Sunday, October 25, 2026
Home Latest ਪਿੰਡ ਖੱਸਣ ਦੀ ਨਵੀ ਬਣੀ ਪੰਚਾਇਤ ਨੂੰ ਪਿੰਡ ਵਾਸੀਆਂ ਨੇ ਕੀਤਾ ਸਨਮਾਨਿਤ 

ਪਿੰਡ ਖੱਸਣ ਦੀ ਨਵੀ ਬਣੀ ਪੰਚਾਇਤ ਨੂੰ ਪਿੰਡ ਵਾਸੀਆਂ ਨੇ ਕੀਤਾ ਸਨਮਾਨਿਤ 

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਹਲਕਾ ਭੁਲੱਥ ਦੇ ਪਿੰਡ ਖੱਸਣ ਵਿਚ ਹੋਈਆਂ ਗ੍ਰਾਮ ਪੰਚਾਇਤ ਚੋਣਾਂ ਨੇ ਇਤਿਹਾਸਕ ਪੰਨੇ ਲਿਖੇ ਹਨ, ਜਿਥੇ ਸੁਰਿੰਦਰ ਸਿੰਘ ਸ਼ੇਰਗਿੱਲ ਨੇ ਪਿੰਡ ਦੀ ਸਰਪੰਚੀ ਲਈ ਵਿਰੋਧੀ ਉਮੀਦਵਾਰ ਨੂੰ 174 ਵੋਟਾਂ ਦੇ ਫਰਕ ਨਾਲ ਹਰਾ ਕੇ ਇਕ ਬੇਮਿਸਾਲ ਜਿੱਤ ਦਰਜ ਕੀਤੀ। ਇਸ ਦੌਰਾਨ ਪਲਵਿੰਦਰ ਸਿੰਘ, ਕੁਲਵਿੰਦਰ ਕੌਰ ਨਿੱਕੀ, ਰਘਬੀਰ ਸਿੰਘ ਜੀਵਨ ਕੌਰ, ਕਵਿਤਾ ਰਾਣੀ, ਵੀਰ ਕੌਰ ਨੇ ਪੰਚੀ ਦੀਆਂ ਚੋਣਾਂ ਜਿੱਤਿਆ ਹਨ। ਇਹ ਚੋਣ ਪਿੰਡ ਵਿੱਚ ਪਾਰਦਰਸ਼ੀ ਤਰੀਕੇ ਨਾਲ ਹੋਈ, ਜਿਸ ਦੌਰਾਨ ਪਿੰਡ ਦੇ ਲੋਕਾਂ ਨੇ ਸੁਰਿੰਦਰ ਸਿੰਘ ਸ਼ੇਰਗਿੱਲ ਦੀ ਇਮਾਨਦਾਰੀ ਅਤੇ ਸਾਫ ਸੁੱਥਰੇ ਸਵਭਾਵ ਦਾ ਮੁਕੰਮਲ ਸਾਥ ਦਿੱਤਾ। ਪਿੰਡ ਖੱਸਣ ਚ ਸੁਰਿੰਦਰ ਸਿੰਘ ਦਾ ਲੋਕਾਂ ਚ ਇਕ ਅਨਮੋਲ ਸਥਾਨ ਹੈ ਅਤੇ ਉਨ੍ਹਾਂ ਨੇ ਪਿੰਡ ਚ ਬਹੁਤ ਸਾਰੇ ਸਮਾਜਿਕ ਕਾਰਜ ਕੀਤੇ ਹਨ, ਜੋ ਲੋਕਾਂ ਦੇ ਦਿਲਾਂ ਚ ਉਨ੍ਹਾਂ ਲਈ ਪਿਆਰ ਵਧਾਉਂਦੇ ਹਨ।ਇਹ ਸੁਰਿੰਦਰ ਸਿੰਘ ਸ਼ੇਰਗਿੱਲ ਵਲੋਂ ਜਿੱਤ ਤੋਂ ਬਾਅਦ ਲੋਕਾਂ ਦਾ ਗੱਲ ਕਹਿਣੀ ਬਣਦੀ ਹੈ ਕਿ ਉਨ੍ਹਾਂ ਦੀ ਜਿੱਤ ਸਿਰਫ ਸਿਆਸੀ ਜਿੱਤ ਨਹੀਂ ਸੀ, ਸਗੋਂ ਇਹ ਲੋਕਾਂ ਦੇ ਭਰੋਸੇ ਦੀ ਵੀ ਜਿੱਤ ਸੀ, ਜੋ ਉਨ੍ਹਾਂ ਦੇ ਉਮੀਦਵਾਰ ਤੇ ਕਾਇਮ ਹੈ।ਦੱਸਣਯੋਗ ਹੈ ਕਿ ਸੁਰਿੰਦਰ ਸਿੰਘ ਸ਼ੇਰਗਿੱਲ ਨੇ ਪਹਿਲਾਂ ਹੀ ਪਿੰਡ ਚ ਅਨੇਕਾਂ ਸਮਾਜਿਕ ਢੰਗ ਨਾਲ ਵੋਟਾਂ ਪਾਉਣ ਦੀ ਪ੍ਰਕਿਰਿਆ ਚਲੀ, ਜਿਸ ਨਾਲ ਪੂਰੇ ਹਲਕੇ ਚ ਇਸ ਚੋਣ ਨੂੰ ਨਮੂਨਾਵਰ ਚੋਣਾਂ ਦੇ ਤੌਰ ਤੇ ਵੇਖਿਆ ਜਾ ਰਿਹਾ ਹੈ।

Advertisements

ਇਸ ਮੌਕੇ ਪਿੰਡ ਦੇ ਸੂਝਵਾਨ ਲੋਕਾਂ ਵਿਪਨ ਕੁਮਾਰ ਖਸਣ ਯੂ ਐਸ ਏ, ਗੁਰਮੀਤ ਸਿੰਘ ਥਾਪਰ, ਸਾਬਕਾ ਸਰਪੰਚ ਅੰਗਰੇਜ ਸਿੰਘ, ਸਤਨਾਮ ਸਿੰਘ ਥਿੰਦ, ਅਮਨਦੀਪ ਸਿੰਘ, ਲੰਬਰਦਾਰ ਸੁਖਵਿੰਦਰ ਸਿੰਘ ਸੋਹੀ, ਲੰਬਰਦਾਰ, ਜਸਵੀਰ ਸਿੰਘ, ਮੈਂਬਰ ਬਲਾਕ ਸੰਮਤੀ ਜੋਗਿੰਦਰਪਾਲ ਅਰੋੜਾ, ਕੁਲਵੰਤ ਸਿੰਘ ਜੰਮੂ, ਡਾ.ਪਰਮਜੀਤ ਸਿੰਘ, ਭਜਨ ਸਿੰਘ ਗੁਰਾਇਆ, ਗੁਰਦੇਵ ਸਿੰਘ, ਸਤਨਾਮ ਸਿੰਘ ਜੰਮੂ, ਅਮਨਦੀਪ ਸਿੰਘ ਘੁੰਮਣ, ਸਾਬਕਾ ਮੈਂਬਰ ਬਲਵਿੰਦਰ ਸਿੰਘ, ਬਲਬੀਰ ਸਿੰਘ ਵੜੈਚ, ਕੁਲਵਿੰਦਰ ਸਿੰਘ ਗੁਰਾਇਆ, ਮੰਗਾ ਸਿੰਘ ਕੰਗ, ਚਰਨਜੀਤ ਸਿੰਘ ਥਿੰਦ, ਇੰਸਪੈਕਟਰ ਜਨਕ ਰਾਜ, ਕੁਲਵੰਤ ਸਿੰਘ ਝੰਡ, ਸੁਖਵਿੰਦਰ ਸਿੰਘ ਰਾਣਾ ਆਦਿ ਨੇ ਨਵੀਂ ਬਣੀ ਪੰਚਾਇਤ ਨੂੰ ਸਨਮਾਨਿਤ ਕੀਤਾ ਅਤੇ ਆਸ ਪ੍ਰਗਟਾਈ ਕਿ ਨਵੀਂ ਬਣੀ ਪੰਚਾਇਤ ਪਿੰਡ ਦੇ ਵਿਕਾਸ ਲਈ ਪੂਰੀ ਮਿਹਨਤ, ਲਗਨ ਤੇ ਇਮਾਨਦਾਰੀ ਨਾਲ ਕੰਮ ਕਰੇਗੀ।

LEAVE A REPLY

Please enter your comment!
Please enter your name here