Friday, October 23, 2026
Home Latest ਨਵਜੰਮੇ ਬੱਚੇ ਨੂੰ ਹਸਪਤਾਲ ਤੋਂ ਲੈ ਕੇ ਘਰ ਪਰਤ ਰਹੇ ਪਰਿਵਾਰ ਦੀ...

ਨਵਜੰਮੇ ਬੱਚੇ ਨੂੰ ਹਸਪਤਾਲ ਤੋਂ ਲੈ ਕੇ ਘਰ ਪਰਤ ਰਹੇ ਪਰਿਵਾਰ ਦੀ ਕਾਰ ਨਹਿਰ ਵਿੱਚ ਡਿੱਗੀ, ਬੱਚੇ ਸਮੇਤ 4 ਦੀ ਮੌਤ

ਹਲਦਵਾਨੀ (ਦ ਸਟੈਲਰ ਨਿਊਜ਼)। ਹਲਦਵਾਨੀ ਸੁਸ਼ੀਲ ਤਿਵਾੜੀ ਹਸਪਤਾਲ ਤੋਂ ਪਰਤ ਰਹੇ ਪਰਿਵਾਰ ਦੀ ਕਾਰ ਦੇ ਨਹਿਰ ਵਿੱਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇੱਕ ਹੀ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਸੁਸ਼ੀਲ ਤਿਵਾੜੀ ਹਸਪਤਾਲ ਤੋਂ ਬੱਚੇ ਦੀ ਡਿਲੀਵਰੀ ਤੋਂ ਬਾਅਦ ਘਰ ਪਰਤ ਰਹੇ ਇੱਕ ਪਰਿਵਾਰ ਦੀ ਕਾਰ ਨਹਿਰ ਵਿੱਚ ਡਿੱਗ ਗਈ। ਕਾਰ ਵਿੱਚ ਸਵਾਰ 7 ਲੋਕਾਂ ਵਿੱਚੋਂ ਨਵਜੰਮੇ ਬੱਚੇ ਸਮੇਤ 4 ਲੋਕਾਂ ਦੀ ਮੌਤ ਹੋ ਗਈ ਤੇ 3 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

Advertisements

ਜਾਣਕਾਰੀ ਅਨੁਸਾਰ ਕਾਰ ਨਹਿਰ ਵਿੱਚ ਡਿੱਗਦੇ ਹੀ ਪਲਟ ਗਈ ਅਤੇ ਥੋੜ੍ਹੀ ਅੱਗੇ ਵਗਦੇ ਇੱਕ ਪੁਲੀ ਵਿੱਚ ਫਸ ਗਈ। ਜਿਸ ਕਾਰਨ ਪਾਣੀ ਕਾਰ ਵਿੱਚ ਵੜ ਗਿਆ ਅਤੇ ਲੋਕ ਬਚ ਨਹੀਂ ਸਕੇ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਜ਼ਖਮੀਆਂ ਨੂੰ ਇਲਾਜ਼ ਲਈ ਹਸਪਤਾਲ ਦਾਖਲ ਕਰਵਾ ਦਿੱਤਾ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here