Thursday, October 8, 2026
Home Latest ਖੂਨਦਾਨ ਕੈਂਪ ਵਿੱਚ 42 ਯੂਨਿਟ ਖੂਨਦਾਨ

ਖੂਨਦਾਨ ਕੈਂਪ ਵਿੱਚ 42 ਯੂਨਿਟ ਖੂਨਦਾਨ

ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਦਸ਼ਮੇਸ਼ ਯੂਥ ਕਲੱਬ ਗਰੀਨ ਐਵੇਨਿਊ ਵੱਲੋਂ ਗੋਬਿੰਦ ਵੈਲੀ ਵਿਖੇ ਗੁਰਮਤ ਸਮਾਗਮ ਦੌਰਾਨ 11ਵਾਂ ਖੂਨਦਾਨ ਕੈਂਪ ਲਗਾਇਆ ਗਿਆ । ਕਲੱਬ ਪ੍ਰਧਾਨ ਗੁਰਪ੍ਰੀਤ ਸਿੰਘ ਨਾਗਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੈਂਪ ਦਾ ਉਦਘਾਟਨ ਬਘੇਲ ਸਿੰਘ ਵੱਲੋਂ ਕੀਤਾ ਗਿਆ ਇਸ ਮੌਕੇ ਉਨ੍ਹਾਂ ਨੇ ਕਿਹਾ ਖੂਨ ਦਾਨ ਕਰਨ ਨਾਲ ਕਈ ਕੀਮਤੀ ਜਾਨਾਂ ਬਚ ਜਾਂਦੀਆਂ ਹਨ ਕੈਂਪ ਦੌਰਾਨ ਦਾਨੀ ਸੱਜਣਾਂ ਵਲੋਂ 42 ਯੂਨਿਟ ਖੂਨ ਦੇ ਦਾਨ ਕੀਤੇ ਗਏ । ਅਲਫਾ ਬਲੱਡ ਸੈਂਟਰ ਡਾਕਟਰ ਸੁਰਜੀਤ ਸਿੰਘ ਹਸਪਤਾਲ ਦੀ ਟੀਮ ਨੇ ਸੇਵਾਵਾਂ ਦਿੱਤੀਆਂ।

Advertisements

ਵਿਧਾਇਕ ਦਿਨੇਸ਼ ਚੱਢਾ ਵੱਲੋਂ ਖੂਨਦਾਨੀਆਂ ਨੂੰ ਸਰਟੀਫਿਕੇਟ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਕੈਂਪ ਦੁਆਰਾ ਰੋਟੇਰੀਅਨ ਕੁਲਤਾਰ ਸਿੰਘ ਪ੍ਰਧਾਨ ਰੋਟਰੀ ਕਲੱਬ ਰੋਪੜ ਸੈਂਟਰਲ ,ਅਜਮੇਰ ਸਿੰਘ ਸਰਪੰਚ, ਸ਼ਿਵ ਕੁਮਾਰ,ਤਰਸੇਮ ਸਿੰਘ ਸਰਪੰਚ ਸੋਲਖੀਆ, ਸਰਬਜੀਤ ਸਿੰਘ ਐਮ ਸੀ, ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਸ ਮੌਕੇ ਹਰਪ੍ਰੀਤ ਸਿੰਘ ਭੂਰਾ ,ਨਰਜੰਨ ਸਿੰਘ, ਮਹਿੰਦਰ ਸਿੰਘ, ਅਮਨਪ੍ਰੀਤ ਸਿੰਘ ਜੇਈ ਅਤੇ ਹੋਰ ਮੈਬਰ ਵੀ ਹਾਜ਼ਰ ਸਨ

LEAVE A REPLY

Please enter your comment!
Please enter your name here