
ਕੁੱਲੂ (ਦ ਸਟੈਲਰ ਨਿਊਜ਼)। ਹਿਮਾਚਲ ਪ੍ਰਦੇਸ਼ ਵਿੱਚ ਕਈ ਦਿਨਾਂ ਤੋ ਭਾਰੀ ਬਾਰਿਸ਼ ਹੋ ਰਹੀ ਹੈ, ਜਿਸ ਕਾਰਨ ਬਹੁਤ ਸਾਰੀਆ ਘਟਨਾਂਵਾਂ ਸਾਹਮਣੇ ਆਈਆਂ ਹਨ। ਰਾਤ ਤੋਂ ਬਾਰਿਸ਼ ਤੇ ਬੱਦਲ ਫੱਟਣ ਨਾਲ ਮੰਡੀ ਅਤੇ ਕੂੱਲੂ ਵਿੱਚ ਤਬਾਹੀ ਮੱਚ ਗਈ।

ਮੰਡੀ ਕੂੱਲੂ ਦੀ ਲਗਵੈਲੀ ਅਤੇ ਚੌਹਾਨ ਘਾਟੀ ਦੇ ਸਿਲਬੁਧਾਨੀ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ ਹੋਈ ਹੈ। ਬੱਦਲ ਫਟਣ ਨਾਲ 2 ਦੁਕਾਨਾਂ ਤੇ ਇਕ ਪੁੱਲ ਰੁੜ੍ਹ ਗਿਆ ਹੈ। ਜਾਣਕਾਰੀ ਅਨੁਸਾਰ ਬੱਦਲ ਫਟਣ ਨਾਲ ਰਾਤ 1-2 ਵਜੇ ਦੇ ਕਰੀਬ ਭਾਰੀ ਤਬਾਹੀ ਮਚੀ, ਜਿਸ ਕਾਰਨ ਸੜਕਾਂ ਟੁੱਟ ਗਈਆ ਅਤੇ ਅਵਾਜਾਈ ਬੰਦ ਹੋ ਗਈ।












