Wednesday, October 28, 2026
Home Latest ਵਿਦਿਆਰਥੀ ਦੇ ਬੱਸ ‘ਚੋਂ ਉਤਰਦੇ ਦੌਰਾਨ ਡਰਾਈਵਰ ਨੇ ਚਲਾਈ ਬੱਸ, ਹਾਲਤ ਨਾਜੁਕ

ਵਿਦਿਆਰਥੀ ਦੇ ਬੱਸ ‘ਚੋਂ ਉਤਰਦੇ ਦੌਰਾਨ ਡਰਾਈਵਰ ਨੇ ਚਲਾਈ ਬੱਸ, ਹਾਲਤ ਨਾਜੁਕ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਦੇ ਗੁਮਟਾਲਾ ਵਿੱਚ ਇਕ ਨਿੱਜੀ ਸਕੂਲ ਬੱਸ ਵੱਲੋਂ ਸਕੂਲ ਵਿਦਿਆਰਥੀ ਨੂੰ ਬੱਸ ਤੋਂ ਉਤਾਰਨ ਲੱਗਿਆਂ ਬੱਸ ਥੱਲੇ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਦੌਰਾਨ ਵਿਦਿਆਰਥੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਜ਼ਖਮੀ ਬੱਚੇ ਦੀ ਪਹਿਚਾਣ ਜੈਰਾਜ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਜੈਰਾਜ ਰੋਜ਼ ਦੀ ਤਰ੍ਹਾਂ ਸਕੂਲ ਬੱਸ ਵਿੱਚ ਸਵਾਰ ਹੋ ਕੇ ਵਾਪਸ ਘਰ ਆਇਆ ਤੇ ਜਦੋਂ ਉਹ ਬੱਸ ਤੋਂ ਉਤਰ ਰਿਹਾ ਸੀ ਤਾਂ ਅਚਾਨਕ ਡਰਾਈਵਰ ਨੇ ਬੱਸ ਚਲਾ ਦਿੱਤੀ।

Advertisements

ਇਸ ਦੌਰਾਨ ਉਸ ਦੀਆਂ ਲੱਤਾਂ ਬੱਸ ਦੇ ਪਿਛਲੇ ਟਾਇਰਾਂ ਹੇਠਾਂ ਆ ਗਈਆਂ ਅਤੇ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਉਸਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਉਸਦੀ ਹਾਲਤ ਗੰਭਰੀ ਦੱਸੀ ਜਾ ਰਹੀ ਹੈ। ਇਸ ਸਬੰਧੀ ਜੈਰਾਜ ਦੇ ਪਰਿਵਾਰਕ ਮੈਬਰਾਂ ਨੇ ਬੱਸ ਡਰਾਈਵਰ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

LEAVE A REPLY

Please enter your comment!
Please enter your name here