Sunday, October 25, 2026
Home Latest Farmers protest: ਡੱਲੇਵਾਲ ਨੇ ਕਿਸੇ ਨਾਲ ਵੀ ਮੁਲਾਕਾਤ ਕਰਨ ਤੋਂ ਕੀਤਾ ਇਨਕਾਰ

Farmers protest: ਡੱਲੇਵਾਲ ਨੇ ਕਿਸੇ ਨਾਲ ਵੀ ਮੁਲਾਕਾਤ ਕਰਨ ਤੋਂ ਕੀਤਾ ਇਨਕਾਰ

ਖਨੌਰੀ (ਦ ਸਟੈਲਰ ਨਿਊਜ਼)। ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਬੈਠੇ ਕਿਸਾਨ ਆਗੂ ਜਗਜੀਤ ਡੱਲੇਵਾਲ ਨੇ ਕਿਸੇ ਨੂੰ ਵੀ ਮਿਲਣ ਤੋਂ ਮਨਾਂ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਡੱਲੇਵਾਲ ਨੇ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਤੋਂ ਸੁਨੇਹਾ ਭੇਜਿਆ ਹੈ ਕਿ ਉਹ ਕਿਸੇ ਨੂੰ ਨਹੀਂ ਮਿਲਣਾ ਚਾਹੁੰਦੇ ਹਨ ਤੇ ਨਾ ਹੀ ਉਹ ਆਪਣੇ ਪਰਿਵਾਰ ਨੂੰ ਮਿਲਣਾ ਚਾਹੁੰਦੇ ਹਨ। ਜਾਣਕਾਰੀ ਮੁਤਾਬਕ ਜਗਜੀਤ ਡੱਲੇਵਾਲ ਦੀ ਸਿਹਤ ਬਹੁਤ ਨਾਜ਼ੁਕ ਮੋੜ ਤੇ ਹੈ। ਡੱਲੇਵਾਲ ਹਰ ਇੱਕ ਨਾਲ ਮੁਲਾਕਾਤ ਕਰਦੇ ਆ ਰਹੇ ਸਨ ਅਤੇ ਬੋਲਚਾਲ ਜਾਰੀ ਸੀ, ਪਰ ਹੁਣ ਡਾਕਟਰਾਂ ਅਨੁਸਾਰ ਬੋਲਚਾਲ ਨੂੰ ਵੀ ਕੰਟਰੋਲ ਕਰਨਾ ਪਵੇਗਾ। ਇਸ ਲਈ ਡੱਲੇਵਾਲ ਨੇ ਸੁਨੇਹਾ ਦਿੱਤਾ ਹੈ ਕਿ ਹੁਣ ਉਹ ਕਿਸੇ ਨਾਲ ਨਹੀਂ ਮਿਲਣਗੇ। ਇਥੋਂ ਤੱਕ ਕਿ ਉਹਨਾਂ ਦਾ ਪਰਿਵਾਰ ਉਹਨਾਂ ਨਾਲ ਗੱਲਬਾਤ ਕਰਨ ਲਈ ਨਾਂ ਆਵੇ।

Advertisements

ਕਿਸਾਨ ਆਗੂ ਨੇ ਕਿਹਾ ਕਿ ਖਨੌਰੀ ਬਾਰਡਰ ਤੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਹੁਣ ਤੋਂ ਬਾਅਦ ਕੋਈ ਵੀ ਡੱਲੇਵਾਲ ਨੂੰ ਨਹੀਂ ਮਿਲੇਗਾ। ਕਿਉਂਕਿ ਹੱਥ ਪੈਰ ਹਿਲਾਉਣ ਨਾਲ ਜਾਂ ਥੋੜਾ ਵੀ ਬੋਲਣ ਨਾਲ, ਇਕਦਮ ਉਹਨਾਂ ਦਾ ਬੀਪੀ ਵੱਧ ਜਾਂ ਘੱਟ ਹੋ ਜਾਂਦਾ ਹੈ। ਇਸ ਲਈ ਮਿਲਣ ਵਾਲਿਆਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ।

LEAVE A REPLY

Please enter your comment!
Please enter your name here