Saturday, October 24, 2026
Home National ਯਾਤਰੀ ਨੇ ਫਲਾਈਟ ‘ਚ ਕਾਕਪਿਟ ‘ਚ ਦਾਖਲ ਹੋਣ ਦੀ ਕੀਤੀ ਕੋਸ਼ਿਸ਼

ਯਾਤਰੀ ਨੇ ਫਲਾਈਟ ‘ਚ ਕਾਕਪਿਟ ‘ਚ ਦਾਖਲ ਹੋਣ ਦੀ ਕੀਤੀ ਕੋਸ਼ਿਸ਼

  ਦਿੱਲੀ (ਦ ਸਟੈਲਰ ਨਿਊਜ਼)। ਏਅਰ ਇੰਡੀਆ ਐਕਸਪ੍ਰੈਸ ਬੈਂਗਲੁਰੂ-ਵਾਰਾਨਸੀ ਫਲਾਈਟ ਵਿੱਚ ਇੱਕ ਸੁਰੱਖਿਆ ਸਬੰਧੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ। ਫਲਾਈਟ ਬੈਂਗਲੁਰੂ ਤੋਂ ਵਾਰਾਨਸੀ ਲਈ ਰਵਾਨਾ ਹੋਈ। ਯਾਤਰਾ ਦੌਰਾਨ ਇੱਕ ਯਾਤਰੀ ਨੇ ਟਾਇਲਟ ਜਾਣਾ ਸੀ। ਉਸ ਨੇ ਕਾਕਪਿਟ ਵਿੱਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ, ਸਮੇਂ ਰਹਿੰਦੇ ਸਥਿਤੀ ਨੂੰ ਕਾਬੂ ਕਰ ਲਿਆ ਗਿਆ ਹੈ।

Advertisements

ਅਧਿਕਾਰੀਆਂ ਨੇ ਇਸ ਘਟਨਾ ਦੇ ਬਾਰੇ ਦੱਸਿਆ ਕਿ ਸੁਰੱਖਿਆ ਪ੍ਰੋਟੋਕੋਲ ਨਾਲ ਸਮਝੌਤਾ ਨਹੀਂ ਕੀਤਾ ਗਿਆ ਅਤੇ ਮਾਮਲੇ ਦੀ ਰਿਪੋਰਟ ਸਬੰਧਤ ਅਧਿਕਾਰੀਆਂ ਨੂੰ ਕਰ ਦਿੱਤੀ ਗਈ ਹੈ। ਏਅਰ ਇੰਡੀਆ ਐਕਸਪ੍ਰੈਸ  ਦੱਸਿਆ ਕਿ ਸਾਡੇ ਸੁਰੱਖਿਆ ਸਿਸਟਮ ਮਜ਼ਬੂਤ ​​ਹਨ ਅਤੇ ਕੋਈ ਉਲੰਘਣਾ ਨਹੀਂ ਹੋਈ ਹੈ। ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।”

LEAVE A REPLY

Please enter your comment!
Please enter your name here