Sunday, October 25, 2026
Home Latest ਸਰਕਾਰੀ ਦਫ਼ਤਰ ‘ਚ ਪਤਨੀ ਨਾਲ ਨੱਚਣ ਵਾਲਾ ਬੀਪੀਈਓ ਅਫਸਰ ਮੁਅੱਤਲ

ਸਰਕਾਰੀ ਦਫ਼ਤਰ ‘ਚ ਪਤਨੀ ਨਾਲ ਨੱਚਣ ਵਾਲਾ ਬੀਪੀਈਓ ਅਫਸਰ ਮੁਅੱਤਲ

ਮੋਗਾ (ਦ ਸਟੈਲਰ ਨਿਊਜ਼)। ਬੀਤੇ ਦਿਨੀਂ ਮੋਗਾ ਦੇ ਬਾਘਾਪੁਰਾਣਾ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ (ਬੀਪੀਈਓ) ਦੀ ਦਫਤਰ ਵਿੱਚ ਆਪਣੀ ਪਤਨੀ ਨਾਲ ਨੱਚਣ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਪ੍ਰਾਇਮਰੀ ਸਿੱਖਿਆ ਅਫਸਰ (ਬੀਪੀਈਓ) ਦੇਵੀ ਪ੍ਰਸਾਦ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਸਬੰਧੀ ਮੁਅੱਤਲ ਸਿੱਖਿਆ ਅਧਿਕਾਰੀ ਦੇਵੀ ਪ੍ਰਸਾਦ ਨੇ ਸੰਪਰਕ ਕਰਨ ਤੇ ਕਿਹਾ ਕਿ ਇਹ ਵੀਡੀਓ ਦਫ਼ਤਰੀ ਸਮੇਂ ਤੋਂ ਬਾਅਦ ਦੀ ਹੈ ਅਤੇ ਉਸ ਦੀ ਪਤਨੀ ਮੰਜ਼ਿਲਾ ਨਾਲ ਹੈ। ਉਨ੍ਹਾਂ ਕਿਹਾ ਕਿ ਮਹੀਨੇ ਦੀ 25 ਜੁਲਾਈ ਨੂੰ ਪੰਚਾਇਤ ਚੋਣ ਡਿਊਟੀ ਪ੍ਰਬੰਧਾਂ ਕਾਰਨ ‘ਵਿਆਹ ਵਰੇਗੰਢ’ ਲਈ ਘਰ ਨਹੀਂ ਜਾ ਸਕਿਆ ਸੀ।

Advertisements

ਉਸ ਨੇ ਆਪਣੇ ਪੁੱਤ ਨੂੰ ਇਹ ਵੀਡੀਓ ਭੇਜੀ ਸੀ ਅਤੇ ਕਿਸੇ ਨੇ ਵਾਇਰਲ ਕੀਤੀ ਹੈ। ਹੁਣ ਉਨ੍ਹਾਂ ਇਹ ਵੀਡੀਓ ਡਿਲੀਟ ਕਰ ਦਿੱਤੀ ਹੈ। ਇੱਕ ਵੀਡੀਓ ਤੇਜੀ ਨਾਲ ਵਾਈਰਲ ਹੋਣ ਤੋਂ ਬਾਅਦ ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸਾਂ ’ਤੇ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋਂ ਅਧਿਕਾਰੀ ਵਿਰੁੱਧ ਇਹ ਕਾਰਵਾਈ ਕੀਤੀ ਗਈ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਕਿਹਾ ਕਿ ਸਿੱਖਿਆ ਪ੍ਰਣਾਲੀ ਵਿੱਚ ਕੁਤਾਹੀ, ਅਨੁਸ਼ਾਸਨਹੀਣਤਾ ਜਾਂ ਅਨੈਤਿਕ ਗਤੀਵਿਧੀਆਂ ਲਈ ਕੋਈ ਥਾਂ ਨਹੀਂ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਜਾਂ ਆਪਣੀ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਕਿਸੇ ਵੀ ਅਧਿਕਾਰੀ/ਕਰਮਚਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here