Sunday, October 25, 2026
Home Education ਫੋਨ ਤੇ ਨਤੀਜਾ ਐਲਾਣ ਵਟਸਐਪ ਰਾਹੀਂ ਕਰਵਾਈ ਜਾ ਰਹੀ ਨਵੀਆਂ ਜਮਾਤਾਂ ਦੀ...

ਫੋਨ ਤੇ ਨਤੀਜਾ ਐਲਾਣ ਵਟਸਐਪ ਰਾਹੀਂ ਕਰਵਾਈ ਜਾ ਰਹੀ ਨਵੀਆਂ ਜਮਾਤਾਂ ਦੀ ਪੜਾਈ: ਪ੍ਰਿ. ਰਮਨਦੀਪ

-ਕੋਰੋਨਾ ਬੀਮਾਰੀ ਦੇ ਬਾਵਜੂਦ ਸਿੱਖਿਆ ਪ੍ਰਤੀ ਸਜੱਗ ਅਧਿਆਪਕਾਂ ਦੀ ਕੋਸ਼ਿਸ਼ ਸ਼ਲਾਘਾਯੋਗ: ਮੋਹਨ ਸਿੰਘ ਲੇਹਲ

Advertisements

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪੰਜਾਬ ਦੇ ਸਿੱਖਿਆ ਸਕੱਤਰ ਮਾਨਯੋਗ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਕੂਲ ਦੀ ਪ੍ਰਿੰਸੀਪਲ ਰਮਨਦੀਪ ਕੌਰ ਦੀ ਯੋਗ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੁਆਸਪੁਰਹੀਰ, ਹੁਸ਼ਿਆਰਪੁਰ ਵਿਖੇ 6ਵੀਂ, 7ਵੀਂ, 9ਵੀਂ, 11ਵੀਂ ਦੇ ਨਤੀਜੇ ਟੈਲੀਫੋਨ ਰਾਹੀਂ ਐਲਾਨੇ ਜਾਣ ਤੋਂ ਬਾਅਦ ਨਵੀਆਂ ਜਮਾਤਾਂ ਦੀ ਪੜਾਈ ਵਟਸਐਪ ਗਰੁੱਪ ਬਣਾ ਕੇ ਸ਼ੁਰੂ ਕਰਵਾ ਦਿੱਤੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਸਾਰੇ ਅਧਿਆਪਕ ਬੜੀ ਜਿੰਮੇਵਾਰੀ ਨਾਲ ਹਰ ਜਮਾਤ ਦੇ ਸਾਰੇ ਬੱਚਿਆਂ ਨੂੰ ਆਪਣੇ ਵਿਸ਼ੇ ਦਾ ਕੰਮ ਭੇਜ ਰਹੇ ਹਨ । ਉਹਨਾਂ ਦੱਸਿਆ ਕਿ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ।

ਇਸ ਦੇ ਨਾਲ ਹੀ 10ਵੀਂ ਅਤੇ 12ਵੀਂ ਦੇ ਵਿਸ਼ਾ ਅਧਿਆਪਕਾਂ ਵੱਲੋਂ ਟੈਲੀਫੋਨ ਰਾਹੀਂ ਬੱਚਿਆਂ ਨੂੰ ਦੋਹਰਾਈ ਕਰਵਾਈ ਜਾ ਰਹੀ ਹੈ ਤਾਂ ਕਿ ਮਿਸ਼ਨ ਸ਼ਤ ਪ੍ਰਤੀਸ਼ਤ ਵਿੱਚ ਵਿਘਨ ਨਾ ਪੈ ਸਕੇ । ਜ਼ਿਲਾ ਸਿੱਖਿਆ ਅਫਸਰ ਮੋਹਨ ਸਿੰਘ ਲੇਹਲ ਨੇ ਕਿਹਾ ਕਿ ਕਰੋਨਾ ਦੀ ਬਿਮਾਰੀ ਕਾਰਣ ਹੋਈ ਤਾਲਾਬੰਦੀ ਵਿੱਚ ਵੀ ਸਿੱਖਿਆ ਪ੍ਰਤੀ ਸਜੱਗ ਅਧਿਆਪਕਾਂ ਦੀ ਕੋਸ਼ਿਸ਼ ਸ਼ਲਾਘਾਯੋਗ ਹੈ।

LEAVE A REPLY

Please enter your comment!
Please enter your name here