
ਪਾਣੀਪਤ (ਦ ਸਟੈਲਰ ਨਿਊਜ਼)। ਇੱਕ ਵਾਰ ਫਿਰ ਤੋਂ ਬੱਚਿਆਂ ਦੀ ਸੁਰੱਖਿਆ ਮਾਪਿਆਂ ਲਈ ਚਿੰਤਾ ਵਿਸ਼ਾ ਬਣਿਆ ਹੈ। ਪਾਣੀਪਤ ਦੇ ਜਟਾਲ ਰੋਡ ‘ਤੇ ਸਥਿਤ ਸ੍ਰੀਜਨ ਪਬਲਿਕ ਸਕੂਲ ਵਿੱਚ ਬੱਚਿਆਂ ਨਾਲ ਬੇਰਹਿਮੀ ਨਾਲ ਪੇਸ਼ ਆਉਣ ਦੇ ਦੋ ਵੱਖ-ਵੱਖ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਹਨ। ਇੱਕ ਵੀਡੀਓ ਵਿੱਚ ਦੂਜੀ ਜਮਾਤ ਦੇ ਇੱਕ ਮਾਸੂਮ ਬੱਚੇ ਨੂੰ ਰੱਸੀ ਨਾਲ ਖਿੜਕੀ ਤੋਂ ਉਲਟਾ ਲਟਕਾਇਆ ਗਿਆ ਅਤੇ ਹੋਮਵਰਕ ਨਾ ਕਰਨ ‘ਤੇ ਕੁੱਟਿਆ ਗਿਆ। ਦੂਜੀ ਵੀਡੀਓ ਵਿੱਚ ਸਕੂਲ ਪ੍ਰਿੰਸੀਪਲ ਨੂੰ ਛੋਟੇ ਬੱਚਿਆਂ ਨੂੰ ਬੇਰਹਿਮੀ ਨਾਲ ਥੱਪੜ ਮਾਰਦੇ ਹੋਏ ਦੇਖਿਆ ਜਾ ਰਿਹਾ ਹੈ। ਸਕੂਲ ਦੇ ਅੰਦਰ ਹੋਈ ਇਸ ਅਣਮਨੁੱਖੀ ਘਟਨਾ ਨੇ ਬਾਲ ਸੁਰੱਖਿਆ ਕਾਨੂੰਨਾਂ ਅਤੇ ਵਿਦਿਅਕ ਸੰਸਥਾਵਾਂ ਦੀ ਜਵਾਬਦੇਹੀ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।

ਜਾਣਕਾਰੀ ਮੁਤਾਬਕ ਡੀਐਸਪੀ ਹੈੱਡਕੁਆਰਟਰ ਸਤੀਸ਼ ਵਤਸ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਪਰਿਵਾਰ ਵੱਲੋਂ ਬੱਚਿਆਂ ਨਾਲ ਬਦਸਲੂਕੀ ਕਰਨ ਮਾਮਲੇ ਦੀ ਸ਼ਿਕਾਇਤ ਮਿਲੀ ਸੀ। ਇਸ ਮਾਮਲੇ ਚ ਪੁਲਿਸ ਨੇ ਡਰਾਈਵਰ ਅਤੇ ਸਕੂਲ ਪ੍ਰਿੰਸੀਪਲ ਰੀਨਾ ਨੂੰ ਗ੍ਰਿਫਤਾਰ ਕਰ ਲਿਆ ਹੈ। ਸਿੱਖਿਆ ਮੰਤਰੀ ਮਹੀਪਾਲ ਢਾਂਡਾ ਨੇ ਦੱਸਿਆ ਕਿ ਸਕੂਲ ਨੂੰ ਬੰਦ ਕਰ ਦਿੱਤਾ ਗਿਆ ਹੈ












