Saturday, October 24, 2026
Home Crime ਨਿਊ ਦੀਪ ਨਗਰ ਤੋਂ ਲਾਪਤਾ ਪੰਜ ਸਾਲਾਂ ਬੱਚੇ ਦੀ ਲਾਸ਼ ਬਰਾਮਦ, ਆਰੋਪੀ...

ਨਿਊ ਦੀਪ ਨਗਰ ਤੋਂ ਲਾਪਤਾ ਪੰਜ ਸਾਲਾਂ ਬੱਚੇ ਦੀ ਲਾਸ਼ ਬਰਾਮਦ, ਆਰੋਪੀ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਬੀਤੀ ਕੱਲ੍ਹ 9 ਸਤੰਬਰ ਨੂੰ ਹੁਸ਼ਿਆਰਪੁਰ ਸ਼ਹਿਰ ਦੇ ਮੁਹਲਾ ਨਿਊ ਦੀਪਨਗਰ ਤੋਂ ਬਹੁਤ ਹੀ ਦੁਖਦਾਈ ਘਟਨਾ ਸਾਹਮਣੇ ਆਈ ਸੀ। ਜਿਥੇ ਕਿ ਇਕ 5 ਸਾਲ ਦੇ ਬੱਚੇ ਦਾ ਕਿਡਨੈਪ ਹੋ ਗਿਆ ਸੀ, ਜਿਸ ਤੋਂ ਬਾਅਦ ਅੱਜ ਉਸਦੀ ਲਾਸ਼ ਸ਼ਮਸ਼ਾਨ ਘਾਟ ਰਹੀਮਪੁਰ ਤੋਂ ਬਰਾਮਦ ਹੋਈ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਦੇ ਹੋਏ ਇਲਾਕੇ ਵਿੱਚ ਲਗੇ ਹੋਏ ਸੀਸੀਟੀਵੀ ਕੈਮਰੇ ਖੰਗਾਲੇ ਅਤੇ ਹੋਰਨਾਂ ਐੰਗਲਾਂ ਤੋਂ ਪ੍ਰਾਪਤ ਸੁਰਾਗਾਂ ਤੇ ਕੰਮ ਕਰਦੇ ਹੋਏ ਆਰੋਪੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ।

Advertisements

ਐਸਐਸਪੀ ਸੰਦੀਪ ਮਲਿਕ ਨੇ ਦੱਸਿਆ ਕਿ ਪੁਛਗਿਛ ਦੌਰਾਨ ਆਰੋਪੀ ਯਾਦਵ ਨੇ ਦਸਿਆ ਕਿ ਉਸਨੇ ਬਚੇ ਨੁੰ ਅਗਵਾਹ ਕਰਨ ਤੋਂ ਬਾਅਦ ਉਸਨੂੰ ਮਾਰ ਦਿਤਾ ਅਤੇ ਉਸਦੀ ਲਾਸ਼ ਰਹੀਮਪੁਰ ਸ਼ਮਸ਼ਾਨ ਘਾਟ ਵਿਖੇ ਸੁਟ ਦਿੱਤੀ ਸੀ। ਪੁਲਿਸ ਨੇ ਮੌਕੇ ਤੇ ਪੁਹੰਚ ਕੇ ਬੱਚੇ ਦੀ ਲਾਸ਼ ਨੂੰ ਬਰਾਮਦ ਕੀਤੀ। ਐਸਐਸਪੀ ਸੰਦੀਪ ਮਲਿਕ ਨੇ ਦੱਸਿਆ ਕਿ ਪੁਲਿਸ ਨੂੰ ਪਿਛਲੀ ਕੱਲ੍ਹ ਸ਼ਾਮ 6 ਵਜੇ ਬੱਚੇ ਨੂੰ ਅਗਵਾਹ ਕਰਨ ਸੰਬੰਧੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਟੀਮਾਂ ਬਣਾ ਕੇ ਕਾਰਵਾਈ ਕਰਦੇ ਹੋਏ ਆਰੋਪੀ ਨੂੰ ਕਾਬੂ ਕਰ ਲਿਆ ਸੀ ਅਤੇ ਪੁੱਛਗਿਛ ਦੌਰਾਨ ਉਸਨੇ ਬੱਚੇ ਨੂੰ ਮਾਰਨ ਦੀ ਗੱਲ ਕਬੂਲੀ। ਉਹਨਾਂ ਨੇ ਦੱਸਿਆ ਕਿ ਆਰੋਪੀ ਪਹਿਲਾਂ ਵੀ ਜੇਲ੍ਹ ਕੱਟ ਕੇ ਆਇਆ ਹੈ ਅਤੇ ਕਥਿਤ ਤੌਰ ਤੇ ਦਿਮਾਗੀ ਤੌਰ ਤੇ ਠੀਕ ਨਹੀਂ ਹੈ, ਜਿਸ ਬਾਰੇ ਵੀ ਜਾੰਚ ਜਾਰੀ ਹੈ।

ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਮ੍ਰਿਤਕ ਬੱਚੇ ਹਰਵੀਰ ਦੇ ਮਾਤਾ-ਪਿਤਾ, ਪਾਰਿਵਾਰਿਕ ਮੈਂਬਰਾਂ ਤੋਂ ਇਲਾਵਾ ਸਮੂਹ ਇਲਾਕਾ ਨਿਵਾਸੀ ਸ਼ੌਕਗ੍ਰਸਤ ਸਨ ਅਤੇ ਉਹਨਾਂ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਹਰ ਕੋਈ ਆਰੋਪੀ ਨੂੰ ਸਖਤ ਤੋਂ ਸਖਤ ਸਜਾ ਦੇਣ ਦੀ ਮੰਗ ਕਰ ਰਿਹਾ ਹੈ।

ਇਸ ਕਾੰਡ ਨੇ ਹੁਸ਼ਿਆਰਪੁਰ ਵਿਚ 2005 ਵਿਚ ਹੋਏ ਹੈਰੀ ਵਰਮਾ ਹਤਿਆਕਾੰਡ ਦੀ ਯਾਦ ਤਾਜਾ ਕਰਵਾ ਦਿੱਤੀ। ਉਸ ਕਾੰਡ ਵਿਚ ਵੀ ਅਗਵਾਕਾਰੀਆਂ ਨੇ ਡੀਏਵੀ ਸਕੂਲ ਦੇ ਇਕ ਬੱਚੇ ਨੂੰ ਅਗਵਾ ਕਰ ਲਿਆ ਸੀ ਅਤੇ ਉਸ ਤੋੰ ਬਾਅਦ ਉਸਨੂੰ ਤਸੀਹੇ ਦਿੰਦੇ ਹੋਏ ਮੌਤ ਦੇ ਘਾਟ ਉਤਾਰ ਦਿਤਾ ਸੀ। ਨਿਊ ਦੀਪ ਨਗਰ ਵਿਚੋੰ ਅਗਵਾ ਕੀਤੇ ਗਏ 5 ਸਾਲਾਂ ਬੱਚੇ ਦੀ ਮੌਤ ਤੋੰ ਬਾਅਦ ਪੂਰੇ ਸ਼ਹਿਰ ਵਿਚ ਹੀ ਸ਼ੋਗ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਹਰ ਕੋਈ ਆਰੋਪੀ ਨੂੰ ਯੋਗੀ ਮਾਡਲ ਦੀ ਤਰਾਂ ਐਨਕਾਉੰਟਰ ਕਰਕੇ ਉਸਦੀ ਜੀਵਨ ਲੀਲਾ ਨੂੰ ਸਮਾਪਤ ਰਕਕੇ ਉਸਨੂੰ ਸਜਾ ਦੇਣ ਦੀ ਮੰਗ ਕਰ ਰਿਹਾ ਹੈ।

LEAVE A REPLY

Please enter your comment!
Please enter your name here