Monday, October 12, 2026
Home Latest ਨਸ਼ਾ ਰੋਕਣ ਲਈ ਨਿਟ ਐਂਡ ਕਲੀਨ ਸਿਸਟਮ ਹੋਣਾ ਚਾਹੀਦਾ ਹੈ:ਰਵੀ ਗੌਤਮ

ਨਸ਼ਾ ਰੋਕਣ ਲਈ ਨਿਟ ਐਂਡ ਕਲੀਨ ਸਿਸਟਮ ਹੋਣਾ ਚਾਹੀਦਾ ਹੈ:ਰਵੀ ਗੌਤਮ

ਰਾਜਪੁਰਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਨਸ਼ਾ,ਇਹ ਸ਼ਬਦ ਸੁਣਦਿਆਂ ਹੀ ਇਸ ਦਾ ਸੇਵਨ ਕਰਨ ਵਾਲੇ ਨੌਜਵਾਨਾਂ ਦੀ ਤਸਵੀਰ ਸਾਹਮਣੇ ਉਂਦੇ ਦੀ ਹੈ।ਨਸ਼ਾ ਰੋਕਣ ਲਈ ਸਰਕਾਰ ਵੱਲੋਂ  ਉਪਰਾਲੇ ਸਖ਼ਤ ਹੋਣੇ ਚਾਹੀਦੇ ਹਨ।ਨਸ਼ੇ ਨੂੰ ਰੋਕਣ ਲਈ ਨਿਟ ਐਂਡ ਕਲੀਨ ਸਿਸਟਮ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ ਸਿਫਾਰਿਸ਼, ਭ੍ਰਿਸ਼ਟਾਚਾਰ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ।ਜਦੋਂ ਤੱਕ ਸਰਕਾਰ ਅਤੇ ਸਮਾਜ ਗੰਭੀਰ ਨਹੀਂ ਹੁੰਦਾ, ਉਦੋਂ ਤੱਕ ਨਸ਼ਿਆਂ ਨੂੰ ਰੋਕਣਾ ਅਸੰਭਵ ਹੈ। ਇਹ ਗੱਲ ਸ਼ਿਵ ਸੈਨਾ ਸਮਾਜਵਾਦੀ ਦੇ ਸੂਬਾ ਮੀਤ ਪ੍ਰਧਾਨ ਪੀ.ਐਨ ਰਵੀ ਗੌਤਮ ਨੇ ਐਤਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਉਨ੍ਹਾਂ ਨੇ ਪੰਜਾਬ ਵਿੱਚ ਫੈਲੇ ਨਸ਼ੇ ਦੇ ਕਾਰੋਬਾਰ ਬਾਰੇ ਬੋਲਦਿਆਂ ਕਿਹਾ ਕਿ ਜ਼ਿਆਦਾਤਰ ਉਨ੍ਹਾਂ ਪਰਿਵਾਰਾਂ ਦੇ ਮੁਖੀ ਅਤੇ ਉਨ੍ਹਾਂ ਦੇ ਬੱਚੇ ਨਸ਼ੇ ਦਾ ਸ਼ਿਕਾਰ ਹੋ ਰਹੇ ਹਨ, ਜੋ ਆਰਥਿਕ ਤੰਗੀ ਕਾਰਨ ਜ਼ਿੰਦਗੀ ਦੀ ਪਟਰੀ ਤੋਂ ਉਤਰ ਹੁੰਦੇ ਹਨ।ਇਸ ਦਾ ਮੁੱਖ ਕਾਰਨ ਪੰਜਾਬ ਦੇ ਹਰ ਕੋਨੇ ਤੇ ਖੁੱਲ੍ਹੀਆਂ ਚਿੱਟ ਫੰਡ ਕੰਪਨੀਆਂ, ਜੋ ਮੱਧ ਅਤੇ ਗਰੀਬ ਵਰਗ ਤੋਂ ਵੱਡੇ ਵਿਆਜ ਦਾ ਲਾਲਚ ਦੇ ਕੇ ਕਰੋੜਾਂ-ਅਰਬਾਂ ਰੁਪਏ ਇਕੱਠੇ ਕਰਕੇ ਭੱਜ ਰਹੀਆਂ ਹਨ।

Advertisements

ਆਪਣਾ ਸਭ ਕੁਝ ਗੁਆਉਣ ਤੋਂ ਬਾਅਦ ਇਨ੍ਹਾਂ ਕੰਪਨੀਆਂ ਦੇ ਸ਼ਿਕਾਰ ਲੋਕ ਆਪਣਾ ਮਾਨਸਿਕ ਸੰਤੁਲਨ ਮੁੜ ਹਾਸਲ ਕਰਨ ਲਈ ਨਸ਼ੇ ਦਾ ਸਹਾਰਾ ਲੈਂਦੇ ਹਨ ਅਤੇ ਹੌਲੀ-ਹੌਲੀ ਇਹ ਨਸ਼ਾ ਉਨ੍ਹਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਛੇਵੀਂ ਲਹਿਰ ਨੂੰ ਰੋਕਣਾ ਇੰਨਾ ਆਸਾਨ ਨਹੀਂ ਹੈ, ਪਰ ਇਸ ਤੋਂ ਬੱਚਿਆਂ ਨੂੰ ਬਚਾਉਣਾ ਤਾਂ ਸੰਭਵ ਹੈ। ਮਾਪੇ ਆਪਣੇ ਬੱਚਿਆਂ ਨੂੰ ਸਕੂਲ,ਕਾਲਜ ਜਾਂ ਹੋਸਟਲ ਭੇਜ ਕੇ ਇਹ ਨਾ ਸੋਚਣ ਕਿ ਉਹ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਗਏ ਹਨ। ਬੱਚਿਆਂ ਤੋਂ ਲਗਾਤਾਰ ਫੀਡਬੈਕ ਵੀ ਲੈਣਾ ਚਾਹੀਦਾ ਹੈ ਕਿ ਕੀ ਕੀਤੇ ਉਹ ਮਾੜੀ ਸੰਗਤ ਵਿੱਚ ਤਾਂ ਨਹੀਂ ਪੈ ਗਏ ਹਨ। ਕੀਤੇ ਉਹ ਨਸ਼ੇ ਦੇ ਆਦੀ ਤਾਂ ਨਹੀਂ ਹੋ ਗਏ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦਾ ਦਰਿਆ ਵਗ ਰਿਹਾ ਹੈ।ਜੋ ਲੋਕਾਂ ਦੀਆਂ ਇੱਛਾਵਾਂ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹੈ। ਪੰਜਾਬ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿੱਚ ਨਾ ਫਸੇ ਇਸ ਲਈ ਸਾਨੂੰ ਸਾਰਿਆਂ ਨੂੰ ਸਾਂਝੇ ਯਤਨ ਕਰਨੇ ਪੈਣਗੇ। ਨਸ਼ਾਖੋਰੀ ਉਦੋਂ ਹੀ ਰੁਕੇਗੀ ਜਦੋਂ ਠੋਸ ਕਾਨੂੰਨ ਬਣੇਗਾ ਅਤੇ ਨਸ਼ਾ ਵੇਚਣ ਵਾਲਿਆਂ ਨੂੰ ਸਖ਼ਤ ਸਜ਼ਾਵਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਸਾਨੂੰ ਸਾਰਿਆਂ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ। ਟੀਮ ਵਰਕ ਨਾਲ ਹਰ ਕੰਮ  ਸੰਭਵ ਹੈ।ਨਸ਼ਾ ਕਿਸੇ ਨੂੰ ਨਹੀਂ ਬਖਸ਼ਦਾ।ਰਵੀ ਗੌਤਮ ਨੇ ਕਿਹਾ ਕਿ ਨਸ਼ਿਆਂ ਨੇ ਬਹੁਤ ਸਾਰੇ ਲੋਕਾਂ ਦੇ ਘਰ ਅਤੇ ਜ਼ਿੰਦਗੀ ਤਬਾਹ ਕਰ ਦਿੱਤੀ ਹੈ। ਅਜਿਹੀਆਂ ਮੈਂ ਸਮਾਜ ਵਿੱਚ ਕਈ ਉਦਾਹਰਣਾਂ ਦੇਖੀਆਂ ਹਨ। ਨਸ਼ਾ ਕਰਨ ਵਾਲੇ ਪਹਿਲਾ ਸਸਤੇ ਨਸ਼ੇ ਤੋਂ ਆਪਣੀ ਸ਼ੁਰੂਆਤ ਕਰਦੇ ਹਨ।ਇਸ ਤੋਂ ਬਾਅਦ ਉਹ ਮਹਿੰਗੇ ਨਸ਼ੇ ਲੈਣ ਲੱਗ ਜਾਂਦੇ ਹਨ।

ਮਹਿੰਗੇ ਨਸ਼ੇ ਦਾ ਸੇਵਨ ਕਰਨ ਲਈ ਉਨ੍ਹਾਂ ਦੇ ਕੋਲ  ਪੈਸਾ ਨਹੀਂ ਹੁੰਦੇ ਤਾਂ ਉਹ ਚੋਰੀ ਦਾ ਰਸਤਾ ਅਪਣਾਉਦੇ ਹਨ। ਸਮੈਕ ਦਾ ਸੇਵਨ ਵੀ ਇਨ੍ਹਾਂ ਦਿਨੀ ਖੁਭ ਹੋਣ ਲੱਗਾ ਹੈ। ਨਸ਼ਾ ਖੁਦ ਇੱਕ ਬਿਮਾਰੀ ਹੈ ਇਸ ਨੂੰ ਵੀ ਦਵਾਈ ਦੀ ਲੋੜ ਹੈ। ਨਸ਼ੇ ਦੇ ਆਦੀ ਵਿਅਕਤੀ ਜੀਵਨ ਵਿੱਚ ਕਦੇ ਵੀ ਸੁਖੀ ਨਹੀਂ ਰਹਿ ਸਕਦੇ ਹਨ ਸਮੇਂ ਦੀ ਮੰਗ ਹੈ ਕਿ ਸੂਬੇ ਚੰਗੇ ਨਸ਼ਾ ਛੁਡਾਊ ਸੈਂਟਰ ਖੋਲ੍ਹੇ ਜਾਣ। ਸਾਨੂੰ ਵੀ ਜਿੰਮੇਵਾਰੀ ਨਿਭਾਉਣੀ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਆਪਣੀ ਸੋਚ ਸਾਫ਼ ਰੱਖੇਗੀ ਤਾਂ ਹੀ ਨਸ਼ਿਆਂ ਦੇ ਕਾਰੋਬਾਰ ਰੁਕੇਗਾ।ਕੁਝ ਦਿਨਾਂ ਦੀ ਸਖ਼ਤੀ ਨਾਲ ਨਸ਼ਿਆਂ ਤੇ ਰੋਕ ਨਹੀਂ ਲਗਾਈ ਜਾ ਸਕਦੀ। ਸਰਕਾਰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਜਾਲ ਵਿੱਚ ਫਸਣ ਤੋਂ ਬਚਾ ਸਕਦੀ ਹੈ। ਬਿਨਾਂ ਸਖ਼ਤੀ ਤੋਂ ਕੁਝ ਵੀ ਸੰਭਵ ਨਹੀਂ ਹੈ। ਸਾਡੀ ਸੰਸਥਾ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹੈ। ਇਹ ਸਾਰਿਆਂ ਦਾ ਫਰਜ਼ ਬਣਦਾ ਹੈ ਅਸੀਂ ਨਸ਼ਿਆਂ ਦੇ  ਵਿਰੁੱਧ ਆਵਾਜ਼ ਬੁਲੰਦ ਕਰੀਏ। ਇਨ੍ਹਾਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣਾ ਬਹੁਤ ਜ਼ਰੂਰੀ ਹੈ।ਇਹ ਸਭ ਟੀਮ ਵਰਕ ਨਾਲ ਹੀ ਹੋ ਸਕਦਾ ਹੈ।

LEAVE A REPLY

Please enter your comment!
Please enter your name here