
ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ-ਗੌਰਵ ਮੜੀਆ। ਕਪੂਰਥਲਾ ਨੂੰ ਨਾਜਾਇਜ਼ ਸ਼ਰਾਬ ਮੁਕਤ ਸ਼ਹਿਰ ਬਣਾਉਣ ਲਈ ਥਾਣਾ ਸਿਟੀ ਪੁਲਿਸ ਤੇ ਆਬਕਾਰੀ ਵਿਭਾਗ ਦੀ ਟੀਮ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ‘ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ | ਇਸ ਤੋਂ ਇਲਾਵਾ ਉਨ੍ਹਾਂ ਨੇ ਵੱਖ-ਵੱਖ ਥਾਵਾਂ ‘ਤੇ ਢਾਬਿਆਂ ਤੇ ਰੇਹੜੀਆਂ ਦੀ ਵੀ ਜਾਂਚ ਕੀਤੀ ਤੇ ਉਨ੍ਹਾਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਕਿਸੇ ਨੂੰ ਵੀ ਆਪਣੇ ਢਾਬੇ ਅਤੇ ਰੇਹੜੀ ‘ਤੇ ਸ਼ਰਾਬ ਨਾ ਪਿਲਾਉਣ |

ਥਾਣਾ ਸਿਟੀ ਮੁਖੀ ਇੰਸਪੈਕਟਰ ਅਮਨਦੀਪ ਕੁਮਾਰ ਨਾਹਰ ਤੇ ਆਬਕਾਰੀ ਵਿਭਾਗ ਦੇ ਇੰਸਪੈਕਟਰ ਜਤਿੰਦਰਪਾਲ ਸਿੰਘ ਰੱਖੜਾ ਨੇ ਮਾਲ ਰੋਡ ਤੋਂ ਇਲਾਵਾ ਸਿਵਲ ਹਸਪਤਾਲ ਰੋਡ ‘ਤੇ ਨਾਕਾਬੰਦੀ ਕਰਕੇ ਕਾਰਾਂ ਦੀ ਤਲਾਸ਼ੀ ਲਈ ਤੇ ਦੋ ਪਹੀਆ ਵਾਹਨਾਂ ‘ਤੇ ਕੰਮ ਕਰਦੇ ਵੱਖ-ਵੱਖ ਕੰਪਨੀਆਂ ਦਾ ਸਮਾਨ ਡਿਲੀਵਰ ਕਰਨ ਵਾਲੇ ਮੋਟਰਸਾਈਕਲ ਚਾਲਕਾਂ ਦੀ ਵੀ ਜਾਂਚ ਕੀਤੀ ਗਈ ਆਬਕਾਰੀ ਇੰਸਪੈਕਟਰ ਜਤਿੰਦਰਪਾਲ ਸਿੰਘ ਨੇ ਕਿਹਾ ਕਿ ਕਿਸੇ ਵੀ ਢਾਬਾ ਤੇ ਰੇਹੜੀ ਵਾਲੇ ਨੂੰ ਨਜਾਇਜ਼ ਤੌਰ ‘ਤੇ ਰੇਹੜੀਆਂ ‘ਤੇ ਸ਼ਰਾਬ ਪਿਲਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ ‘ਤੇ ਜਨਤਕ ਤੌਰ ‘ਤੇ ਕਾਰਾਂ ਵਿਚ ਬੈਠ ਕੇ ਸ਼ਰਾਬ ਪੀਣ ਵਾਲਿਆਂ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਸ਼ਹਿਰ ਅੰਦਰ ਸਕੂਟਰੀਆਂ ਚ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਨੂੰ ਵੀ ਜਲਦ ਆਉਣ ਵਾਲੇ ਦਿਨਾਂ ਚ ਜੇਲਾਂ ਚ ਸੁਟਿਆ ਜਾਵੇਗਾ ।












