Saturday, October 24, 2026
Home Latest ਡਿਵਾਈਡਰ ਨਾਲ ਟਕਰਾ ਕੇ ਬਾਈਕ ਪਲਟੀ, 3 ਦੀ ਮੌ-ਤ

ਡਿਵਾਈਡਰ ਨਾਲ ਟਕਰਾ ਕੇ ਬਾਈਕ ਪਲਟੀ, 3 ਦੀ ਮੌ-ਤ

ਦੇਹਰਾਦੂਨ (ਦ ਸਟੈਲਰ ਨਿਊਜ਼)। ਦੇਹਰਾਦੂਨ ਵਿੱਚ ਦੇਰ ਰਾਤ ਇੱਕ ਬਾਈਕ ਦੇ ਡਿਵਾਈਡਰ ਨਾਲ ਟਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸੇ ਦੌਰਾਨ 3 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਆਦਿਤਿਆ ਰਾਵਤ, ਨਵੀਨ ਅਤੇ ਮੋਹਿਤ ਰਾਵਤ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨੋਂ ਨੌਜ਼ਵਾਨ ਇੱਕ ਬਾਈਕ ਤੇ ਸਵਾਰ ਹੋ ਕੇ ਰਾਜਪੁਰ ਤੋਂ ਘੰਟਾਘਰ ਵੱਲ ਜਾ ਰਹੇ ਸਨ ਤੇ ਜਦੋਂ ਉਹ ਸਿਲਵਰ ਸਿਟੀ ਨਜ਼ਦੀਕ ਪਹੁੰਚੇ ਤਾਂ ਉਹਨਾਂ ਦੀ ਬਾਈਕ ਡਿਵਾਈਡਰ ਨਾਲ ਟਕਰਾ ਗਈ ਅਤੇ ਪਲਟ ਗਈ। ਹਾਦਸੇ ਦੌਰਾਨ ਤਿੰਨੋਂ ਨੌਜ਼ਵਾਨ ਗੰਭੀਰ ਜ਼ਖਮੀ ਹੋ ਗਏ।

Advertisements

ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਤਿੰਨਾਂ ਜ਼ਖਣੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਇਲਾਜ਼ ਦੌਰਾਨ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਜਾਣਕਾਰੀ ਮੁਤਾਬਕ ਮੋਹਿਤ ਤੇ ਆਦਿੱਤਿਆ ਨੂੰ ਅਗਨੀਵੀਰ ਵਿੱਚ ਚੁਣਿਆ ਗਿਆ ਸੀ ਤੇ ਨਵੀਨ ਮੁਕਾਬਲੇ ਦੀ ਪ੍ਰੀਖਿਆ ਦੇ ਨਾਲ-ਨਾਲ ਫੌਜ ਦੀ ਭਰਤੀ ਦੀ ਤਿਆਰੀ ਕਰ ਰਿਹਾ ਸੀ।

LEAVE A REPLY

Please enter your comment!
Please enter your name here