Saturday, October 24, 2026
Home Education ਜੋਨ ਪੱਧਰੀ ਕਲਾ ਉਤਸਵ ਮੁਕਾਬਲਿਆਂ ਵਿੱਚ ਰੇਲਵੇ ਮੰਡੀ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਜੋਨ ਪੱਧਰੀ ਕਲਾ ਉਤਸਵ ਮੁਕਾਬਲਿਆਂ ਵਿੱਚ ਰੇਲਵੇ ਮੰਡੀ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਮੋਗਾ (ਦ ਸਟੈਲਰ ਨਿਊਜ਼)। ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋਨ ਪੱਧਰੀ (ਅੰਤਰ ਜ਼ਿਲ੍ਹਾ) ਕਲਾ ਉਤਸਵ ਮੁਕਾਬਲੇ 16 ਸਿਤੰਬਰ 2025 ਨੂੰ IFS College of Pharmacy, Moga ਵਿਖੇ ਆਯੋਜਿਤ ਕੀਤੇ ਗਏ।ਇਹਨਾ ਮੁਕਾਬਲਿਆਂ ਵਿੱਚ ਵੱਖ ਵੱਖ ਜਿਲ੍ਹਿਆਂ ਦੇ ਵੱਖ ਵੱਖ ਸਰਕਾਰੀ, ਸਹਾਇਤਾ ਪ੍ਰਾਪਤ, ਅਤੇ ਪ੍ਰਾਈਵੇਟ ਸਕੂਲਾਂ ਦੀਆਂ ਜਿਲ੍ਹਾ ਪੱਧਰ ਤੇ ਜੇਤੂ ਟੀਮਾਂ ਨੇ ਭਾਗ ਲਿਆ। 

Advertisements

ਹੁਸ਼ਿਆਰਪੁਰ ਜਿਲੇ ਦੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼੍ਰੀਮਤੀ ਲਲਿਤਾ ਅਰੋੜਾ ਜੀ ਦੇ ਯੋਗ ਮਾਰਗਦਰਸ਼ਨ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ਼ ਰੇਲਵੇ ਮੰਡੀ ਦੇ ਪ੍ਰਿੰਸੀਪਲ ਸ਼੍ਰੀ ਰਾਜਨ ਅਰੋੜਾ ਜੀ ਦੀ ਯੋਗ ਅਗਵਾਈ ਵਿੱਚ ਰੇਲਵੇ ਮੰਡੀ ਸਕੂਲ ਦੀਆਂ ਵਿਦਿਆਰਥਣਾਂ  ਨੇ ਵੱਖ ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਵੱਡੀ ਜਿੱਤ ਹਾਸਿਲ ਕਰਕੇ ਰੇਲਵੇ ਮੰਡੀ ਸਕੂਲ ਅਤੇ ਜਿਲਾ ਹੁਸ਼ਿਆਰਪੁਰ ਦਾ ਨਾਮ ਪੂਰੇ ਪੰਜਾਬ ਵਿੱਚ ਰੌਸ਼ਨ ਕੀਤਾ ਹੈ। 

ਵਿਜ਼ੂਅਲ ਆਰਟਸ 2ਡੀ ਮੁਕਾਬਲੇ ਵਿੱਚ ਹਰਮਨਪ੍ਰੀਤ  ਨੇ ਪਹਿਲਾ ਸਥਾਨ, ਥੀਏਟਰ ਮੁਕਾਬਲੇ ਵਿੱਚ ਨੇਹਾ, ਨਿਕਿਤਾ ਕਲਸੀ, ਮਨਜੋਤ ਅਤੇ ਰਿਬਕਾਹ ਨੇ ਪਹਿਲਾ ਸਥਾਨ, ਸਟੋਰੀ ਟੈਲਿੰਗ ਮੁਕਾਬਲੇ ਵਿੱਚ ਲਵਪ੍ਰੀਤ ਕੌਰ ਅਤੇ ਲੱਛਮੀ ਨੇ ਦੂਜਾ ਸਥਾਨ, ਲੋਕ ਗੀਤ ਗਰੁੱਪ ਮੁਕਾਬਲੇ ਵਿੱਚ ਦਲਜੀਤ ਕੌਰ, ਹੇਤਲ ਸ਼ਰਮਾ, ਪਰਮਿੰਦਰ ਕੌਰ ਅਤੇ ਸਮੀਕਸ਼ਾ ਦੀ ਟੀਮ ਨੇ ਦੂਜਾ ਸਥਾਨ, ਕਲਾਸੀਕਲ ਡਾਂਸ ਸੋਲੋ ਮੁਕਾਬਲੇ ਵਿੱਚ ਸੂਰਜ ਚੰਚਲਾ ਕੁਮਾਰੀ ਨੇ ਤੀਜਾ ਸਥਾਨ ਅਤੇ ਵਿਜ਼ੂਅਲ ਆਰਟਸ ਗਰੁੱਪ ਖਿਡੌਣੇ ਬਣਾਉਣ ਦੇ ਮੁਕਾਬਲੇ ਵਿਚ ਇਸ਼ਿਮਾ ਅਤੇ ਸਿਮਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।

ਇਸ ਮੌਕੇ ਤੇ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਲਲਿਤਾ ਅਰੋੜਾ ਅਤੇ ਸਰਕਾਰੀ  ਸੀਨੀਅਰ ਸੈਕਡੰਰੀ ਸਮਾਰਟ ਸਕੂਲ ਰੇਲਵੇ ਮੰਡੀ ਹੁਸ਼ਿਆਰਪੁਰ ਦੇ ਪ੍ਰਿੰਸੀਪਲ ਰਾਜਨ ਅਰੋੜਾ ਵੱਲੋਂ ਜੇਤੂ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਗਈ। ਇਸ ਸਮੇਂ ਵੱਖ ਵੱਖ ਸਕੂਲਾਂ ਦੇ ਅਧਿਆਪਕ, ਵਿਦਿਆਰਥੀ ਅਤੇ ਰੇਲਵੇ ਮੰਡੀ ਸਕੂਲ ਦਾ ਸਾਰਾ ਸਟਾਫ਼ ਅਤੇ ਵਿਦਿਆਰਥਣਾਂ ਹਾਜਰ ਸਨ।

LEAVE A REPLY

Please enter your comment!
Please enter your name here