Sunday, October 25, 2026
Home Education ਸਿੱਖਿਆ ਗਗਨ ਦਾ ਧਰੂਤਾਰਾ ਦੇ ਰੂਪ ਵਿਚ ਜਾਣਿਆ ਜਾਵੇਗਾ ਜਤਿੰਦਰ ਸਿੰਘ ਮਾਣਕੂ

ਸਿੱਖਿਆ ਗਗਨ ਦਾ ਧਰੂਤਾਰਾ ਦੇ ਰੂਪ ਵਿਚ ਜਾਣਿਆ ਜਾਵੇਗਾ ਜਤਿੰਦਰ ਸਿੰਘ ਮਾਣਕੂ

ਕੁਝ ਲੋਕ ਬਿਖੜੇ ਰਾਹਾਂ ਦੇ ਪਾਂਧੀ ਬਣ ਕੇ ਇਸ ਧਰਤੀ ਤੇ ਵਿਚਰਦੇ ਹਨ ਅਤੇ  ਆਪਣੀ ਵਿੱਲਖਣ ਸ਼ਖਸੀਅਤ ਦੇ ਅਜਿਹੇ ਨਕਸ਼ ਛੱਡ ਜਾਂਦੇ ਹਨ ਜਿਨਾਂ੍ਹ ਤੇ ਨਾ ਸਿਰਫ਼ ਲੋਕ ਰਸ਼ਕ ਕਰਦੇ ਹਨ ਸਗੋਂ ਉਨਾਂ੍ਹ ਨੂੰ ਆਪਣਾ ਅਦਰਸ਼ ਮੰਨ ਕੇ ਉਨਾਂ੍ਹ ਪੈੜਾਂ ਤੇ ਤੁਰਨ ਦੀ ਕੋਸ਼ਿਸ਼ ਵੀ ਕਰਦੇ ਹਨ।ਅਜਿਹੇ ਅਸਾਧਾਰਣ ਅਤੇ ਅਕਰਸ਼ਕ ਵਿਅਕਤੀਤਵ ਦੇ ਸੁਆਮੀ ਸਨ ਸਾਬਕਾ ਜ਼ਿਲਾ੍ਹ ਸਿੱਖਿਆ ਅਫ਼ਸਰ, ਜਤਿੰਦਰ ਸਿੰਘ ਮਾਣਕੂ।ਉਹ ਆਪਣੇ ਮਾਤਾ-ਪਿਤਾ ਦੇ ਫਰਮਾਬਰਦਾਰ ਪੁੱਤਰ, ਪਤਨੀ ਦੇ ਵਫ਼ਾਦਾਰ ਪਤੀ, ਬੱਚਿਆਂ ਦੇ ਜਿੰਮੇਦਾਰ ਪਿਤਾ, ਰਿਸ਼ਤੇਦਾਰਾਂ ਅਤੇ ਦੋਸਤਾਂ ਦੇ ਸਦਾਬਹਾਰ ਸਾਥੀ ਅਤੇ ਆਪਣੇ ਕਿੱਤੇ ਪ੍ਰਤੀ ਪੂਰੀ ਤਰਾਂ੍ਹ ਦਿਆਨਤਦਾਰ ਰਹੇ।ਪਿੰਡ ਚਾਂਦਸੂ ਜੱਟਾਂ ਦੇ ਵਸਨੀਕ ਮਾਤਾ ਮਹਿੰਦਰ ਕੌਰ ਅਤੇ ਪਿਤਾ ਪਿਆਰਾ ਸਿੰਘ ਦੇ ਵਿਹੜੇ ਦੀ ਸ਼ਾਨ ਜਤਿੰਦਰ ਸਿੰਘ ਮਾਣਕੂ ਦਾ ਜਨਮ 12 ਮਾਰਚ 1956 ਨੂੰ ਹੋਇਆ।

Advertisements

ਪਿੰਡ ਪਾਲਦੀ ਦੇ ਐਸ.ਏ.ਐਸ. ਖਾਲਸਾ ਹਾਈ ਸਕੂਲ ਤੋਂ ਮੈਟ੍ਰਿਕ , ਸਰਕਾਰੀ ਕਾਲਜ ਹੁਸ਼ਿਆਰਪੁਰ ਤੋਂ ਬੀ.ਐਸ.ਸ਼ੀ. ਅਤੇ ਡੀ.ਏ.ਵੀ. ਕਾਲਜ ਜਲੰਧਰ ਤੋਂ ਐਮ.ਐਸ.ਸੀ. ਕਮਿਸਟਰੀ ਅਤੇ ਬੀ.ਐਡ ਕਰਨ ਉਪਰੰਤ 30 ਸਤੰਬਰ 1979 ਨੂੰ ਸਰਕਾਰੀ ਹਾਈ ਸਕੂਲ. ਮਹਿੰਗਰੋਵਾਲ( ਹੁਸ਼ਿਆਰਪੁਰ) ਵਿੱਖੇ ਸਾਇੰਸ ਮਾਸਟਰ ਨਿਉਕਤ ਹੋਏ। ਫਿਰ 1988 ਨੂੰ ਬਤੌਰ ਕੈਮਿਸਟਰੀ ਲੈਕਚਰਰ (ਸ.ਸ.ਸ.ਸ. ਲਕਸਪੁਰ ਸੈਣੀ, ਕਪੂਰਥਲਾ) ਤੈਨਾਤ ਹੋਣ ਮਗਰੋਂ 1995 ਵਿੱਚ ਸ.ਸ.ਸ.ਸ. ਰਾਜਪੁਰ ਭਾਈਆਂ ਤੋਂ 2007 ਵਿੱਚ ਸ.ਸ.ਸ.ਸ.  ਬਾਗਪੁਰ ਸਤੌਰ , ਫਿਰ 2010 ਵਿੱਚ ਬਤੌਰ ਪ੍ਰਿੰਸੀਪਲ ਪਦਉੰਨਤ(ਸ.ਸ.ਸ.ਸ.ਨਾਰਾ) ਹੋਣ ਮਗਰੋਂ 1 ਜੂਨ 2015 ਨੂੰ  ਜਿਲਾ ਸਿੱਖਿਆ ਅਫ਼ਸਰ( ਐਲੀਮੈਂਟਰੀ) ਰੋਪੜ ਅਤੇ 9 ਦਸੰਬਰ 2015 ਨੂੰ ਜ਼ਿਲਾ ਸਿੱਖਿਆ ਅਫ਼ਸਰ ਸੈਕੇਂਡਰੀ, ਹੁਸ਼ਿਆਰਪੁਰ ਨਿਯੁਕਤ ਹੋਏ।31 ਮਾਰਚ 2016 ਨੂੰ ਆਪਣੇ ਸ਼ਾਨਦਾਰ ਕੈਰੀਅਰ ਤੋਂ ਸੇਵਾ ਮੁਕਤ ਹੋਏ।ਉਨਾਂ੍ਹ ਕੁਝ ਸਮਾਂ ਬਤੌਰ ਜ਼ਿਲਾ੍ਹ ਸਾਇੰਸ ਸੁਪਰਵਾਈਜ਼ਰ, ਹੁਸ਼ਿਆਰਪੁਰ ਵੀ ਸੇਵਾ ਨਿਭਾਈ।ਸ. ਮਾਣਕੂ ਨੇ ਆਪਣੇ ਸੇਵਾਕਾਲ ਦੌਰਾਨ ਅਨਗਿਣਤ ਗ਼ਰੀਬ ਬੱਚਿਆਂ ਦੀ ਮਦਦ ਕਰਕੇ ਉਨਾਂ੍ਹ ਨੂੰ ਆਪ ਪੜਾ੍ਹਇਆ।ਕਈ ਅਧਿਆਪਕਾਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਲਈ ਪ੍ਰੇਰਿਆ ਅਤੇ ਉਨਾਂ੍ਹ ਦੀ ਤੱਰਕੀ ਵਿੱਚ ਮਦਦ ਕੀਤੀ।

ਸਮਾਜਕ ਤੌਰ ਤੇ ਉਨਾਂ੍ਹ ਨੇ ਆਪਣੇ ਮਿਤੱਰਾਂ ਨਾਲ ਦੁੱਖ-ਸੁੱਖ ਵਿੱਚ ਮੋਢੇ-ਨਾਲ ਮੋਢਾ ਜੋੜ ਕੇ ਹਮਕਦਮ ਹੋ ਕੇ ਦੋਸਤੀ ਦੀ ਸੱਚੀ ਮਿਸਾਲ ਕਾਇਮ ਕੀਤੀ।ਆਪ ਵੀ ਅਤੇ ਹੋਰਾਂ ਨੂੰ ਵੀ ਪਾਜੀਟਿਵ ਥਿੰਕਿੰਗ ਲਈ ਪ੍ਰੇਰਿਤ ਕੀਤਾ।ਕਿਤਾਬਾਂ ਦੇ ਰਸੀਆ ਅਤੇ ਸਾਹਿਤਕ ਮੁਲੰਕਣ ਦੇ ਮੋਹਰੀ ਰਹੇ।ਉਹ ਸੈਲਾਨੀ ਤਬੀਅਤ ਦੇ ਮਾਲਿਕ ਸਨ ਅਤੇ ਉਨਾਂ੍ਹ ਨੇ ਇੰਗਲੈਂਡ, ਕੈਨੇਡਾ ਅਤੇ ਅਮਰੀਕਾ ਆਦਿ ਦੇਸ਼ਾਂ ਸਹਿਤ ਭਾਰਤ ਦੇ ਕਈ ਰਾਜਾਂ ਦੀਆਂ ਯਾਤਰਾਵਾਂ ਕੀਤੀਆਂ।ਉਹ ਕਈ ਅਧਿਆਪਕ ਅਤੇ ਸਮਾਜਕ ਜਥੇਬੰਦੀਆਂ ਦੇ ਵੀ ਸਿਰਕੱਢ ਆਗੂ ਰਹੇ।ਕੁਦਰਤ ਪ੍ਰੇਮੀ ਹੋਣ ਕਰਕੇ ਘਰ ਵਿੱਚ ਗਾਰਡਨਿੰਗ ਦਾ ਸ਼ੌਕ ਪੂਰਾ ਕਰਦੇ ਸਨ।ਵਿਿਗਆਨਕ ਸੋਚ ਦੇ ਧਾਰਣੀ ਹੁੰਦਿਆਂ ਹੋਇਆਂ ਵੀ ਉਨਾਂ੍ਹ ਦੀ ਗੁਰੁ ਗ੍ਰੰਥ ਸਾਹਿਬ ਦੀ ਅੰਮ੍ਰਿਤਬਾਣੀ ਅਤੇ ਅਧਿਆਤਮ ਵਿੱਚ ਵੀ ਡੂੰਘੀ ਆਸਥਾ ਸੀ।ਉਨਾਂ੍ਹ ਨੇ ਸਪਸ਼ਟਵਾਦੀ ਹੋਕੇ ਪਾਰਦਰਸ਼ੀ ਜੀਵਨ ਜੀਵਿਆ।ਹਮੇਸ਼ਾ ਗੁਰੂਵਾਕ “ਸਰਬਤ ਦੇ ਭਲੇ” ਨੂੰ ਪ੍ਰੈਕਟੀਕਲ ਰੂਪ ਦਿੱਤਾ।ਉਨਾਂ੍ਹ ਨੇ ਹਮੇਸ਼ਾ ਕੁਝ ਨਾ ਕੁਝ ਨਵਾਂ ਸਿੱਖਣ ਅਤੇ ਖੋਜੀ ਪਰਵਿਰਤੀ ਤੇ ਪਹਿਰਾ ਦਿੱਤਾ।ਉਨਾਾਂ ਨੇ ਪ੍ਰਿੰਸੀਪਲ ਦੀ ਸੇਵਾ ਦੌਰਾਨ ਸ.ਸ.ਸ.ਸ. ਨਾਰਾ ਦਾ ਚਿਹਰਾ-ਮੋਹਰਾ ਬਦਲ ਕੇ ਰੱਖ ਦਿਤਾ।ਉਨਾਂ੍ਹ ਦੀ ਇਸ ਕਾਰਜ਼ ਕੁਸ਼ਲਤਾ ਲਈ ਪਿੰਡ ਵਾਸੀ ਅਜੇ ਵੀ ਉਨਾਂ੍ਹ ਨੂੰ ਚੇਤੇ ਕਰਦੇ ਹਨ।ਉਹ ਅਣਗਿਣਤ ਅਧਿਆਪਕਾਂ ਅਤੇ ਮੁਖੀਆਂ ਲਈ ਮਾਰਗਦਰਸ਼ਕ ਬਣੇ। 

ਉਨਾਂ੍ਹ ਦੇ ਨਕਸ਼ੇ ਕਦਮ ਤੇ ਤੁਰਦੀ ਉਨਾਂ੍ਹ ਦੀ ਧਰਮ ਪਤਨੀ ਸ਼੍ਰੀਮਤੀ ਗੁਰਮੀਤ ਕੌਰ ਵੀ ਸੇਵਾਮੁਕਤ ਪ੍ਰਿੰਸੀਪਲ ਹਨ।ਉਨਾਂ੍ਹ ਵਿਚਾਲੇ ਗ਼ਜ਼ਬ ਦੀ ਕਮਿਸਟਰੀ ਸੀ ।ਸ.ਮਾਣਕੂ ਦੀ ਸ਼ਖਸੀਅਤ ਨੂੰ ਸੰਵਾਰਨ ਤੇ ਨਿਖਾਰਨ ਵਿੱਚ ਉਨਾਂ੍ਹ ਦਾ ਬੜਾ ਯੋਗਦਾਨ ਰਿਹਾ।ਉਨਾਂ੍ਹ ਦਾ ਪ੍ਰਤਿਭਾਸ਼ਾਲੀ ਬੇਟਾ ਜਨਮੀਤ ਸਿੰਘ( ਗੋਲਡ ਮੈਡਲਿਸਟ ਐਮ.ਟੈਕ. ਆਈ.ਆਈ.ਟੀ ਕਾਨਪੁਰ) ਅਤੇ ਪੁੱਤਰਵਧੂ ਪੂਨਮ (ਐਮ.ਐਸ.ਸੀ)ਆਪਣੇ ਪੁੱਤਰ ਜੈਵੀਰ ਸਿੰਘ ਮਾਣਕੂ ਨਾਲ ਕੈਨੇਡਾ ਦੇ ਨਿਵਾਸੀ ਹਨ।ਹੋਣਹਾਰ ਬੇਟੀ ਵਿਮਲਪ੍ਰੀਤ ਕੌਰ ਅੱਜਕਲ੍ਹ ਕੈਨੇਡਾ ਵਿਖੇ ਹੀ ਆਰਕੀਟੈਕਚਰ ਵਿੱਚ ਰੀਸਰਚ ਕਰ ਰਹੀ ਹੈ। ਆਰਕੀਟੈਕਟ ਦਾਮਾਦ ਯੋਗੇਸ਼ ਸੂਦ ਅਤੇ ਪੁੱਤਰ ਅੰਗਦ ਚੰਡੀਗੜ੍ਹ ਵਿਖੇ ਸੈਟਲ ਹਨ।ਇੱਕ ਉੱਘੇ ਸਿੱਖਿਆ ਸ਼ਾਸਤਰੀ ,ਆਪਣੇ ਵਿਸ਼ੇ ਦੇ ਮਾਹਿਰ, ਕੁਸ਼ਲ ਪ੍ਰਬੰਧਕ, ਸਾਹਿਤ ਦੇ ਗੰਭੀਰ ਪਾਠਕ, ਸੰਗੀਤ ਦੇ ਜਾਣਕਾਰ, ਕੰਪਿਉਟਰ ਦੇ ਐਕਸਪਰਟ, ਪੰਜਾਬੀ, ਹਿੰਦੀ, ਅੰਗ੍ਰਜੀ, ਉਰਦੂ, ਸੰਸਕ੍ਰਿਤ ਅਤੇ ਫਰੈਂਚ ਆਦਿ ਭਾਸ਼ਾਵਾਂ ਦੇ ਗਿਆਤਾ, ਸਾਹਿਤਕਾਰਾਂ ਦੇ ਕਦਰਦਾਨ,ਨਿਸ਼ਕਾਮ ਸਮਾਜ ਸੇਵੀ , ਵਿਿਗਆਨਕ ਵਿਚਾਰਧਾਰਾ ਦੇ ਧਾਰਣੀ, ਸਕਾਰਤਮਕ ਸੋਚ ਅਤੇ ਪ੍ਰੇਰਨਾਦਾਇਕ ,ਕਮਾਲ ਦੀ ਡਰੈਸਿੰਗ ਸੈਂਸ, ਮਿਲਨਸਾਰ, ਮਦਦਗਾਰ, ਮਿੱਠਬੋਲੜੇ ,ਹੱਸਮੁੱਖ ਵਿਵਹਾਰ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੀ ਹਰਮਨ ਪਿਆਰੀ ਸ਼ਖਸੀਅਤ ਸ. ਜਤਿੰਦਰ ਸਿੰਘ ਮਾਣਕੂ 19 ਨਵੰਬਰ 2024 ਨੂੰ ਸਦੀਵੀ ਵਿਛੋੜਾ ਦੇ ਗਏ ਹਨ।

ਉਨਾਂ੍ਹ ਦੀ ਬੇਵਕਤੀ ਮੌਤ ਕਰਕੇ ਉਨਾਂ੍ਹ ਦੇ ਉੱਚੀਆਂ ਕਦਰਾਂ-ਕੀਮਤਾ ਤੇ ਪਹਿਰਾ ਦੇਣ ਵਾਲੇ ਪਰਿਵਾਰ ਦੇ ਨਾਲ-ਨਾਲ ਉਨਾਂ੍ਹ ਦੇ ਮਿੱਤਰਾਂ ਅਤੇ ਸਮਾਜ ਨੂੰ ਨਾ ਪੂਰਨਯੋਗ ਘਾਟਾ ਪਿਆ ਹੈ।ਉਨਾਂ੍ਹ ਨੂੰ ਚਾਹੁਣ ਵਾਲਿਆਂ ਦੇ ਦਿਲ ਡੂੰਘੇ ਸੋਗ ਵਿੱਚ ਡੁਬੇ ਹੋਏ ਹਨ।ਸ. ਜਤਿਦੰਰ ਸਿੰਘ ਮਾਣਕੂ ਸਿੱਖਿੱਆ ਗਗਨ ਤੇ ਹਮੇਸ਼ਾ ਧਰੂ ਤਾਰੇ ਵਾਂਗ ਚਮਕ ਕੇ ਰਹਿੰਦੀ ਦੁਨੀਆ ਤੱਕ ਰਾਹ ਦਸੇਰਾ ਬਣੇ ਰਹਿਣਗੇ।ਉਨਾਂ੍ਹ ਨੂੰ ਸ਼ਰਧਾਂਜਲੀ ਵਜੋਂ ਇਹੋ ਕਿਹਾ ਜਾ ਸਕਦਾ ਹੈ:-

                     “ ਇੰਨਾ ਚੰਗਾ ਸੀ ਦੋਸਤੀ ਦੇ ਸਾਰੇ ਫ਼ਰਜ਼ ਨਿਭਾ ਕੇ ਚਲਾ ਗਿਆ

                       ਇੰਨਾ ਸਾਫ਼ਗੋਅ ਸੀ ਹਰ ਗੱਲ ਤੇ ਆਈਨਾ ਵਿਖਾ ਕੇ ਚਲਾ ਗਿਆ

                      ਕਦਮ-ਕਦਮ ਤੇ ਹਰ ਮੁਸ਼ਕਿਲ ਵਿੱਚ ਫੜਿਆ ਸੀ ਉਸਨੇ ਮੇਰਾ ਹੱਥ

                       ਪਤਾ ਨਹੀਂ ਕੀ ਸੋਚ ਕੇ ਉਹ ਮੇਰਾ ਹੱਥ ਛੁੜਾ ਕੇ ਚਲਾ ਗਿਆ”

ਡਾ. ਧਰਮਪਾਲ ਸਾਹਿਲ, ਹੁਸ਼ਿਆਰਪੁਰ ( 9876156964)

                   

                     

                      

LEAVE A REPLY

Please enter your comment!
Please enter your name here