
ਫਰੀਦਕੋਟ (ਦ ਸਟੈਲਰ ਨਿਊਜ਼)। ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਨੇ ਇੱਕ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆ ਐੱਸ.ਪੀ ਇਨਵੇਸਟੀਗੇਸ਼ਨ ਫਰੀਦਕੋਟ ਯੋਗੇਸ਼ਵਰ ਸਿੰਘ ਨੇ ਦੱਸਿਆ ਕਿ ਫਰੀਦਕੋਟ ਪੁਲਿਸ ਨੂੰ ਸ਼ਹਿਰ ਦੇ ਨਾਮੀ ਵਪਾਰੀ ਅਤੇ ਰਾਧਾ ਕ੍ਰਿਸ਼ਨਾ ਧਾਮ ਦੇ ਇੱਕ ਟਰੱਸਟੀ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਕੁਝ ਲੋਕ ਟਰੱਸਟ ਦੀਆਂ ਵੀਡੀਓ ਵਾਇਰਲ ਕਰਨ ਦੇ ਨਾਮ ‘ਤੇ ਬਲੈਕਮੇਲ ਕਰ ਰਹੇ ਹਨ ਅਤੇ 15 ਲੱਖ ਦੀ ਡਿਮਾਂਡ ਕਰ ਰਹੇ ਹਨ। ਉਹਨਾਂ ਦੱਸਿਆ ਕਿ ਪੁਲਿਸ ਨੇ ਪੂਰੇ ਮਾਮਲੇ ਨੂੰ ਵੇਖਦੇ ਹੋਏ ਟਰੈਪ ਲਗਾਇਆ ਅਤੇ ਬਲੈਕਮੇਲ ਕਰਨ ਵਾਲੇ ਗਿਰੋਹ ਦੇ 6 ਲੋਕਾਂ ਜਿਨ੍ਹਾਂ ਵਿਚ 3 ਔਰਤਾਂ ਅਤੇ 3 ਮਰਦ ਸ਼ਾਮਲ ਨੇ ਨੂੰ ਗਿਰਫ਼ਤਾਰ ਕੀਤਾ ਹੈ ਅਤੇ ਉਹਨਾਂ ਕੋਲੋਂ 8 ਲੱਖ ਰੁਪਏ ਵੀ ਬਰਾਮਦ ਕਰ ਲਏ ਹਨ। ਉਹਨਾਂ ਦੱਸਿਆ ਕਿ ਆਰੋਪੀਆਂ ਦੀ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਪੁਲਿਸ ਰਿਮਾਂਡ ਹਾਸਲ ਕਰਕੇ ਅੱਗੇ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਦੱਸਿਆ ਜਾ ਰਿਹਾ ਹੈ ਕਿ ਗਿਰੋਹ ਵਿੱਚ ਸ਼ਾਮਲ ਰਾਜਵਿੰਦਰ ਸਿੰਘ ਪੱਪੂ, ਅਤੇ ਹਰਨੀਤ ਸਿੰਘ ਦੋਹੇਂ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਹਨ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ ਦੇ ਕਰੀਬੀ ਅਤੇ ਸਾਬਕਾ ਸਰਪੰਚ ਹਨ। ਰਾਜਵਿੰਦਰ ਸਿੰਘ ਪੱਪੂ ਕਾਂਗਰਸ ਪਾਰਟੀ ਦੇ ਕਿਸਾਨ ਸੈੱਲ ਦੇ ਸੂਬਾ ਜਨਰਲ ਸਕੱਤਰ, ਮਿਲਕਫੈਡ ਜਿਲ੍ਹਾ ਫਰੀਦਕੋਟ ਦੇ ਵਾਈਸ ਚੇਅਰਮੈਨ ਹਨ ਅਤੇ ਸਾਬਕਾ ਹਲਕਾ ਵਿਧਾਇਕ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ ਦੇ ਕਰੀਬੀ ਸੀਨੀਅਰ ਕਾਂਗਰਸੀ ਆਗੂ ਹੈ।












