Thursday, October 8, 2026
Home Crime ਜਲੰਧਰ ‘ਚ ਹੋਏ ਕਤਲ ਮਾਮਲੇ ‘ਚ 2 ਲੋੜੀਂਦੇ ਗੈਂਗਸਟਰ ਜ਼ੀਰਕਪੁਰ ਤੋਂ ਕਾਬੂ

ਜਲੰਧਰ ‘ਚ ਹੋਏ ਕਤਲ ਮਾਮਲੇ ‘ਚ 2 ਲੋੜੀਂਦੇ ਗੈਂਗਸਟਰ ਜ਼ੀਰਕਪੁਰ ਤੋਂ ਕਾਬੂ

ਜਲੰਧਰ (ਦ ਸਟੈਲਰ ਨਿਊਜ਼)। 10 ਮਈ ਨੂੰ ਜਲੰਧਰ ਵਿਖੇ ਹੋਏ ਇੱਕ ਕਤਲ ਮਾਮਲੇ ਵਿੱਚ ਪੁਲਿਸ ਨੇ ਦੋ ਲੋੜੀਂਦੇ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਦੋਵੇਂ ਗੈਂਗਸਟਰ ਜ਼ੀਰਕਪੁਰ ਪੀਰ ਮੁੱਛਲਾ ਖੇਤਰ ਵਿੱਚ ਸਥਿਤ ਮੈਟਰੋ ਟਾਊਨ ਸੁਸਾਇਟੀ ਦੇ ਇਕ ਫਲੈਟ ਵਿੱਚ ਲੁਕੇ ਹੋਏ ਸੀ। ਪੁਲਿਸ ਦੀ ਆਮਦ ਨੂੰ ਦੇਖ ਕੇ ਦੋਵੇਂ ਗੈਂਗਸਟਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿੱਚ ਦੋਵੇਂ ਗੈਂਗਸਟਰ ਜ਼ਖਮੀ ਹੋ ਗਏ। ਦੱਸ ਦਈਏ ਕਿ ਜਲੰਧਰ ਵਿਖੇ 10 ਮਈ ਨੂੰ ਇੱਕ ਕਤਲ ਹੋ ਗਿਆ ਸੀ। ਜਲੰਧਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਤਲ ਦੇ ਦੋ ਲੋੜੀਂਦੇ ਆਰੋਪੀ ਦੇ ਪੀਰ ਮੁਛਲਾ ਖੇਤਰ ਵਿੱਚ ਪੈਂਦੀ ਮੈਟਰੋ ਟਾਊਨ ਸੁਸਾਇਟੀ ਦੇ ਇੱਕ ਫਲੈਟ ਵਿੱਚ ਰਹਿ ਰਹੇ ਹਨ।

Advertisements

ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਹਾਲੇ ਸੁਸਾਇਟੀ ਦੀ ਘੇਰਾਬੰਦੀ ਕੀਤੀ ਹੀ ਸੀ ਪਰ ਮੁਲਜ਼ਮਾਂ ਨੂੰ ਇਸ ਦਾ ਪਤਾ ਲੱਗ ਗਿਆ। ਇਸ ਦੌਰਾਨ ਗੈਂਗਸਟਰਾਂ ਨੇ ਛੱਤ ਚੜਕੇ ਪੁਲਿਸ ਨੂੰ ਦੇਖਦੇ ਹੀ ਟੀਮ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦੇ ਦੋਵੇਂ ਗੈਂਗਸਟਰ ਜ਼ਖ਼ਮੀ ਹੋ ਗਏ। ਮੁਲਜ਼ਮਾਂ ਦੀ ਪਹਿਚਾਣ ਆਕਾਸ਼ਦੀਪ ਦੀ ਗੌਰਵ ਕਪਿਲਾ ਦੇ ਰੂਪ ਵਿੱਚ ਹੋਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਦੀ ਗੋਲੀਬਾਰੀ ਦੌਰਾਨ ਆਕਾਸ਼ਦੀਪ ਦੀ ਲੱਤ ਤੇ ਗੋਲੀ ਵੱਜੀ ਹੈ ਜਦਕਿ ਗੌਰਵ ਕਪਿਲਾ ਦੀ ਬਾਂਹ ਤੇ ਗੋਲੀ ਵੱਜੀ ਹੈ। ਪੁਲਿਸ ਨੇ ਦੋਵਾਂ ਤੋਂ .32 ਬੋਰ ਦੋ ਪਿਸਤਲਾਂ ਬਰਾਮਦ ਕੀਤੀ ਹਨ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here