
ਅਮਰਗੜ੍ਹ/ਮਾਲੇਰਕੋਟਲਾ (ਦ ਸਟੈਲਰ ਨਿਊਜ਼)। ਉਪ ਮੰਡਲ ਮੈਜਿਸਟਰੇਟ, ਅਮਰਗੜ੍ਹ ਸ੍ਰੀਮਤੀ ਸੁਰਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2025- 26 ਲਈ ਤਹਿਸੀਲ ਦਫਤਰ, ਅਮਰਗੜ੍ਹ ਜ਼ਿਲ੍ਹਾ ਮਾਲੇਰਕੋਟਲਾ ਦੇ ਸਾਈਕਲ ਸਟੈਂਡ ਅਤੇ ਚਾਹ-ਦੁੱਧ ਦੀ ਕੰਟੀਨ ਦੀ ਬੋਲੀ 17 ਮਾਰਚ ਦਿਨ ਸੋਮਵਾਰ ਨੂੰ ਸਵੇਰੇ 11.00 ਜੇ ਤਹਿਸੀਲ ਦਫ਼ਤਰ, ਅਮਰਗੜ੍ਹ ਵਿਖੇ ਤਹਿਸੀਲਦਾਰ ਅਮਰਗੜ੍ਹ ਵੱਲੋਂ ਕਰਵਾਈ ਜਾਵੇਗੀ। ਜੇਕਰ ਉਕਤ ਮਿਤੀ ਨੂੰ ਸਰਕਾਰ ਵੱਲੋਂ ਛੁੱਟੀ ਹੋ ਜਾਂਦੀ ਹੈ ਤਾਂ ਇਹ ਬੋਲੀ ਅਗਲੇ ਕੰਮ ਵਾਲੇ ਦਿਨ ਇਸ ਸਥਾਨ ਤੇ ਅਤੇ ਇਸੇ ਸਮੇਂ ਉੱਤੇ ਕਰਵਾਈ ਜਾਵੇਗੀ।

ਉਨ੍ਹਾਂ ਦੱਸਿਆ ਕਿ ਹਰ ਬੋਲੀ ਦੇਣ ਵਾਲੇ ਚਾਹਵਾਨ ਵਿਅਕਤੀ ਨੂੰ ਬੋਲੀ ਦੇਣ ਤੋਂ ਪਹਿਲਾਂ ਆਪਣੀ ਸਕਿਉਰਿਟੀ ਰਕਮ ਮੁਬਲਿਗ 10 ਹਜ਼ਾਰ ਰੁਪਏ ਬਤੌਰ ਜ਼ਮਾਨਤ ਤਹਿਸੀਲਦਾਰ, ਅਮਰਗੜ੍ਹ ਪਾਸ ਜਮਾਂ ਕਰਵਾਉਣਾ ਹੋਵੇਗਾ, ਜੋ ਕਿ ਬੋਲੀ ਖਤਮ ਹੋਣ ਤੇ ਵਾਪਿਸ ਕਰ ਦਿੱਤੇ ਜਾਣਗੇ। ਹੋਰ ਸ਼ਰਤਾਂ ਅਤੇ ਜਾਣਕਾਰੀ ਮੌਕੇ ਤੇ ਦੱਸੀਆਂ ਜਾਣਗੀਆਂ।











