Thursday, October 8, 2026
Home Latest ਐਡਵੋਕੇਟ ਸੁਕੇਤ ਗੁਪਤਾ ਬਣੇ ਕਪੂਰਥਲਾ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ

ਐਡਵੋਕੇਟ ਸੁਕੇਤ ਗੁਪਤਾ ਬਣੇ ਕਪੂਰਥਲਾ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਕਪੂਰਥਲਾ ਦੇ ਪੱਤਰਕਾਰਾਂ ਦੀ ਸੱਭ ਤੋਂ ਪੁਰਾਣੀ ਤੇ ਮੁੱਖ ਐਸੋਸੀਏਸ਼ਨ ਕਪੂਰਥਲਾ ਵਰਕਿੰਗ ਜਰਨਲਿਸਟ ਐਸ਼ੋਸੀਏਸ਼ਨ(ਰਜਿ.) ਦੀ ਅਹਿਮ ਮੀਟਿੰਗ ਪ੍ਰਧਾਨ ਅਰੁਣ ਖੋਸਲਾ ਦੀ ਰਹਿਨੁਮਾਈ ਹੇਠ ਪ੍ਰੈੱਸ ਕਲੱਬ ਦੇ ਦਫਤਰ ਵਿਖੇ ਹੋਈ। ਇਸ ਮੀਟਿੰਗ ‘ਚ ਸਰਪ੍ਰਸਤ ਪ੍ਰਵੀਨ ਵਾਲੀਆ, ਸਰਪ੍ਰਸਤ ਬੀਐਨ ਗੁਪਤਾ, ਸਰਪ੍ਰਸਤ ਕੁਲਦੀਪ ਸ਼ਰਮਾ ਸੀਨੀਅਰ ਪੱਤਰਕਾਰ ਸੁਖਪਾਲ ਸਿੰਘ ਹੁੰਦਲ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਸੱਭ ਤੋਂ ਪਹਿਲਾਂ ਅਰੁਣ ਖੋਸਲਾ ਨੇ ਨਿਜੀ ਰੁਝੇਵਿਆਂ ਦੇ ਚਲਦਿਆਂ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਸਰਪ੍ਰਸਤ ਪ੍ਰਵੀਨ ਵਾਲੀਆ ਵਲੋਂ ਮੀਟਿੰਗ ਦੀ ਕਾਰਵਾਈ ਨੂੰ ਅੱਗੇ ਤੋਰਦਿਆਂ ਸਰਬਸੰਮਤੀ ਨਾਲ ਐਡਵੋਕੇਟ ਸੁਕੇਤ ਗੁਪਤਾ ਦਾ ਨਾਂਅ ਪ੍ਰਧਾਨ ਲਈ ਪੇਸ਼ ਕੀਤਾ ਗਿਆ, ਜਿਸ ਤੇ ਅਰੁਣ ਖੋਸਲਾ ਤੇ ਜਗਜੀਤ ਸਿੰਘ ਧੰਜੂ ਤੇ ਕੁਲਦੀਪ ਸ਼ਰਮਾ ਵੱਲੋਂ ਵੀ ਹਾਂ ਮਿਲਾਈ ਗਈ। ਜਿਸ ਤੇ ਮੌਜੂਦ ਸਭ ਪੱਤਰਕਾਰ ਸਾਥੀਆਂ ਨੇ ਸਹਿਮਤੀ ਜਿਤਾਈ। ਇਸ ਮੋਕੇ ਸੁਕੇਤ ਗੁਪਤਾ ਨੇ ਕਿਹਾ ਉਹ ਐਸ਼ੋਸੀਏਸ਼ਨ ਦਾ ਵਜੂਦ ਉੱਚਾ ਚੁੱਕਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਤੇ ਕਪੂਰਥਲਾ ਪ੍ਰੈੱਸ ਕਲੱਬ ਦੀ ਹਾਲਤ ‘ਚ ਸੁਧਾਰ ਲਈ ਵੀ ਵਚਨਬੱਧ ਹਨ ਤੇ ਅਗਲੇ ਕੁਝ ਸਮੇਂ ਤੱਕ ਇਮਾਰਤ ਤੇ ਪਾਰਕ ਨੂੰ ਦਾ ਸੁੰਦਰੀਕਰਨ ਵੀ ਕਰਨਗੇ।

Advertisements

ਪ੍ਰਧਾਨ ਬਣਦਿਆਂ ਹੀ ਐਡਵੋਕੇਟ ਸੁਕੇਤ ਗੁਪਤਾ ਨੇ ਪ੍ਰੈੱਸ ਕਲੱਬ ਦੇ ਸੁਧਾਰ ਲਈ ਇਕ ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ। ਨਵਨਿਯੁਕਤ ਪ੍ਰਧਾਨ ਨੇ ਕਿਹਾ ਕਿ ਐਸੋਸੀਏਸ਼ਨ ਦੇ ਦਰਵਾਜ਼ੇ ਸਾਰੇ ਪੱਤਰਕਾਰਾਂ ਲਈ ਖੁਲ੍ਹੇ ਹਨ। ਜਲਦ ਹੀ ਕਲੱਬ ਵਲੋਂ ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ਵਿੱਚ ਮੈਂਬਰ ਬਣਨ ਲਈ ਕੋਈ ਵੀ ਐਕਟਿਵ ਪੱਤਰਕਾਰ ਮੈਂਬਰਸ਼ਿਪ ਹਾਸਲ ਕਰ ਸਕਦਾ ਹੈ। ਉਨ੍ਹਾਂ ਨੇ ਇਕ ਹੋਰ ਘੋਸ਼ਣਾ ਕਰਦਿਆਂ ਕਿਹਾ ਕਿ ਕਲੱਬ ਦੇ ਮੈਂਬਰਾਂ ਦੀ ਇਕ ਮਹੀਨੇ ਦੇ ਅੰਦਰ ਅੰਦਰ ਇੰਸ਼ੋਰੈਂਸ ਕਰਵਾਈ ਜਾਵੇਗੀ। ਐਸੋਸੀਏਸ਼ਨ ਦੀ ਨਵੀਂ ਕਾਰਜਕਾਰਣੀ ਦਾ ਐਲਾਨ ਜਲਦ ਕੀਤਾ ਜਾਵੇਗਾ। ਇਸ ਮੌਕੇ ਮਨਮੋਹਨ ਸਿੰਘ ਬਾਜਵਾ ਨੇ ਨਵੇਂ ਪ੍ਰਧਾਨ ਨੂੰ ਹਾਰ ਪਾ ਕੇ ਵਧਾਈ ਦਿੱਤੀ। ਇਸ ਮੌਕੇ ਸੀਨੀਅਰ ਪੱਤਰਕਾਰ ਬੀ.ਐਨ ਗੁਪਤਾ, ਰਵੀ ਪਾਠਕ, ਆਸ਼ੀਸ਼ ਪੁਰੀ, ਜਗਜੀਤ ਸਿੰਘ ਧੰਜੂ, ਰਵੀ ਪਾਠਕ, ਪ੍ਰਦੀਪ ਸ਼ਰਮਾ, ਮਹੇਸ਼ ਕੁਮਾਰ, ਕੁਲਬੀਰ ਸਿੰਘ ਮਿੰਟੁ, ਰਾਜੇਸ਼ ਕੁਮਾਰ ਬਬਲੂ, ਗੋਪਾਲ ਕ੍ਰਿਸ਼ਨ, ਬਰਿੰਦਰ ਚਾਨਾ ਆਦਿ ਹਾਜਰ ਸਨ।

LEAVE A REPLY

Please enter your comment!
Please enter your name here