9 ਮਹੀਨੇ ਤੋ 15 ਸਾਲ ਤੱਕ ਦੇ ਬੱਚਿਆਂ ਦੇ ਸੈਂਪਲ ਲੈ ਕੇ ਉਹਨਾਂ ਦੀ ਮੀਜ਼ਲ ਪ੍ਰਤੀਰੋਧਕ ਸ਼ਕਤੀ ਦਾ ਕੀਤਾ ਜਾਵੇਗਾ ਨਿਰੀਖਣ – ਸਿਵਲ ਸਰਜਨ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼) ਰਿਪੋਰਟ- ਗੁਰਜੀਤ ਸੋਨੂੰ। ਸਿਹਤ ਵਿਭਾਗ ਵੱਲੋਂ ਮਹੀਨਾ ਅਪ੍ਰੈਲ 2018 ਵਿੱਚ ਸ਼ੁਰੂ ਕੀਤੀ ਜਾ ਰਹੀ ਮੀਜ਼ਲ ਰੂਬੈਲਾ ਵੈਕਸੀਨ ਸਬੰਧੀ ਚਲਾਈ ਜਾ ਰਹੀ ਮੁਹਿੰਮ ਦਾ ਅਗੇਤਰੀ ਸਰਵੇਖਣ ਕਰਨ ਹਿੱਤ ਤਿੰਨ ਰੋਜ਼ਾ ਕਾਰਜਸ਼ਾਲਾ ਦਾ ਆਯੋਜਨ  ਟਰੇਨਿੰਗ ਹਾਲ, ਦਫਤਰ ਸਿਵਲ ਸਰਜਨ ਹੁਸ਼ਿਆਰਪੁਰ ਵਿਖੇ ਸ਼ੁਰੂ ਕੀਤਾ ਗਿਆ।  ਇਸ ਵਿੱਚ ਵਿਸ਼ਵ ਸਿਹਤ ਸਗੰਨਨ ਤੋਂ ਡਾ. ਐਮ.ਡੀ. ਅਹਿਮਦ,  ਜਾਨਸ ਹਾਫਕਿਨਸ ਯੂਨੀਵਰਸਿਟੀ ਅਮੇਰੀਕਾ ਤੋਂ ਸਾਇੰਸਦਾਨ ਕਾਇਲਾ, ਨੈਸ਼ਨਲ ਇੰਸਟੀਚਿਊਟ ਆਫ ਪੈਥੋਲਿਜੀ ਤੋਂ ਡਾ. ਏ.ਕੇ. ਜੈਨ, ਐਨ.ਆਈ.ਈ. ਚੈਨਈ ਤੋਂ ਡਾ. ਜਿਰੋਨੀ,  ਐਮ.ਆਰ.ਐਚ.ਆਰ.ਆਈ. ਭੂੰਗਾਂ ਤੋਂ ਡਾ.ਸੰਚਿਤ ਖਰਵਾਲ ਅਤੇ ਡਾ.ਐਸ.ਕੇ. ਮਿਸ਼ਰਾ ਨੇ ਸ਼ਮੂਲੀਅਤ ਕੀਤੀ।

Advertisements

ਕਾਰਜਸ਼ਾਲਾ ਦੌਰਾਨ ਉਚੇਚੇ ਤੌਰ ਤੇ ਪਹੁੰਚੇ ਸਟੇਟੇ ਇੰਮੁਨਾਈਜੇਸ਼ਨ ਅਫਸਰ ਡਾ. ਗੁਰਿੰਦਰ ਬੀਰ ਸਿੰਘ ਵੱਲੋਂ ਸਰਵੇਖਣ ਟੀਮ ਵਿੱਚ ਸ਼ਾਮਿਲ ਡੈਲੀਗੇਟਸ ਦਾ ਸਵਾਗਤ ਕੀਤਾ ਗਿਆ। ਆਪਣੇ ਸੰਬੋਧਨੀ ਭਾਸ਼ਣ ਵਿੱਚ ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਪਹਿਲਾਂ ਹੀ ਪੋਲੀਓ ਦਾ ਖਾਤਮਾ ਕੀਤਾ ਜਾ ਚੁੱਕਾ ਹੈ ਤੇ ਹੁਣ ਸਾਲ 2020 ਤੱਕ ਮੀਜ਼ਲ ਦੇ ਸੰਪੂਰਨ ਖਾਤਮੇ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਨਾਲ ਹੀ ਰੂਬੇਲਾ ਲਈ ਰੱਖਿਆਤਮਕ ਉਪਾਵਾਂ ਨੂੰ ਯਕੀਨੀ ਬਣਾਉਣਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲਾ ਸਿਹਤ ਸੇਵਾਵਾਂ ਦੇ ਮੁਖੀ ਡਾ. ਰੇਨੂ ਸੂਦ ਨੇ ਕਿਹਾ ਕਿ ਮੀਜਲ ਰੂਬੇਲਾ ਵੈਕਸੀਨੇਸ਼ਨ ਸਬੰਧੀ ਚਲਾਈ ਜਾ ਰਹੀ ਮੁਹਿੰਮ ਵਿੱਚ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਆਪਣੀ ਬਣਦੀ ਡਿਊਟੀ ਪੂਰੇ ਸਮਰਪਣ ਨਾਲ ਨਿਭਾਈ ਜਾਵੇ ਤਾਂ ਜੋ ਮੁਹਿੰਮ ਨੂੰ ਕਾਮਯਾਬੀ ਨਾਲ ਪੂਰਨ ਕੀਤਾ ਜਾ ਸਕੇ।

ਉਹਨਾਂ ਕਿਹਾ ਕਿ ਮੁਹਿੰਮ ਤੋਂ ਪਹਿਲਾਂ ਜ਼ਿਲੇ ਦੇ ਕੁੱਲ 30 ਕਲਸਟਰਾਂ ਵਿੱਚ ਸਰਵੇਖਣ ਦੌਰਾਨ ਜ਼ਿਲੇ ਦੇ 9 ਮਹੀਨੇ ਤੋਂ ਲੈ ਕੇ 15 ਸਾਲ ਤੱਕ ਦੇ ਬੱਚਿਆਂ ਦੇ ਸੈਂਪਲ ਲੈ ਕੇ ਉਹਨਾਂ ਦੀ ਮੀਜ਼ਲ ਪ੍ਰਤੀ ਪ੍ਰਤੀਰੋਧਕ ਸ਼ਕਤੀ ਦਾ ਨਿਰੀਖਣ ਖੋਜ ਦੇ ਤੌਰ ਤੇ ਕੀਤਾ ਜਾਵੇਗਾ। ਇਹ ਸਰਵੇਖਣ ਮੁਹਿੰਮ ਨੂੰ ਹੋਰ ਵੀ ਮਿਆਰੀ ਬਣਾਉਣ ਵਿੱਚ ਇੱਕ ਬਿਹਤਰੀਨ ਉਪਰਾਲਾ ਸਿੱਧ ਹੋਵੇਗਾ।
ਕਾਰਜਸ਼ਾਲਾ ਦੌਰਾਨ ਵਫਦ ਵਿੱਚ ਸ਼ਾਮਿਲ ਵੱਖ-ਵੱਖ ਮਾਹਿਰ ਬੁਲਾਰਿਆਂ ਵੱਲੋਂ ਮੀਜ਼ਲ ਰੂਬੇਲਾ ਸਬੰਧੀ ਇਸ ਸਰਵੇਖਣ ਮੁਹਿੰਮ ਦੌਰਾਨ ਧਿਆਨਦੇਣਯੋਗ ਤੱਥਾਂ ਜਿਵੇਂ ਕਿ ਕਲਸਟਰਾਂ ਦੀ ਚੋਣ, ਮੈਪਿੰਗ, ਹੋਮ ਸਰਵੇ ਅਤੇ ਰਿਕਾਰਡ ਕੀਪਿੰਗ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਇਸ ਕਾਰਜਸ਼ਾਲਾ ਵਿੱਚ ਜ਼ਿਲ•ਾ ਟੀਕਾਕਰਣ ਅਧਿਕਾਰੀ ਅਤੇ ਇੰਚਾਰਜ਼ ਮੀਜ਼ਲ ਰੂਬੇਲਾ ਮੁਹਿੰਮ ਡਾ. ਗੁਰਦੀਪ ਸਿੰਘ ਕਪੂਰ, ਜ਼ਿਲ•ਾ ਮਾਸ ਮੀਡੀਆ ਅਧਿਕਾਰੀ ਸ਼੍ਰੀ ਪੁਰਸ਼ੋਤਮ ਲਾਲ ਤੋਂ ਇਲਾਵਾ ਜ਼ਿਲੇ ਭਰ ਦੀਆਂ ਵੱਖ-ਵੱਖ ਸਰਕਾਰੀ ਸਿਹਤ ਸੰਸਥਾਵਾਂ ਤੋਂ ਮੈਡੀਕਲ ਅਫਸਰ, ਮਲਟੀ ਪਰਪਜ਼ ਹੈਲਥ ਸੁਪਰਵਾਈਜ਼ਰ ( ਮੇਲ ਅਤੇ ਫੀਮੇਲ ), ਲੈਬੋਟਰੀ ਤਕਨੀਸ਼ੀਅਨ ਨੇ ਸ਼ਮੂਲੀਅਤ ਕੀਤੀ।

LEAVE A REPLY

Please enter your comment!
Please enter your name here