Friday, October 23, 2026
Home Latest ਜਰਨਲਿਸਟ ਪ੍ਰੈਂਸ ਕਲੱਬ ਪੰਜਾਬ ਦਾ ਵਫ਼ਦ ਐਸਡੀਐਮ ਨਕੋਦਰ ਨੂੰ ਮਿਲਿਆ 

ਜਰਨਲਿਸਟ ਪ੍ਰੈਂਸ ਕਲੱਬ ਪੰਜਾਬ ਦਾ ਵਫ਼ਦ ਐਸਡੀਐਮ ਨਕੋਦਰ ਨੂੰ ਮਿਲਿਆ 

ਨਕੋਦਰ (ਦ ਸਟੈਲਰ ਨਿਊਜ਼), ਗੌਰਵ ਮੜੀਆ। ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦੇ ਸੂਬਾ ਪ੍ਰਧਾਨ ਮਨਜੀਤ ਮਾਨ ਅਤੇ ਪ੍ਰੀਤ ਸੰਗੋਜ਼ਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਦੀ ਅਗਵਾਈ ‘ਚ ਪੱਤਰਕਾਰ ਸਾਥੀਆਂ ਦਾ ਇੱਕ ਵਫ਼ਦ ਪੱਤਰਕਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਸੰਬੰਧ ਵਿੱਚ ਮਿਲਿਆ ਇਸ ਮੌਕੇ ਸੂਬਾ ਪ੍ਰਧਾਨ ਮਨਜੀਤ ਮਾਨ ਨੇ ਐਸ ਡੀ ਐਮ ਨਕੋਦਰ ਨੂੰ ਪੱਤਰਕਾਰ ਭਾਈਚਾਰੇ ਨੂੰ ਫ਼ੀਲਡ ਵਿਚ ਕੰਮ ਕਰਦੇ ਸਮੇਂ ਆ ਰਹੀਆਂ ਮੁਸਕਲਾਂ ਸਬੰਧੀ ਜਾਣੂ ਕਰਵਾਇਆਂ। ਐਸ ਡੀ ਐਮ ਸਾਹਿਬ  ਨੇ ਪੱਤਰਕਾਰ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਤੇ ਕਿਹਾ ਪੱਤਰਕਾਰ ਭਾਈਚਾਰੇ ਦੇ ਮਸਲੇ ਪਹਿਲ ਦੇ ਆਧਾਰ ਤੇ ਹੱਲ਼ ਕਰਵਾਏ ਜਾਣਗੇ।

Advertisements

ਮਨਜੀਤ ਮਾਨ ਸੂਬਾ ਪ੍ਰਧਾਨ ਅਤੇ ਪ੍ਰੀਤ ਸੰਗੋਜ਼ਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਨਾਲ਼ ਸਮੂਹ ਜਰਨਲਿਸਟ ਪ੍ਰੈਸ ਕਲੱਬ ਹਰ ਵਕ਼ਤ ਚਟਾਨ ਵਾਂਗ ਖੜੀ ਹੈ। ਪ੍ਰੀਤ ਸੰਗੋਜ਼ਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਨੇ ਕਿਹਾ ਕਿ ਜਰਨਲਿਸਟ ਪ੍ਰੈਸ ਕਲੱਬ ਦੀ ਮੈਂਬਰਸ਼ਿਪ ਚੱਲ ਰਹੀ ਹੈ। ਹਰ ਇੱਕ ਪੱਤਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੀ ਮੈਂਬਰਸ਼ਿਪ ਲੈਣ ਅਤੇ ਆਪਣਾ ਆਈ ਕਾਰਡ ਪ੍ਰਾਪਤ ਕਰਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿਤਪਾਲ ਸਿੰਘ ਸੂਬਾ ਕੋਆਰਡੀਨੇਟਰ, ਰਾਮ ਸਿੰਘ ਭੱਟੀ ਮੁੱਖ ਬੁਲਾਰਾ ਪੰਜਾਬ ,ਪ੍ਰਿੰਸੀਪਲ ਰਵੀ ਸ਼ਰਮਾ, ਵਿਜੇ ਬਾਵਾ ਪ੍ਰਧਾਨ ਬਿਲਗਾ, ਨੂਰਮਹਿਲ, ਅਸ਼ੋਕ ਚੋਹਾਨ ਪ੍ਰਧਾਨ ਮਹਿਤਪੁਰ, ਲਖਵਿੰਦਰ ਸਿੰਘ ਮਹਿਤਪੁਰ, ਗੋਬਿੰਦ ਰਾਏ ਬਲਾਕ ਪ੍ਰਧਾਨ ਨਕੋਦਰ, ਜਗਦੀਸ਼ ਸਿੰਘ ਮਹੇੜੂ, ਅਵਤਾਰ ਸਿੰਘ ਸਿੱਧਵਾਂ ਦੋਨਾਂ, ਸਰਵਣ ਸਿੰਘ ਸੰਘਾ ਆਦਿ ਭਾਰੀ ਗਿਣਤੀ ਵਿੱਚ ਹਾਜ਼ਰ ਸਨ।

LEAVE A REPLY

Please enter your comment!
Please enter your name here