Friday, October 23, 2026
Home Crime ਪੁਲਿਸ ਵਲੋਂ ਕ੍ਰਾਸ ਬਾਰਡਰ ਹੀਰੋਇਨ ਕਾਰਟੇਲ ਨੂੰ ਕੀਤਾ ਬੇਨਕਾਬ, ਸਰਪੰਚ ਸਮੇਤ 9...

ਪੁਲਿਸ ਵਲੋਂ ਕ੍ਰਾਸ ਬਾਰਡਰ ਹੀਰੋਇਨ ਕਾਰਟੇਲ ਨੂੰ ਕੀਤਾ ਬੇਨਕਾਬ, ਸਰਪੰਚ ਸਮੇਤ 9 ਆਰੋਪੀਆਂ ਦੀ ਗ੍ਰਿਫਤਾਰੀ

ਅੰਮ੍ਰਿਤਸਰ (ਦ ਸਟੈਲਰ ਨਿਊਜ਼)। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਡਰੱਗ ਮਾਫੀਆ ਦੇ iਖ਼ਲਾਫ਼ ਵੱਡੀ ਕਾਰਵਾਈ ਕਰਦਿਆਂ ਕ੍ਰਾਸ ਬਾਰਡਰ ਹੀਰੋਇਨ ਕਾਰਟੇਲ ਦਾ ਪਰਦਾਫਾਸ਼ ਕੀਤਾ ਹੈ।ਜਿਸ ਵਿੱਚ ਕਾਬੂ ਕੀਤੇ ਤਸਕਰਾਂ ਵਿੱਚ ਆਮ ਆਦਮੀ ਪਾਰਟੀ ਦਾ ਇੱਕ ਮੌਜੂਦਾ ਸਰਪੰਚ ਵੀ ਸ਼ਾਮਲ ਹੈ। ਇਸ ਆਪਰੇਸ਼ਨ ਦੌਰਾਨ ਕੁੱਲ 9 ਸਮੱਗਲਰ ਗ੍ਰਿਫ਼ਤਾਰ ਕੀਤੇ ਗਏ ਹਨ ਹੀਰੋਇਨ ਦੀ ਕੁੱਲ ਬਰਾਮਦਗੀ 20 ਕਿੱਲੋ 194 ਗ੍ਰਾਮ ਤੱਕ ਪਹੁੰਚ ਗਈ ਹੈ। ਨਾਲ ਹੀ ਪੁਲਿਸ ਨੇ ਇੱਕ ਸੁਧਰੇ ਪਿਸਟਲ ਅਤੇ ਮੈਗਜ਼ੀਨ ਵੀ ਕਬਜ਼ੇ ਵਿੱਚ ਲਈ ਹੈ।

Advertisements

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ 5 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਦੌਰਾਨ 8.187 ਕਿਲੋ ਹੀਰੋਇਨ ਬਰਾਮਦ ਕੀਤੀ ਗਈ। ਇਸ ਕਾਰਵਾਈ ਵਿੱਚ ਹੋਰ 4 ਆਰੋਪੀ ਗ੍ਰਿਫ਼ਤਾਰ ਕੀਤੇ ਗਏ ਹਨ। ਜਿਨ੍ਹਾਂ ਵਿੱਚ ਗੁਰਸੇਵਕ ਸਿੰਘ ਦੇ ਖੁਲਾਸਿਆਂ ਤੋਂ ਬਾਅਦ ਗੁਰਭੇਜ ਸਿੰਘ ਅਤੇ ਉਸਦਾ ਪੁੱਤਰ ਗੁਰਦਿੱਤ ਸਿੰਘ ਸ਼ਾਮਲ ਹਨ। ਇਹ ਦੋਵੇਂ ਤਰਨਤਾਰਨ ਇਲਾਕੇ ਵਿੱਚ ਪਾਕਿਸਤਾਨੀ ਸਮਗਲਰ ‘ਪਠਾਣ’ ਨਾਲ ਸੰਬੰਧ ਰੱਖਦੇ ਸਨ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਪੁੱਛਗਿੱਛ ਦੌਰਾਨ ਅਜਨਾਲਾ ਖੇਤਰ ਦੇ ਪਿੰਡ ਕੋਟਲੀ ਸੱਕਾ ਦੇ ਸਰਪੰਚ ਗੁਰਜੀਤ ਸਿੰਘ ਨੂੰ ਵੀ ਕਾਬੂ ਕੀਤਾ ਗਿਆ। ਉਸ ਕੋਲੋ 2.06 ਕਿਲੋ ਹੀਰੋਇਨ, ਇੱਕ .30 ਬੋਰ ਪਿਸਟਲ ਅਤੇ ਮੈਗਜ਼ੀਨ ਬਰਾਮਦ ਹੋਏ।


LEAVE A REPLY

Please enter your comment!
Please enter your name here