
ਦੋਰਾਹਾ (ਦ ਸਟੈਲਰ ਨਿਊਜ਼)। ਦੋਰਾਹਾ ਵਿੱਚ 13 ਸਾਲਾ ਬੱਚੀ ਵੱਲੋਂ ਸੀਆਈਡੀ ਦੇ ਟੀਵੀ ਅਪਰਾਧਕ ਨਾਟਕ ਦੀ ਨਕਲ ਕਰਦਿਆਂ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੀ ਪਹਿਚਾਣ ਅਨੀਤਾ ਵਾਸੀ ਬਿਹਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕੀ ਆਪਣੇ ਮਾਤਾ ਪਿਤਾ ਨਾਲ ਦੋਰਾਹਾ ਵਿੱਚ ਰਹਿੰਦੀ ਸੀ ਤੇ ਉਹ ਆਪਣੇ ਭਰਾ ਤੇ ਕੁੱਝ ਹੋਰ ਗੁਆਂਢ ਦੇ ਬੱਚਿਆਂ ਨਾਲ ਘਰ ਵਿੱਚ ਬੈਠੀ ਸੀਆਈਡੀ ਨਾਟਕ ਦੇਖ ਰਹੀ ਸੀ। ਇਸ ਦੌਰਾਨ ਉਹ ਨਾਟਕ ਦੀ ਨਕਲ ਕਰਨ ਲੱਗ ਗਈ ਤੇ ਨਕਲ ਦੌਰਾਨ ਉਸਨੇ ਇੱਕ ਤਾਰ ਲੈ ਕੇ ਆਪਣੀ ਗਰਦਨ ਵਿੱਚ ਪਾ ਲਈ ਅਤੇ ਫਾਂਸੀ ਲੈਣ ਵਾਲੀ ਨਕਲ ਕਰਦਿਆਂ ਮੇਜ਼ ਤੇ ਚੜ੍ਹ ਗਈ।

ਅਚਾਨਕ ਮੇਜ਼ ਟੁੱਟ ਗਿਆ ਅਤੇ ਅਨੀਤਾ ਦਾ ਸੰਤੁਲਨ ਵਿਗੜ ਗਿਆ। ਉਹ ਤਾਰ ਨਾਲ ਲਟਕ ਗਈ। ਬਾਕੀ ਬੱਚੇ ਇਹ ਦ੍ਰਿਸ਼ ਵੇਖ ਕੇ ਡਰ ਗਏ ਅਤੇ ਉਨ੍ਹਾਂ ਨੇ ਗਲੀ ਵਿੱਚ ਜਾ ਕੇ ਰੌਲਾ ਪਾਇਆ। ਆਸ-ਪਾਸ ਦੇ ਲੋਕਾਂ ਨੇ ਮੌਕੇ ਤੇ ਪਹੁੰਚ ਕੇ ਅਨੀਤਾ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਕਿ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲੱ ਭੇਜ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।












