
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਐਤਵਾਰ ਨੂੰ ਬੈਸਟ ਵੈਸਟਰਨ ਹੋਟਲ ਵਿਖੇ ਪ੍ਰਾਪਰਟੀ ਡੀਲਰ ਭਰਾਵਾਂ ਦੀ ਇਕੱਤਰਤਾ ਹੋਈ ਜਿਸ ਵਿਚ ਪ੍ਰਾਪਰਟੀ ਡੀਲਰਾਂ ਦੀਆਂ ਮੁਸ਼ਕਲਾਂ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਐਸੋਸੀਏਸ਼ਨ ਦੇ ਨਵੇਂ ਜਥੇਬੰਦਕ ਢਾਂਚੇ ਸੀਨੀਅਰ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਕਪੂਰਥਲਾ ਦਾ ਗਠਨ ਕੀਤਾ ਗਿਆ ਗਠਨ ਦੀ ਚੋਣ ਦੌਰਾਨ ਇੰਦਰਜੀਤ ਕੁਮਾਰ ਕੰਡਾ ਪ੍ਰਧਾਨ, ਕੁਲਵੰਤ ਸਿੰਘ ਗੁਲਾਟੀ ਉਪ ਪ੍ਰਧਾਨ, ਰਾਮਪਾਲ ਮੜੀਆ ਚੇਅਰਮੈਨ, ਪੰਕਜ ਸ਼ਰਮਾ ਉਪ ਚੇਅਰਮੈਨ, ਸੈਕਟਰੀ ਗੁਰਮੀਪ ਸਿੰਘ ਭੱਲਾ ਤੇ ਜਤਿੰਦਰ, ਜਨਰਲ ਸਕੱਤਰ ਰਜੇਸ਼ ਕੁਮਾਰ ਬੱਗਾ ਤੇ ਪੰਕਜ ਮੜੀਆ, ਖ਼ਜ਼ਾਨਚੀ ਰਜਿੰਦਰ ਕੁਮਾਰ ਬੰਟੀ, ਪ੍ਰੈੱਸ ਸਕੱਤਰ ਧੀਰਜ ਭੱਟੀ ਤੇ ਕਾਨੂੰਨੀ ਸਲਾਹਕਾਰ ਸ਼ਸ਼ੀ ਕੁਮਾਰ ਨੂੰ ਨਿਯੁਕਤ ਕੀਤਾ ਗਿਆ।

ਐਸੋਸੀਏਸ਼ਨ ਦੇ ਨਵਨਿਯੁਕਤ ਪ੍ਰਧਾਨ ਇੰਦਰ ਕੁਮਾਰ ਕੰਡਾ ਨੇ ਐਸੋਸੀਏਸ਼ਨ ਦੇ ਸਮੂਹ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਇਮਾਨਦਾਰੀ ਤੇ ਸਮਰਪਣ ਦੀ ਭਾਵਨਾ ਨਾਲ ਨਿਭਾਉਂਦਿਆਂ ਉਨ੍ਹਾਂ ਦੇ ਸਹਿਯੋਗ ਨਾਲ ਪ੍ਰਾਪਰਟੀ ਡੀਲਰਾਂ ਦੀਆਂ ਮੁਸ਼ਕਲਾਂ ਹੱਲ ਕਰਵਾਉਣ ਲਈ ਹਰ ਸੰਭਵ ਯਤਨ ਕਰਨਗੇ। ਇਸ ਮੌਕੇ ਕਰਨ ਮਹਾਜਨ, ਦੀਪਕ ਸਲਵਾਨ, ਮੁਕੇਸ਼ ਸਹਿਗਲ, ਹਰਜਿੰਦਰ ਸਿੰਘ, ਹਰਜੀਤ ਸਿੰਘ ਕਾਕਾ, ਕੁਲਦੀਪ ਸਿੰਘ, ਬਲਜੀਤ ਸਿੰਘ ਕਾਲਾ ਕੌਂਸਲਰ, ਸੋਨੂੰ, ਲੱਕੀ, ਜਸਪ੍ਰੀਤ, ਵਿਨੋਦ, ਗੋਲਡੀ, ਵਿਕਾਸ ਗੁਪਤਾ, ਡਿੰਪਲ ਭਸੀਨ, ਸੁਖਵਿੰਦਰ ਸਿੰਘ ਤੇ ਹੋਰ ਮੈਂਬਰ ਹਾਜ਼ਰ ਸਨ।












