Wednesday, October 21, 2026
Home Crime ਕਾਂਗਰਸੀ ਵਿਧਾਇਕ ਅਤੇ ਉਸਦੇ ਪੁੱਤਰ ਤੇ ਈਡੀ ਵੱਲੋਂ ਵੱਡੀ ਕਾਰਵਾਈ, ਕਰੋੜਾ ਦੀ...

ਕਾਂਗਰਸੀ ਵਿਧਾਇਕ ਅਤੇ ਉਸਦੇ ਪੁੱਤਰ ਤੇ ਈਡੀ ਵੱਲੋਂ ਵੱਡੀ ਕਾਰਵਾਈ, ਕਰੋੜਾ ਦੀ ਜਾਇਦਾਦ ਸੀਲ

ਕਪੂਰਥਲਾ (ਦ ਸਟੈਲਰ ਨਿਊਜ਼)। ਈਡੀ ਨੇ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਦੇ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ 22.02 ਕਰੋੜ ਦੀ ਜਾਇਦਾਦ ਸੀਲ ਕਰ ਦਿੱਤੀ ਹੈ। ਜਲੰਧਰ ਇਨਫੋਰਸਮੈਂਟ ਡਾਇਰੈਕਟੋਰੇਟ (ED ਜਲੰਧਰ) ਨੇ ਭਾਰਤ ਤੋਂ ਬਾਹਰ ਵਿਦੇਸ਼ੀ ਮੁਦਰਾ ਰੱਖਣ ਲਈ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (FEMA) 1999 ਦੀ ਧਾਰਾ 37A ਦੇ ਤਹਿਤ ਰਾਣਾ ਸ਼ੂਗਰਜ਼ ਲਿਮਟਿਡ ਦੀ 22.02 ਕਰੋੜ ਰੁਪਏ ਦੀ ਅਚੱਲ ਜਾਇਦਾਦ ਜ਼ਬਤ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਉਕਤ ਕੰਪਨੀ ਦੇ ਮਾਲਕ ਹਨ, ਜਿਨ੍ਹਾਂ ਖ਼ਿਲਾਫ਼ ਇਹ ਕਾਰਵਾਈ ਕੀਤੀ ਗਈ ਹੈ। ਦੋਵੇਂ ਵਿਧਾਇਕ ਅਤੇ ਪਰਿਵਾਰ ਦੇ ਹੋਰ ਮੈਂਬਰ ਕੰਪਨੀ ਦੇ ਹਿੱਸੇਦਾਰ ਹਨ।

Advertisements

ਈਡੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੰਘੀ ਏਜੰਸੀ ਨੇ Global Deposit Receipts (ਜੀਡੀਆਰ) ਜਾਰੀ ਕਰਨ ਅਤੇ ਆਪਣੇ ਅਸਲ ਉਦੇਸ਼ ਲਈ ਪੂਰੀ ਜੀਡੀਆਰ ਪ੍ਰਕਿਰਿਆ ਦੀ ਵਰਤੋਂ ਨਾ ਕਰਨ ਦੇ ਸਬੰਧ ਵਿੱਚ ਰਾਣਾ ਸ਼ੂਗਰਜ਼ ਲਿਮਟਿਡ ਦੇ ਪ੍ਰਮੋਟਰਾਂ, ਨਿਰਦੇਸ਼ਕਾਂ ਅਤੇ ਸ਼ੇਅਰਧਾਰਕਾਂ ਦੇ ਵਿਰੁੱਧ ਫੇਮਾ ਦੇ ਪ੍ਰਬੰਧਾਂ ਦੇ ਤਹਿਤ ਜਾਂਚ ਸ਼ੁਰੂ ਕੀਤੀ ਹੈ। ਈਡੀ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਕੁੱਲ ਜੀਡੀਆਰ ਰਸੀਦਾਂ ਵਿੱਚੋਂ ਰਾਣਾ ਸ਼ੂਗਰਜ਼ ਲਿਮਟਿਡ ਨੇ ਪੂਰੀ ਜੀਡੀਆਰ ਪ੍ਰਾਪਤੀਆਂ ਨੂੰ ਭਾਰਤ ਵਿੱਚ ਵਾਪਸ ਨਹੀਂ ਲਾਈ। ਜਿਸ ਕਾਰਨ ਖੰਡ ਮਿੱਲ ਨੇ FEMA 1999 ਦੀ ਧਾਰਾ 4 ਦੀ ਉਲੰਘਣਾ ਕਰਕੇ ਭਾਰਤ ਤੋਂ ਬਾਹਰ 2.56 ਮਿਲੀਅਨ ਅਮਰੀਕੀ ਡਾਲਰ ਦੀ GDR ਆਮਦਨ ਰੱਖੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here