Sunday, October 25, 2026
Home Latest ਲਾਇਫ ਕੇਅਰ ਫਾਊਡੈਸ਼ਨ ਚੈਰੀਟੇਬਲ ਲੈਬੋਰਟਰੀ ਦੀ ਸਥਾਪਨਾ ਹੋਈ

ਲਾਇਫ ਕੇਅਰ ਫਾਊਡੈਸ਼ਨ ਚੈਰੀਟੇਬਲ ਲੈਬੋਰਟਰੀ ਦੀ ਸਥਾਪਨਾ ਹੋਈ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਗੁਰਦੁਆਰਾ ਸ੍ਰੀ ਸੰਗਤ ਸਾਹਿਬ ਮਾਰਕਫੈਡ ਚੌਕ ਕਪੂਰਥਲਾ ਦੀ ਇਮਾਰਤ ’ਚ ਲਾਇਫ ਕੇਅਰ ਫਾਊਡੈਸ਼ਨ ਚੈਰੀਟੇਬਲ ਲੈਬੋਰਟਰੀ ਦੀ ਸਥਾਪਨਾ ਹਿਤ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਨੇ ਗੁਰੂ ਮਹਾਰਾਜ ਅੱਗੇ ਅਰਦਾਸ ਕਰਨ ਉਪਰੰਤ ਸ੍ਰੀ ਗੁਰੂ ਗਰੰਥ ਸਾਹਿਬ ਤੋਂ ਮੁਖ ਵਾਕ ਲਿਆ। ਇਸ ਉਪਰੰਤ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਰਾਜ ਸਭਾ ਮੈਬਰ ਨੇ ਆਪਣੇ ਕਰ ਕਮਲਾਂ ਨਾਲ ਲਾਇਫ ਕੇਅਰ ਫਾਊਡੈਸ਼ਨ ਚੈਰੀਟੇਬਲ ਲੈਬੋਰਟਰੀ ਦਾ ਉਦਘਾਟਨ ਕੀਤਾ ਅਪਣੇ ਉਦਘਾਟਨੀ ਭਾਸ਼ਨ ’ਚ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲਾਇਫ ਕੇਅਰ ਫਾਊਡੈਸ਼ਨ ਦੇ ਇਸ ਮਹਾਨ ਮਨੁਖਤਾ ਦੀ ਸੇਵਾ ਦੇ ਇਸ ਕਾਰਜ ਦੀ ਸ਼ਲਾਘਾ ਕੀਤੀ। ਲਾਇਫ ਕੇਅਰ ਫਾਊਡੈਸ਼ਨ ਚੈਰੀਟੇਬਲ ਲੈਬੋਰਟਰੀ ਦੇ ਮੇਨੇਜਰ ਹਰਪ੍ਰੀਤ ਸਿੰਘ ਨੇ ਦਸਿਆ ਕਿ ਇਸ ਚੈਰੀਟੇਬਲ ਲੈਬੋਰਟਰੀ ਵਿਚ ਹਰ ਤਰਾਂ ਦੇ ਟੈਸਟ ਬਜਾਰ ਨਾਲੋਂ 75% ਤੱਕ ਘੱਟ ਰੇਟਾਂ ’ਤੇ ਕੀਤੇ ਜਾਣ ਗਏ। ਉਨ੍ਹਾਂ ਇਹ ਵੀ ਦਸਿਆ ਕਿ ਡਾਇਲਸੈਸ ਅਤੇ ਕੈਂਸਰ ਦੇ ਕੇਸਾਂ ਦੇ ਟੈਸਟ ਬਿਲਕੁਲ ਮੁਫਤ ਹੋਣ ਗਏ। ਇਹ ਟੈਸਟ ਰੋਜਾਨਾ ਸਵੇਰੇ 7 ਵਜੇ ਤੋਂ 12 ਵਜੇ ਤੱਕ ਇਸ ਲੈਬੋਰਟਰੀ ਵਿਚ ਕੀਤੇ ਜਾਇਆ ਕਰਨ ਗਏ।

Advertisements

ਇਸ ਮੋਕੇ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਦੇ ਜਨਰਲ ਸਕੱਤਰ ਮਹਿੰਦਰ ਪਾਲ ਸਿੰਘ ਬੇਦੀ ਨੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦਾ ਤਹਿ ਦਿਲੋ ਧੰਨਵਾਦ ਕੀਤਾ ਅਤੇ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਨੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਨੂੰ ਗੁਰੂ ਘਰ ਵੱਲੋਂ ਸਿਰੋਪਾਓ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਅਤੇ ਲਾਇਫ ਕੇਅਰ ਫਾਊਡੈਸ਼ਨ ਚੈਰੀਟੇਬਲ ਦੀ 144ਵੀਂ ਲੈਬੋਰਟਰੀ ਕਾਇਮ ਕਰਨ ’ਤੇ ਸਮੂਹ ਸਟਾਫ ਦਾ ਬਹੁਤ ਬਹੁਤ ਧੰਨਵਾਦ ਕੀਤਾ। ਇਸ ਮੌਕੇ ਐਡਵੋਕੇਟ ਕਰਮਬੀਰ ਸਿੰਘ ਚੰਦੀ ਹਲਕਾ ਇੰਚਰਾਜ ਕਪੂਰਥਲਾ, ਅਮਰਜੀਤ ਸਿੰਘ ਚੌਲਾਂਗ, ਸ੍ਰੀ ਗੁਰਪਾਲ ਸਿੰਘ, ਪ੍ਰਵਿੰਦਰ ਸਿੰਘ ਢੋਟ, ਕੰਵਰ ਇਕਬਾਲ ਸਿੰਘ, ਗੁਰਵਿੰਦਰ ਸਿੰਘ (ਸ਼ਬਦ ਚੌਕੀ ਜਥਾ), ਪ੍ਰੀਤ ਪਾਲ ਸਿੰਘ, ਹਰਭਜਨ ਸਿੰਘ ਮਾਂਹੂੰ, ਜਸਵੰਤ ਸਿੰਘ ਫੋਰਮੈਨ, ਹਰਦੀਪ ਸਿੰਘ, ਦਲਜੀਤ ਸਿੰਘ, ਰਵਿੰਦਰ ਸਿੰਘ ਸੈਣੀ, ਰਮਿੰਦਰ ਸਿੰਘ ਬੇਦੀ, ਵਜ਼ੀਰ ਸਿੰਘ, ਇਦੰਰਜੀਤ ਸਿੰਘ, ਉਕਾਰ ਸਿੰਘ, ਮਨਜੀਤ ਸਿੰਘ ਪ੍ਰਦੇਸੀ, ਕੁਲਵੰਤ ਸਿੰਘ ਸੋਹੀ, ਸਤਨਾਮ ਸਿੰਘ, ਫੁਮੰਨ ਸਿੰਘ, ਸਰੂਪ ਸਿੰਘ,ਹਰਜੀਤ ਸਿੰਘ ਆਦਿ ਹਾਜਰ ਹੋਏ।

LEAVE A REPLY

Please enter your comment!
Please enter your name here