿ ਵਿਦਿਆਰਥੀਆਂ ਵਲੋਂ ਇਸ ਸੰਬਧੀ ਉਹਨਾਂ ਤੋਂ ਅਣਗਿਣਤ ਸਵਾਲ ਪੁੱਛੇ ਗਏ ਮੁੱਖ ਮਹਿਮਾਨ ਨੇ ਉਹਨਾਂ ਦੇ ਸਵਾਲਾਂ ਦਾ ਵਾਰੀ ਵਾਰੀ ਜਵਾਬ ਦਿੱਤਾ ਅਤੇ ਏਡਜ਼ ਪ੍ਰਤੀ ਫੈਲੀਆਂ ਹੋਈਆਂ ਭ੍ਰਾਤੀਆਂ ਦਾ ਜਿਕਰ ਵੀ ਕੀਤਾ ਇਸ ਮੌਕੇ ਤੇ ਜ਼ਿਲਾ ਹੁਸ਼ਿਆਰਪੁਰ  ਦੇ ਸਾਰੇ ਰੈਡ ਰੀਬਨ ਕਲੱਬਾਂ ਦੇ ਪ੍ਰੋਗਰਾਮ ਅਫਸਰਾਂ ਉਹਨਾਂ ਦੇ ਕੀਤੇ ਕੰਮਾ ਕਰਕੇ ਸਨਮਾਨ ਵੀ  ਕੀਤਾ ਗਿਆ ।

ਸਾਰੇ ਆਏ ਹੋਏ ਮਹਿਮਾਨਾ ਅਤੇ ਪ੍ਰਤੀਯੋਗਿਆ ਦਾ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਹੁਸ਼ਿਆਰਪੁਰ  ਸ਼੍ਰੀ  ਪ੍ਰੀਤ ਕੋਹਲੀ ਨੇ ਧੰਨਵਾਦ ਵੀ ਕੀਤਾਨਾਲ ਹੀ ਨਾਲ ਉਹਨਾਂ ਦਸਿਆ ਕਿ ਸਾਲ 2017-18  ਦੌਰਾਨ ਸਭ ਤੋਂ ਵਧੀਆ ਰੈਡ ਰੀਬਨ ਕਲੱਬ 2 ਰਹੇ ਹਨ ਜੋ  ਕਿ ਹਨ ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਅਤੇ ਸਰਕਾਰੀ ਕਾਲਜ ਹੁਸ਼ਿਆਰਪੁਰ।ਇਸ ਲਈ ਦੋਹਾਂ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਅਤੇ ਪ੍ਰੋਗਰਾਮ ਅਫਸਰ ਵਧਾਈ ਦੇ ਪਾਤਰ ਹਨ।ਇਸ ਸਾਰੇ ਪ੍ਰੋਗਰਾਮ ਦੇ ਇੰਚਾਰਜ ਰਹੇ ਡੀ ਏ ਵੀ ਕਾਲਜ ਦਸੂਹਾ ਤੌਂ ਪ੍ਰੋ.ਆਰ ਕੇ ਮਹਾਜਨ, ਇਸ ਮੌਕੇ ਤੇ ਕਾਲਜ ਰਜਿਸਟਰਾਰ ਪ੍ਰੋ.ਵਿਨੈ ਮਹਾਜਨ, ਸਟਾਫ ਸੈਕਟਰੀ ਮੈਡਮ ਨਿਵੇਦਿਕਾ, ਪ੍ਰੋ ਹਰਜੀਤ ਸਿੰਘ, ਪ੍ਰੋ ਗੁਰਮੀਤ ਸਿੰਘ ਵੀ ਹਾਜਿਰ ਸਨ।

LEAVE A REPLY

Please enter your comment!
Please enter your name here