Sunday, October 25, 2026
Home Hoshiarpur ਸਫਾਈ ਕਰਮਚਾਰੀ ਯੂਨੀਅਨ ਨੇ ਨਿਗਮ ਹਾਊਸ ਦਾ ਕੀਤਾ ਧੰਨਵਾਦ

ਸਫਾਈ ਕਰਮਚਾਰੀ ਯੂਨੀਅਨ ਨੇ ਨਿਗਮ ਹਾਊਸ ਦਾ ਕੀਤਾ ਧੰਨਵਾਦ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸਫਾਈ ਕਰਮਚਾਰੀ ਯੂਨੀਅਨ ਦੀ ਵਿਸ਼ੇਸ਼ ਮੀਟਿੰਗ ਬੁਲਾਈ ਗਈ ਜਿਸ ਦੀ ਪ੍ਰਧਾਨਗੀ ਯੂਨੀਅਨ ਦੇ ਚੇਅਰਮੈਨ ਬਲਰਾਮ ਭੱਟੀ ਵਲੋਂ ਕੀਤੀ ਗਈ। ਇਸ ਮੌਕੇ ਮੁਲਾਜ਼ਮਾਂ ਦਾ ਭਾਰੀ ਇਕੱਠ ਹੋਇਆ। ਇਸ ਇਕੱਠ ਨੂੰ ਸੰਬੋਧਨ ਕਰਦੇ ਹੋਏ ਯੂਨੀਅਨ ਦੇ ਪ੍ਰਧਾਨ ਕਰਨਜੋਤ ਆਦੀਆ ਵੱਲੋਂ ਮੁਲਾਜ਼ਮਾਂ ਨੂੰ ਦੱਸਿਆ ਗਿਆ ਕਿ ਬੀਤੇ ਦਿਨੀ ਜੋ ਹਾਊਸ ਦੀ ਮੀਟਿੰਗ ਹੋਈ। ਉਸ ਵਿੱਚ ਜੋ ਮੁਲਾਜ਼ਮਾਂ ਦੀਆਂ ਲੋਕਲ ਹੱਕੀ ਮੰਗਾਂ ਸਨ, ਉਨਾਂ ਨੂੰ ਨਗਰ ਨਿਗਮ ਪ੍ਰਸ਼ਾਸਨ ਅਤੇ ਹਾਊਸ ਵਲੋਂ ਪਹਿਲ ਦੇ ਆਧਾਰ ਤੇ ਪਾਸ ਕੀਤਾ ਗਿਆ। ਜਿਵੇਂ ਕਿ ਸਫਾਈ ਕਰਮਚਾਰੀਆਂ, ਸੀਵਰਮੈਨਾਂ ਦੀਆਂ ਖਾਲੀ ਅਸਾਮੀਆਂ ਭਰਨੀਆਂ ਹੋਣ, ਗੁੜ ਤੇ ਸਾਬਨ ਦੇ ਪੈਸੇ, ਕਵਾਟਰਾਂ ਦੀ ਮੰਗ, ਹੈਲਪਰਾਂ ਦੀ ਭਰਤੀ ਆਦਿ।

Advertisements

ਇਸ ਮੌਕੇ ਉਨ੍ਹਾਂ ਨੇ ਨਗਰ ਨਿਗਮ ਪ੍ਰਸ਼ਾਸਨ ਅਤੇ ਹਾਊਸ ਦੇ ਮੈਂਬਰਾਂ ਦਾ ਧੰਨਵਾਦ ਵੀ ਕੀਤਾ ਅਤੇ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੰੁਚੇ ਪੰਜਾਬ ਮਿਊਂਸੀਪਲ ਸੰਘਰਸ਼ ਕਮੇਟੀ ਦੇ ਸਰਪਰਸਤ ਸ਼੍ਰੀ ਕੁਲਵੰਤ ਸਿੰਘ ਸੈਣੀ ਨੇ ਸਥਾਨਕ ਸਰਕਾਰਾਂ ਵਲੋਂ ਬਣਾਈ ਗਈ ਸਬ ਕਮੇਟੀ ਦੇ ਮੈਂਬਰਾਂ ਨਾਲ ਹੋਈ ਮੀਟਿੰਗ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਸਬ ਕਮੇਟੀ ਵਲੋਂ ਪੰਜਾਬ ਦੇ ਆਊਟਸ੍ਰੋਸ ਕਰਮਚਾਰੀ ਅਤੇ ਇਨਸ੍ਰੋਸ ਕਰਮਚਾਰੀਆਂ ਦੇ ਹੱਕ ਵਿੱਚ ਸਰਕਾਰ ਜਲਦ ਫੈਸਲਾ ਲੈ ਸਕਦੀ ਹੈ ਅਤੇ ਜੇਕਰ ਸਰਕਾਰ ਵੱਲੋਂ ਆਪਣੇ ਕੀਤੇ ਵਾਅਦੇ ਤੋਂ ਪਿੱਛੇ ਹੱਟਿਆ ਜਾਂਦਾ ਹੈ ਤਾਂ 19 ਅਗਸਤ ਦੀ ਮੀਟਿੰਗ ਵਾਲੇ ਦਿਨ ਹੀ ਸੰਘਰਸ਼ ਦਾ ਵਿਗੁਲ ਵਜਾ ਦਿੱਤਾ ਜਾਵੇਗਾ।

ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਤੇ ਯੂਨੀਅਨ ਦੇ ਉਪ ਪ੍ਰਧਾਨ ਸੋਮਨਾਥ ਆਦੀਆ, ਸੀਨੀਅਰ ਪ੍ਰਧਾਨ ਵਿਕਰਮਜੀਤ, ਹੀਰਾ ਲਾਲ ਹੰਸ, ਜੈ ਗੋਪਾਲ, ਜੋਗਿੰਦਰਪਾਲ, ਕੈਲਾਸ਼ ਗਿਲ, ਅਸ਼ੋਕ ਹੰਸ, ਦੇਵਰਾਜ, ਆਸ਼ੂ ਬੜੈਂਚ, ਹਰਬਿਲਾਸ, ਪ੍ਰਦੀਪ ਕੁਮਾਰ, ਸਨੀ ਲਾਹੌਰੀਆ, ਸੁਭਾਸ਼ ਹੰਸ, ਅਨਿਲ ਕੁਮਾਰ, ਨਿਤਿਨ, ਅਸ਼ਵਨੀ ਕੁਮਾਰ, ਲੇਖਰਾਜ, ਸਨੀ ਖੋਸਲਾ, ਰਵੀ ਕੁਮਾਰ, ਗੌਰਵ ਹੰਸ, ਨਵੀਨ ਕੁਮਾਰ ਆਦਿ ਮੋਜੂਦ ਸਨ।

LEAVE A REPLY

Please enter your comment!
Please enter your name here