Sunday, October 25, 2026
Home Latest ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਜਾਗਰੂਕਤਾ ਅਭਿਆਨ ਜਾਰੀ, ਕਿਸਾਨਾਂ ਨੂੰ ਪਰਾਲੀ ਪ੍ਰਬੰਧਨ...

ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਜਾਗਰੂਕਤਾ ਅਭਿਆਨ ਜਾਰੀ, ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਬਾਰੇ ਕੀਤਾ ਜਾ ਰਿਹਾ ਜਾਗਰੂਕ

ਫਾਜ਼ਿਲਕਾ (ਦ ਸਟੈਲਰ ਨਿਊਜ਼)। ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਵੱਲੋਂ ਬਣਾਈਆਂ ਗਈਆਂ ਟੀਮਾਂ ਲਗਾਤਾਰ ਪਿੰਡਾਂ ਦਾ ਦੌਰਾ ਕਰਕੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਜਾਗਰੂਕ ਕਰ ਰਹੀਆਂ ਹਨ। ਮੁੱਖ ਖੇਤੀਬਾੜੀ ਅਫ਼ਸਰ ਸੰਦੀਪ ਰਿਣਵਾਂ ਨੇ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਅਤੇ ਲਗਾਏ ਗਏ ਨੋਡਲ ਅਫ਼ਸਰਾਂ ਵੱਲੋਂ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਨੁਕਸਾਨ ਸਮਝਾਏ ਜਾ  ਰਹੇ ਹਨ ਉਥੇ ਹੀ ਖੇਤੀਬਾੜੀ ਅਧਿਕਾਰੀ ਵੀ ਕਿਸਾਨਾਂ ਨਾਲ ਪਿੰਡਾਂ ਤੇ ਖੇਤਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਕੇ ਪਰਾਲੀ ਸਾੜਨ ਨਾਲ ਹੁੰਦੇ ਨੁਕਸਾਨਾਂ ਬਾਰੇ ਦੱਸ ਰਹੇ ਹਨ।

Advertisements

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਵੱਲੋਂ ਪਿੰਡ ਚੱਕ ਬੰਨਵਾਲਾ, ਅਭੁੰਨ, ਚੱਕ ਲੱਖੋ ਵਾਲੀ, ਜੋੜਕੀ ਕੰਕਰਵਾਲੀ, ਬਹਿਕ ਉਤਾੜ, ਪੀਰੇ ਕੇ ਹਿਠਾੜ, ਬੱਖੂ ਸ਼ਾਹ, ਓੜੀਆ, ਬੱਲੂਆਣਾ, ਖੁੰਡ ਵਾਲਾ, ਚੱਕ ਭਾਬਰਾ, ਗਿੱਦੜਾਵਾਲੀ, ਝੋਟਿਆਂ ਵਾਲੀ, ਸੋਹਣਾ ਸਾਦੜ, ਨੁਕੇਰੀਆਂ, ਖੁੰੜਜ, ਲਾਲੋਵਾਲੀ, ਹੋਜ ਖਾਸ, ਕਾਵਾਂਵਾਲੀ, ਲਮੋਚੜ ਕਲਾਂ, ਸਾਮਾ ਖਾਨਕਾ, ਕੇਰਾ ਖੇੜਾ, ਰਾਮਗੜ੍ਹ, ਗੱਦਾ ਡੋਬ,  ਬਿੱਲੀ ਮਾਰ, ਕਾਠਗੜ੍ਹ, ਸਜਰਾਣਾ, ਸੁਖਚੈਣ, ਸੁਰੇਸ਼ ਵਾਲਾ, ਸੈਨੀਆ, ਬੇਗਾਂ ਵਾਲੀ, ਰੋੜਾਂਵਾਲੀ, ਜਲਾਲਾਬਾਦ ਪੱਛਮੀ, ਬਜੀਤਪੁਰ, ਆਲਮਗੜ੍ਹ, ਢਾਬਵਾਲਾ ਕਲਾਂ, ਭੰਬਾ ਵੱਟੂ, ਸਆਦਵਾਲਾ, ਘੱਲੂ, ਕਟੈਹੜਾ, ਚੰਨਣਖੇੜਾ ਆਦਿ ਪਿੰਡਾਂ ਵਿੱਚ ਪਹੁੰਚ ਕਰਕੇ ਕਿਸਾਨਾਂ ਨੂੰ ਪਰਾਲੀ ਦੇ ਸਹੀ ਪ੍ਰਬੰਧਨ ਬਾਰੇ ਜਾਗਰੂਕ ਕੀਤਾ ਗਿਆ ਅਤੇ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਅਪੀਲ ਕੀਤੀ ਗਈ।

ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਆਧੁਨਿਕ ਮਸ਼ੀਨਰੀ ਦਾ ਉਪਯੋਗ ਕਰਦੇ ਹੋਏ ਇਸ ਨੂੰ ਜ਼ਮੀਨ ਵਿੱਚ ਹੀ ਰਲਾਇਆ ਜਾਵੇ ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵਾਧਾ ਹੋਵੇਗਾ ਅਤੇ ਅਗਲੀ ਫ਼ਸਲ ਲਈ ਖਾਦਾਂ ਅਤੇ ਦਵਾਈਆਂ ਦੀ ਲੋੜ ਵੀ ਘੱਟ ਪਵੇਗੀ। 

LEAVE A REPLY

Please enter your comment!
Please enter your name here