
ਜਲੰਧਰ (ਦ ਸਟੈਲਰ ਨਿਊਜ਼)। ਜਲੰਧਰ ਦੇ ਅਰਬਨ ਅਸਟੇਟ ਵਿੱਚ ਡਾਕਟਰ ਰਾਹੁਲ ਸੂਦ ‘ਤੇ ਫਾਇਰਿੰਗ ਕਰਨ ਦੇ ਮਾਮਲੇ ਵਿੱਚ ਪੁਲਿਸ ਨੇ ਯੂਪੀ ਤੋਂ ਇੱਕ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੁਲਿਸ ਕਮਿਸ਼ਨਰ ਧਨਪ੍ਰੀਤ ਨੇ ਕਿਹਾ ਕਿ ਮੁਲਜ਼ਮ ਨੂੰ ਅਯੁੱਧਿਆ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਆਰੋਪੀ ਦੀ ਪਹਿਚਾਣ ਸੱਤਿਆ ਨਾਰਾਇਣ ਵਜੋਂ ਹੋਈ ਹੈ। ਜੋ ਕਿ ਜਲੰਧਰ ਦੇ ਇੰਡਸਟਰੀ ਏਰੀਆ ਦਾ ਵਸਨੀਕ ਹੈ।

ਪੁਲਿਸ ਵੱਲੋਂ ਆਰੋਪੀ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋ ਫਰਾਰ ਆਰੋਪੀਆਂ ਨੂੰ ਵੀ ਬਹੁਤ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।












