Tuesday, October 13, 2026
Home Chandigarh ਸ਼ਰਮਨਾਕ: ਅਧਿਆਪਕ ਨੇ ਬੱਚੀਆਂ ਨੂੰ ਦਿਖਾਈ ਅਸ਼ਲੀਲ ਵੀਡੀਓ, ਇਤਰਾਜਯੋਗ ਹਰਕਤ ਕਰਨ ਦੀ...

ਸ਼ਰਮਨਾਕ: ਅਧਿਆਪਕ ਨੇ ਬੱਚੀਆਂ ਨੂੰ ਦਿਖਾਈ ਅਸ਼ਲੀਲ ਵੀਡੀਓ, ਇਤਰਾਜਯੋਗ ਹਰਕਤ ਕਰਨ ਦੀ ਕੀਤੀ ਕੋਸ਼ਿਸ਼

ਮੁਹਾਲੀ (ਦ ਸਟੈਲਰ ਨਿਊਜ਼)। ਮੁਹਾਲੀ ਤੋਂ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਿ ਇੱਕ ਨਿੱਜੀ ਸਕੂਲ ਦੇ ਅਧਿਆਪਕ ਨੇ 8 ਤੋਂ 10 ਸਾਲ ਦੀਆਂ ਬੱਚੀਆਂ ਨਾਲ ਇਤਰਾਜਯੋਗ ਹਰਕਤ ਕਰਨ ਦੀ ਕੋਸ਼ਿਸ਼ ਕੀਤੀ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਅਧਿਆਪਕ ਨੇ ਬੱਚੀਆਂ ਨੂੰ ਅਸ਼ਲੀਲ ਵੀਡੀਓ ਦਿਖਾਈ ਅਤੇ ਫੇਰ ਉਨ੍ਹਾਂ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਨਿੱਜੀ ਸਕੂਲ ਮੁਹਾਲੀ ਦੇ 6 ਫੇਸ ’ਚ ਸਥਿਤ ਹੈ। ਉਕਤ ਅਧਿਆਪਕ ਸਪੋਰਟਸ ਦਾ ਅਧਿਆਪਕ ਹੈ।

Advertisements

ਬੱਚਿਆਂ ਦੀ ਮਾਂ ਦਾ ਕਹਿਣਾ ਹੈ ਕਿ ਤਿੰਨ ਮਹੀਨੇ ਤੋਂ ਲਗਾਤਾਰ ਬੱਚੇ ਇਸ ਬਾਰੇ ਜ਼ਿਕਰ ਕਰ ਰਹੇ ਸਨ, ਪਰ ਅਸੀਂ ਇਸ ਨੂੰ ਅਣਗੌਲਿਆਂ ਕਰਦੇ ਰਹੇ। ਪਰ ਬੀਤੇ ਦਿਨੀ ਇਹ ਗਰਕਤ ਜਿਆਦਾ ਵਧੀ। ਜਿਸ ’ਚ ਅਧਿਆਪਕ ਨੇ ਅਸ਼ਲੀਲ ਵੀਡੀਓ ਦਿਖਾ ਕੇ ਗਲਤ ਤਰੀਕੇ ਦੀਆਂ ਹਰਕਤਾਂ ਕੀਤੀਆਂ ਗਈਆਂ। ਫਿਲਹਾਲ ਪੁਲਿਸ ਨੇ ਉਕਤ ਅਧਿਆਪਕ ਖਿਲਾਫ਼ ਮਾਮਲਾ ਦਰਜ ਕਰਕੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

LEAVE A REPLY

Please enter your comment!
Please enter your name here