Monday, October 26, 2026
Home Latest ‘ਦਰੱਖਤ ਲਗਾਓ ਵਾਤਾਵਰਨ ਬਚਾਓ’ ਨਗਰ ਨਿਗਮ ਕਪੂਰਥਲਾ ਵੱਲੋਂ ਕੀਤੀ ਗਈ ਸਪੈਸ਼ਲ ਪਲਾਂਟੇਸ਼ਨ ਡਰਾਈਵ

‘ਦਰੱਖਤ ਲਗਾਓ ਵਾਤਾਵਰਨ ਬਚਾਓ’ ਨਗਰ ਨਿਗਮ ਕਪੂਰਥਲਾ ਵੱਲੋਂ ਕੀਤੀ ਗਈ ਸਪੈਸ਼ਲ ਪਲਾਂਟੇਸ਼ਨ ਡਰਾਈਵ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ।  5 ਜੂਨ 2025 ਨੂੰ ਸਵੱਛ ਭਾਰਤ ਮਿਸ਼ਨ ਤਹਿਤ ਨਗਰ ਨਿਗਮ ਕਪੂਰਥਲਾ ਦੇ ਕਮਿਸ਼ਨਰ ਮੈਡਮ ਅਨੁਪਮ ਕਲੇਰ ਦੇ ਹੁਕਮਾ ਤੇ ਸਕੱਤਰ ਸੁਸ਼ਾਤ ਭਾਟੀਆ ਦੀ ਰਹਿਨੁਮਾਈ ਹੇਠ ਅਤੇ ਹੈਲਥ ਸਾਖਾ ਦੇ ਕਾਰਪੋਰੇਸਨ ਸੇਨੇਟਰੀ ਅਫਸਰ ਬਿਕਰਮ ਸਿੰਘ, ਚੀਫ ਸੇਨੇਟਰੀ ਇੰਸਪੇਕਟਰ ਹਿਤੇਸ਼ ਕੁਮਾਰ ਅਗਰਵਾਲ ਦੀ ਯੋਗ ਅਗਵਾਈ ਵਿਚ ਨਗਰ ਨਿਗਮ ਕਪੂਰਥਲਾ ਦੀ ਸੈਨੀਟੇਸ਼ਨ ਸਾਖਾ ਵੱਲੋਂ ਦਰਖਤ ਲਗਾਓ ਵਾਤਾਵਰਨ ਬਚਾਓ ਸਪੈਸ਼ਲ ਡਰਾਈਵ ਚਲਾਈ ਗਈ। ਜਿਸ ਤਹਿਤ ਐੱਮਆਰਐੱਫ ਕੰਪੋਸਟ ਯੁਨਿਟ ਅਤੇ ਦਫਤਰ ਦੇ ਪਾਰਕ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਇਹ ਵੀ ਦੱਸਿਆ ਗਿਆ ਕਿ  ਜੇਕਰ ਹਰੇਕ ਵਅਿਕਤੀ ਇੱਕ ਬੂਟਾ ਵੀ ਲਗਾਵੇ ਅਤੇ ਉਸਦੀ ਦੇਖਭਾਲ ਕਰੇ ਤਾਂ ਆਉਣ ਵਾਲੇ ਦਿਨਾਂ ਵਿਚ ਚ ਵਧ ਰਹੀ ਗਰਮੀ ਨੂੰ ਕੁੱਝ ਹੱਦ ਤੱਕ ਕੰਟਰੋਲ ਕੀਤਾ ਜਾ ਸਕਦਾ ਹੈ। ਦੇਖ ਰਹੇ ਹਾਂ ਹਰ ਸਾਲ ਤਾਪਮਾਨ ਵਿਚ ਵਾਧਾ ਹੋ ਰਿਹਾ ਹੈ ਜੇ ਇਸ ਨੂੰ ਕੰਟਰੋਲ ਨਾ ਕੀਤਾ ਗਿਆ ਤਾਂ ਇਹ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਪਾਰ ਹੋਣ ਵਿਚ ਜਿਆਦਾ  ਟਾਈਮ ਨਹੀਂ ਲੱਗੇਗਾ। ਪਰ ਜੇ ਅਸੀਂ ਸਾਰੇ ਮਿਲ  ਕੇ ਲੱਗੇ ਹੋਏ ਦਰਖਤਾਂ ਦੀ ਉਪਜ ਵੱਲ ਧਿਆਨ ਦਈਏ ਤਾਂ ਇਸ ਹੋਣ ਵਾਲੇ ਤਾਪਮਾਨ ਦੇ ਵਾਧੇ ਨੂੰ ਅਤੇ ਦੂਸ਼ਿਤ ਹੋ ਰਹੇ  ਵਾਤਾਵਰਨ ਨੂੰ ਬਚਾਇਆ ਜਾ ਸਕਦਾ  ਹੈ।

Advertisements

ਇਸ ਤੋਂ ਇਲਾਵਾ ਵਿਸਵ ਪਰਿਯਾਵਰਣ ਦਿਵਸ ਦੇ ਮੌਕੇ ਤੇ ਇਹ ਵੀ ਅਪੀਲ ਕੀਤੀ ਜਾਦੀ ਹੈ ਕਿ ਪਾਰਕਾ ਆਦਿ ਵਿਚ ਲੱਗੇ ਦਰੱਖਤਾਂ ਤੇ ਕਿਸੇ ਵੀ ਤਰ੍ਹਾਂ ਦੀ ਇਸਤਿਹਾਰਬਾਜੀ ਨਾ ਕੀਤੀ ਜਾਵੇ ਵੱਧ ਤੋ ਵੱਧ ਰੁੱਖ ਲਗਾਏ ਜਾਣ ਅਤੇ ਆਲੇ ਦੁਆਲੇ ਦੀ ਸਾਫ ਸਫਾਈ ਦਾ ਵਿਸ਼ੇਸ ਖਿਆਲ ਰੱਖਿਆ ਜਾਵੇ ਇਸ ਤੋ ਇਲਾਵਾ ਆਪਣੇ ਘਰਾ ਵਿਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-2 ਰੱਖਣ ਅਤੇ ਸਵੱਛਵੀਰ ਨੂੰ ਵੱਖਰਾ ਹੀ ਦੇਣ ਅਤੇ ਪਲਾਸਟਿਕ ਥਰਮੋਕੋਲ ਅਤੇ ਹੋਰ ਪਲਾਸਟਿਕ ਦੇ ਲਿਫਾਫੇ ਆਦਿ ਦੀ ਵਰਤੋ ਨਾ ਕੀਤੀ ਜਾਵੇ  ਸੜਕਾ ਤੇ ਕੂੜਾ ਨਾ ਸੁਟਿਆ/ ਸਾੜਿਆ ਜਾਵੇ ਇਹ ਸਹਿਤ ਅਤੇ ਵਤਤਾਵਰਣ ਲਈ ਬੁਹਤ ਹਾਨੀਕਾਰਕ ਹਨ। ਇਸ ਮੌਕੇ ਤੇ ਰਵੀ ਕੁਮਾਰ ਸੇਨੇਟਰੀ ਇੰਸਪੇਕਟਰ, ਬਲਰਾਮ ਮਲਾਹ,ਰੋਬਿਨ, ਗੁਰਸੇਵਕ ਸਿੰਘ,  ਗੁਰਮੀਤ ਸਿੰਘ ਜੇਈ ਦਿਨੇਸ਼ ਕੁਮਾਰ, ਅਨੇਕ ਰਾਜ ਸੁਪਰਵਾਈਜਰ ਆਦਿ ਨੇ ਸਮੂਲੀਅਤ ਕੀਤੀ।

LEAVE A REPLY

Please enter your comment!
Please enter your name here