Friday, October 23, 2026
Home Crime ਹਥਿਆਰ ਤਸਕਰੀ ਮਾਮਲੇ ‘ਚ ਛਾਪੇਮਾਰੀ ਦੌਰਾਨ ਹਥਿਆਰ, ਗੋਲਾ ਬਾਰੂਦ ਤੇ ਅਪਰਾਧਿਕ ਸਮੱਗਰੀ...

ਹਥਿਆਰ ਤਸਕਰੀ ਮਾਮਲੇ ‘ਚ ਛਾਪੇਮਾਰੀ ਦੌਰਾਨ ਹਥਿਆਰ, ਗੋਲਾ ਬਾਰੂਦ ਤੇ ਅਪਰਾਧਿਕ ਸਮੱਗਰੀ ਬਰਾਮਦ

ਦਿੱਲੀ (ਦ ਸਟੈਲਰ ਨਿਊਜ਼)।  ਰਾਸ਼ਟਰੀ ਜਾਂਚ ਏਜੰਸੀ ਨੇ ਕਿਹਾ ਕਿ ਬਿਹਾਰ ਵਿਚ 2024 ਦੇ ਹਥਿਆਰ ਤਸਕਰੀ ਮਾਮਲੇ ਦੇ ਇਕ ਮੁਲਜ਼ਮ ਦੇ ਘਰ ਛਾਪੇਮਾਰੀ ਦੌਰਾਨ ਹਥਿਆਰਾਂ, ਗੋਲਾ ਬਾਰੂਦ ਤੇ ਅਪਰਾਧਕ ਸਮੱਗਰੀ ਦਾ ਇਕ ਜ਼ਖੀਰਾ ਬਰਾਮਦ ਕੀਤਾ ਗਿਆ ਹੈ।

Advertisements

ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿਚ ਸੰਦੀਪ ਕੁਮਾਰ ਸਿਨ੍ਹਾ ਉਰਫ਼ ਛੋਟੂ ਲਾਲਾ ਦੇ ਘਰ ਬੁਧਵਾਰ ਨੂੰ ਤਲਾਸ਼ੀ ਲਈ ਗਈ। ਐਨ.ਆਈ.ਏ. ਨੇ ਕਿਹਾ ਕਿ ਏਜੰਸੀ ਨੇ ਇਕ 9 ਐਮ.ਐਮ. ਪਿਸਤੌਲ, 9 ਐਮ.ਐਮ. ਦੇ 18 ਜ਼ਿੰਦਾ ਕਾਰਤੂਸ, ਦੋ ਪਿਸਤੌਲ ਮੈਗਜ਼ੀਨ, ਇਕ ਡਬਲ-ਬੈਰਲ 12-ਬੋਰ ਬੰਦੂਕ, 35 ਜ਼ਿੰਦਾ 12-ਬੋਰ ਕਾਰਤੂਸ ਅਤੇ 4.21 ਲੱਖ ਰੁਪਏ ਦੀ ਨਕਦੀ ਜ਼ਬਤ ਕੀਤੀ ਗਈ। ਅਧਿਕਾਰੀਆਂ ਨੇ ਕਿਹਾ ਕਿ ਸਿਨ੍ਹਾ ਮੁੱਖ ਮੁਲਜ਼ਮ ਵਿਕਾਸ ਕੁਮਾਰ ਦਾ ਕਰੀਬੀ ਸਾਥੀ ਹੈ ਅਤੇ ਇਸ ਮਾਮਲੇ ਨਾਲ ਜੁੜੇ ਹਥਿਆਰ ਤਸਕਰੀ ਨੈੱਟਵਰਕ ਦਾ ਇਕ ਸਰਗਰਮ ਮੈਂਬਰ ਹੈ।

ਬਿਹਾਰ ਪੁਲਿਸ ਨੇ ਸ਼ੁਰੂ ਵਿਚ ਇਕ ਏਕੇ-47 ਰਾਈਫ਼ਲ ਅਤੇ ਜ਼ਿੰਦਾ ਕਾਰਤੂਸ ਦੀ ਬਰਾਮਦਗੀ ਤੋਂ ਬਾਅਦ ਕੇਸ ਦਰਜ ਕੀਤਾ ਸੀ। ਅਗੱਸਤ 2024 ਵਿਚ, ਐਨ.ਆਈ.ਏ. ਨੇ ਜਾਂਚ ਅਪਣੇ ਹੱਥਾਂ ਵਿਚ ਲੈ ਲਈ, ਜੋ ਕਿ ਨਾਗਾਲੈਂਡ ਤੋਂ ਬਿਹਾਰ ਤਕ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਗ਼ੈਰ-ਕਾਨੂੰਨੀ ਤਸਕਰੀ ਨਾਲ ਸਬੰਧਤ ਹੈ।

LEAVE A REPLY

Please enter your comment!
Please enter your name here