
ਜਲੰਧਰ(ਦ ਸਟੈਲਰ ਨਿਊਜ)। ਜਲੰਧਰ ਦੇ ਨੰਦਰਪੁਰ ਨੇੜੇ ਪਿਛਲ਼ੀ ਰਾਤ ਲਗਭਗ 1 ਵਜੇ ਇੱਕ ਧਾਰਮਿਕ ਪ੍ਰੋਗਰਾਮ ਦੇ ਵਿੱਚ ਕੁਝ ਅਣਪਛਾਤੇ ਮੁੰਡਿਆ ਨੇ ਇੱਕ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਕਈ ਵਿਅਕਤੀ ਜ਼ਖਮੀ ਹੋ ਗਏ ਹਨ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਜੋ ਹੋਈ ਪਿਛਲੇ ਤਿੰਨ ਤਿੰਨ ਵਿੱਚ ਕਿਰਾਏ ਤੇ ਰਹਿ ਰਿਹਾ ਸੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗੋਪੀ ਨੇ ਕੁਝ ਨੋਜਵਾਨਾਂ ਨੂੰ ਆਪਣੇ ਘਰ ਹਥਿਆਰ ਲਿਆਉਣ ਲਈ ਮਨਾ ਕੀਤਾ ਜਿਸ ਕਰਕੇ ਉਹਨੂੰ ਨੂੰ ਗੁੱਸਾ ਆ ਗਿਆ ਅਤੇ ਇਸ ਤੋ ਬਾਅਦ ਦੋ ਗੱਡੀਆਂ ਵਿੱਚ ਸਵਾਰ ਅਪਰਾਧੀਆਂ ਨੇ ਗੋਪੀ ਦੇ ਘਰ ਤੇ ਹਮਲਾ ਕੀਤਾ।

ਉਹਨਾ ਨੇ ਪਹਿਲਾ ਸਿਰ ਤੇ ਤੇਜ਼ ਹਥਿਆਰਾ ਨਾਲ ਵਾਰ ਕੀਤਾ ਅਤੇ ਫਿਰ ਲਗਾਤਾਰ ਗੋਲੀਆਂ ਚਲਾਈਆਂ। ਜਿਸ ਕਾਰਣ ਗੋਪੀ ਦੀ ਮੌਕੇ ਤੇ ਮੌਤ ਹੋ ਗਈ ਇਸਦੇ ਨਾਲ ਹੀ ਗੋਲੀਆਂ ਲੱਗਣ ਕਾਰਣ ਕੁਝ ਹੋਰ ਲੋਕ ਜ਼ਖਮੀ ਹੋ ਗਏ।ਹਮਲੇ ਤੋ ਬਾਅਦ ਆਰੋਪੀ ਫਰਾਰ ਹੋ ਗਏ। ਪੁਲਿਸ ਨੇ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।ਪੁਲਿਸ ਨੇ ਆਲੇ ਦੁਆਲੇ ਦੇ ਇਲਾਕੇ ਦੇ ਸੀਸੀਟੀ ਫੁਟੇਜ ਦੇ ਦੁਆਰਾ ਅਪਰਾਧੀਆਂ ਦੀ ਭਾਲ ਕਰਨਾ ਸ਼ੂਰੂ ਕਰ ਦਿੱਤੀ ਹੈ ਅਤੇ ਸ਼ੁਰੂਆਤੀ ਜਾਂਚ ਤੋ ਪਤਾ ਲੱਗਿਆ ਕਿ ਇਹ ਹਮਲਾ ਕਿਸੀ ਪੁਰਾਣੀ ਦੁਸ਼ਮਣੀ ਕਾਰਣ ਦੱਸਿਆ ਗਿਆ ਹੈ।












