Monday, October 12, 2026
Home Crime ਤੇਜੀ ਨਿਵਾਸੀ ਦਸੂਹਾ ਨਜ਼ਾਇਜ਼ ਹਥਿਆਰਾਂ ਸਮੇਤ ਕਾਬੂ

ਤੇਜੀ ਨਿਵਾਸੀ ਦਸੂਹਾ ਨਜ਼ਾਇਜ਼ ਹਥਿਆਰਾਂ ਸਮੇਤ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਥਾਣਾ ਦਸੂਹਾ ਤੋਂ ਇੱਕ ਸੂਚਨਾ ਪ੍ਰਾਪਤ ਹੋਈ ਹੈ। ਜਿੱਥੇ ਕਿ ਇੱਕ ਵਿਅਕਤੀ ਨੂੰ ਨਜ਼ਾਇਜ਼ ਹਥਿਆਰ ਸਮੇਤ ਕਾਬੂ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਏਐਸਆਈ ਮਦਨ ਸਿੰਘ ਨੇ ਦੱਸਿਆ ਕਿ ਉਹ ਨਾਕਾਬੰਦੀ ਦੌਰਾਨ ਇੱਕ ਵਿਅਕਤੀ ਨੂੰ ਜਲੰਧਰ ਸਾਈਡ ਤੋ ਪੈਦਲ ਆਉਂਦੇ ਦੇਖਿਆ। ਜਦੋਂ ਵਿਅਕਤੀ ਪੁਲਿਸ ਨੂੰ ਵੇਖ ਕੇ ਪਿੱਛੇ ਨੂੰ ਮੁੜਨ ਲੱਗਾ ਤਾਂ ਟੀਮ ਦੀ ਮਦਦ ਨਾਲ ਉਸਨੂੰ ਕਾਬੂ ਕਰ ਲਿਆ ਗਿਆ।

Advertisements

ਉਸਨੇ ਆਪਣਾ ਨਾਮ ਤੇਜਵੀਰ ਸਿੰਘ ਉਰਫ ਤੇਜੀ ਪੁੱਤਰ ਨਿਰਮਲ ਸਿੰਘ ਵਾਸੀ ਬੰਤਾ ਸਿੰਘ ਕਲੋਨੀ ਵਾਰਡ ਨੰਬਰ 7 ਦਸੂਹਾ ਦੱਸਿਆ। ਉਨ੍ਹਾਂ ਦੱਸਿਆ ਕਿ ਜਦੋਂ ਉਸਦੀ ਤਲਾਸ਼ੀ ਲਈ ਤਾਂ ਉਸਦੀ ਪੈਂਟ ਦੀ ਸੱਜੇ ਡੱਬ ਵਿਚੋ ਇੱਕ ਦੇਸੀ ਪਿਸਤੋਲ 12 ਬੌਰ 01 ਜਿੰਦਾ ਰੌਂਦ 12 ਬੌਰ ਬਰਾਮਦ ਹੋਇਆ। ਜਦੋਂ ਉਸ ਪਾਛੋਂ ਅਸਲੇ ਸਬੰਧੀ ਕੋਈ ਵੀ ਲਾਈਸੈਂਸ ਜਾ ਦਸਤਾਵੇਜ ਮੰਗਿਆ ਗਿਆ ਤਾਂ ਉਹ ਪੇਸ਼ ਨਹੀ ਕਰ ਸਕਿਆ। ਜਿਸ ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ।

LEAVE A REPLY

Please enter your comment!
Please enter your name here